• Home
  • ਚੇਅਰਮੈਨ ਕਲੋਹੀਆ ਵੱਲੋਂ ਪ੍ਰੀਖਿਆ ਅਤੇ ਮਾਰਕਿੰਗ ਕੇਂਦਰਾਂ ਦਾ ਦੌਰਾ, ਪ੍ਰੀਖਿਆ ਅਮਲੇ ਦਾ ਧੰਨਵਾਦ

ਚੇਅਰਮੈਨ ਕਲੋਹੀਆ ਵੱਲੋਂ ਪ੍ਰੀਖਿਆ ਅਤੇ ਮਾਰਕਿੰਗ ਕੇਂਦਰਾਂ ਦਾ ਦੌਰਾ, ਪ੍ਰੀਖਿਆ ਅਮਲੇ ਦਾ ਧੰਨਵਾਦ

ਐੱਸ.ਏ. ਅੱੈਸ ਨਗਰ , 2 ਅਪ੍ਰੈਲ : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਸ਼੍ਰੀ ਮਨੋਹਰ ਕਾਂਤ ਕਲੋਹੀਆ ਆਈ. ਏ. ਐੱਸ (ਰਿਟਾ:) ਵੱਲੋਂ ਅੱਜ ਦਸਵੀਂ ਜਮਾਤ ਦੇ ਸਿਹਤ ਅਤੇ ਸਰੀਰਿਕ ਸਿੱਖਿਆ ਦੇ ਇਮਤਿਹਾਨ ਵਾਲੇ ਦਿਨ ਜ਼ਿਲ੍ਹਾ ਐੱਸ. ਏ. ਐੱਸ ਨਗਰ ਦੇ ਵੱਖੋ-ਵੱਖ ਪ੍ਰੀਖਿਆ ਕੇਂਦਰਾਂ ਅਤੇ ਮਾਕਿੰਗ ਕੇਂਦਰਾਂ ਦਾ ਅਚਨਚੇਤ ਦੌਰਾ ਕੀਤਾ ਅਤੇ ਦੱਸਵੀਂ ਤੇ ਬਾਰਵੀਂ ਕਲਾਸਾਂ ਦੀਆਂ ਬੋਰਡ ਪ੍ਰੀਖਿਆਵਾਂ ਮੁਕੰਮਲ ਹੋਣ ਤੇ ਸਾਰੇ ਪ੍ਰੀਖਿਆ ਕਾਰਜ ਅਮਲੇ ਦਾ ਧੰਨਵਾਨ ਕੀਤਾ|
ਸ਼੍ਰੀ ਕਲੋਹੀਆ ਵੱਲੋਂ ਪਹਿਲਾਂ ਉਡਣ ਦੱਸਤੇ ਨਾਲ ਡੇਰਾ ਬੱਸੀ ਵਿਖੇ ਸਵਰਗਵਾਸੀ ਸ. ਗੁਰਨਾਮ ਸਿੰਘ ਸੈਣੀ ਸੀਨੀਅਰ ਸੈਕੰਡਰੀ ਸਕੂਲ  ਵਿੱਚ ਛਾਪਾ ਮਾਰਿਆ ਗਿਆ ਅਤੇ ਉਪਰੰਤ ਐੱਸ. ਏ. ਐੱਸ ਨਗਰ ਦੇ ਨਾਲ ਲੱਗਦੇ ਪਿੰਡ ਬਾਖਰਪੁਰ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਚੈਕਿੰਗ ਕੀਤੀ| ਪ੍ਰੀਖਿਆ ਕੇਂਦਰਾਂ ਦੇ ਨਾਲ ਨਾਲ ਬੋਰਡ ਚੇਅਰਮੈਨ  ਵੱਲੋਂ ਇਨ੍ਹਾਂ ਸਕੂਲਾਂ ਵਿੱਚ ਚੱਲ ਰਹੇ ਮਾਰਿਕਿੰਗ ਕੇਂਦਰਾਂ ਦਾ ਵੀ ਦੌਰਾ ਕੀਤਾ ਗਿਆ | ਸ਼੍ਰੀ ਕਲੋਹੀਆ ਵੱਲੋਂ  ਉੱਤਰ ਪੱਤਰੀਆਂ ਦੀ ਮਾਰਕਿੰਗ ਕਰ ਰਹੇ ਅਧਿਆਪਕਾਂ ਅਤੇ ਸਟਾਫ ਨਾਲ ਗੱਲ-ਬਾਤ ਕੀਤੀ ਗਈ ਅਤੇ ਉਨ੍ਹਾਂ ਨੂੰ ਪੇਸ਼ ਆ ਰਹੀਆਂ ਔਕੜਾ ਬਾਰੇ ਵੀ ਸੁਣਿਆ|  ਇਸ ਮੌਕੇ ਚੇਅਰਮੈਨ ਵੱਲੋਂ ਕਈ ਸ਼ਿਕਾਇਤਾ ਦਾ ਹੱਲ ਮੌਕੇ ਤੇ ਹੀ ਕੀਤਾ ਗਿਆ| ਅਧਿਆਪਕਾਂ  ਨੂੰ ਇਹ ਵੀ ਭਰੋਸਾ ਦਵਾਇਆ ਗਿਆ ਕਿ ਉਹ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਅਤੀ ਗੰਭੀਰ ਹਨ ਅਤੇ ਸਬੰਧਤ ਸਟਾਫ ਨੂੰ ਜੋ ਵੀ ਮੁਸ਼ਕਲਾਂ ਪੇਸ਼ ਆ ਰਹੀਆਂ ਹਨ, ਉਹ ਪਹਿਲ ਦੇ ਅਧਾਰ ਤੇ  ਹੱਲ ਕਰਵਾਈਆਂ ਜਾਣਗੀਆਂ |
ਮੀਡੀਆ ਨੂੰ ਜਾਰੀ ਜਾਣਕਾਰੀ ਵਿੱਚ ਸ਼੍ਰੀ ਕਲੋਹੀਆ ਨੇ ਪ੍ਰੀਖਿਆਵਾਂ ਕਰਵਾਉਣ ਵਾਲੇ ਰਾਜ ਦੇ ਸਮੂਹ ਅਮਲੇ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਪ੍ਰੀਖਿਆਵਾਂ ਹੁਣ ਅੰਤਿਮ ਚਰਣ ਵਿੱਚ ਹਨ ਅਤੇ ਇਸ ਵਾਰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਟਾਫ ਅਤੇ ਪ੍ਰੀਖਿਆਵਾਂ ਵਿੱਚ ਲੱਗੇ ਸਿੱਖਿਆ ਵਿਭਾਗ ਦੇ ਸਟਾਫ ਅਤੇ ਪੁਲਿਸ ਮੁਲਾਜਮਾਂ  ਦੀ ਮਿਹਨਤ ਸਦਕਾ ਹੀ ਉਨ੍ਹਾਂ ਨੂੰ ਨਕਲ ਦੇ ਕੋਹੜ ਉੱਤੇ ਠੱਲ ਪਾਉਣ ਵਿਚ ਸਫ਼ਲਤਾ ਮਿਲੀ ਹੈ| ਇਸ ਮੌਕੇ ਉਨ੍ਹਾਂ ਵੱਲੋਂ ਜਿੱਥੇ ਇੱਕ ਪਾਸੇ ਸਮੂਹ ਪੁਲਿਸ ਦੇ ਮੁਲਾਜ਼ਮਾਂ ਅਤੇ ਅਧਿਕਾਰੀਆਂ, ਸਿੱਖਿਆ ਵਿਭਾਗ ਦੇ ਅਧਿਕਾਰੀਆਂ, ਉੱਚ-ਅਧਿਕਾਰੀਆਂ, ਸਿੱਖਿਆ ਵਿਭਾਗ ਦੇ ਸਕੂਲ ਪ੍ਰਿੰਸੀਪਲਾਂ, ਸੁਪਰਡੰਟਾਂ, ਕੋਆਰਡੀਨੇਟਰਾਂ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਟਾਫ਼ ਨੂੰ ਪ੍ਰੀਖਿਆਵਾਂ ਅਮਨ-ਅਮਾਨ ਨਾਲ ਕਰਵਾਉਣ ਤੇ ਵਧਾਈ ਦਿੱਤੀ ਉਥੇ ਹੀ ਸਮੁੱਚੇ ਅਮਲੇ ਦਾ ਧੰਨਵਾਦ ਵੀ ਕੀਤਾ ਅਤੇ ਉਮੀਦ ਜਤਾਈ ਕਿ ਉਨ੍ਹਾਂ ਨੂੰ ਅੱਗੇ ਵੀ ਇਸੀ ਤਰ੍ਹਾਂ ਸਮੂਚੇ ਅਮਲੇ ਵੱਲੋਂ ਭਰਪੂਰ ਸਹਿਯੋਗ ਮਿਲਦਾ ਰਹੇਗਾ|
ਕੈਪਸ਼ਨ:  ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਸ਼੍ਰੀ ਮਨੋਹਰ ਕਾਂਤ ਕਲੋਹੀਆ ਆਈ. ਏ. ਐੱਸ (ਰਿਟ:) ਇੱਕ ਸਕੂਲ ਵਿਖੇ ਚੈਕਿੰਗ ਕਰਦੇ ਹੋਏ|