• Home
  • ਕ੍ਰਿਕਟਰ ਹਰਭਜਨ ਵੱਲੋਂ ਰਾਣਾ ਸੋਢੀ ਨਾਲ ਮੁਲਾਕਾਤ ਤੰਦਰੁਸਤ ਪੰਜਾਬ ਮਿਸਨ ਤਹਿਤ ਕਰਵਾਈ ਜਾਣ ਵਾਲੀ ਮੈਰਾਥਨ ਵਿੱਚ ਹਿੱਸਾ ਲੈਣ ਦੀ ਇੱਛਾ ਪ੍ਰਗਟਾਈ

ਕ੍ਰਿਕਟਰ ਹਰਭਜਨ ਵੱਲੋਂ ਰਾਣਾ ਸੋਢੀ ਨਾਲ ਮੁਲਾਕਾਤ ਤੰਦਰੁਸਤ ਪੰਜਾਬ ਮਿਸਨ ਤਹਿਤ ਕਰਵਾਈ ਜਾਣ ਵਾਲੀ ਮੈਰਾਥਨ ਵਿੱਚ ਹਿੱਸਾ ਲੈਣ ਦੀ ਇੱਛਾ ਪ੍ਰਗਟਾਈ

ਚੰਡੀਗੜ•, ਕੌਮਾਂਤਰੀ ਪ੍ਰਸਿੱਧੀ ਹਾਸਲ ਕ੍ਰਿਕਟਰ ਹਰਭਜਨ ਸਿੰਘ ਵੱਲੋਂ ਅੱਜ ਪੰਜਾਬ ਸਿਵਲ ਸਕੱਤਰੇਤ ਵਿਖੇ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨਾਲ ਮੁਲਾਕਾਤ ਕੀਤੀ। ਹਰਭਜਨ ਸਿੰਘ ਨੇ ਮੁਲਾਕਾਤ ਕਰ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੁਪਨਮਈ ਪ੍ਰਾਜੈਕਟ 'ਤੰਦਰੁਸਤ ਪੰਜਾਬ ਮਿਸਨ' ਤਹਿਤ ਖੇਡ ਵਿਭਾਗ ਵੱਲੋਂ 31 ਮਾਰਚ ਨੂੰ ਕਰਵਾਈ ਜਾਣ ਵਾਲੀ ਮੈਰਾਥਨ ਵਿੱਚ ਸਵੈ ਇੱਛਾ ਨਾਲ ਹਿੱਸਾ ਲੈਣ ਦੀ ਇੱਛਾ ਪ੍ਰਗਟਾਈ।
ਖੇਡ ਮੰਤਰੀ ਦੇ ਦਫਤਰ ਵਿਖੇ ਕੀਤੀ ਗੈਰ ਰਸਮੀ ਮੁਲਾਕਾਤ ਵਿੱਚ ਹਰਭਜਨ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਖੇਡਾਂ ਤੇ ਖਿਡਾਰੀਆਂ ਪੱਖੀ ਖੇਡ ਨੀਤੀ ਦੀ ਸਲਾਘਾ ਕੀਤੀ ਜਿਸ ਨਾਲ ਸੂਬੇ ਵਿੱਚ ਖੇਡਾਂ ਲਈ ਉਸਾਰੂ ਮਾਹੌਲ ਸਿਰਜਿਆ ਜਾਵੇਗਾ। ਉਨ•ਾਂ ਰਾਣਾ ਸੋਢੀ ਨੂੰ ਵੀ ਬਤੌਰ ਖੇਡ ਵਿਭਾਗ ਦੀ ਜੁੰਮੇਵਾਰੀ ਸਾਂਭਣ ਉਤੇ ਵਧਾਈ ਦਿੰਦਿਆਂ ਕਿਹਾ ਕਿ ਸਮੁੱਚੇ ਖੇਡ ਜਗਤ ਤੇ ਖਿਡਾਰੀਆਂ ਲਈ ਮਾਣ ਅਤੇ ਖੁਸੀ ਦੀ ਗੱਲ ਕਿ ਕੌਮਾਂਤਰੀ ਪੱਧਰ ਦੇ ਖਿਡਾਰੀ ਨੂੰ ਪੰਜਾਬ ਦਾ ਖੇਡ ਮੰਤਰੀ ਬਣਾਇਆ ਗਿਆ ਹੈ। 
ਹਰਭਜਨ ਸਿੰਘ ਨੇ ਇਸ ਮੌਕੇ ਰਾਣਾ ਸੋਢੀ ਨੂੰ ਯਕੀਨ ਦਿਵਾਇਆ ਕਿ ਉਨ•ਾਂ ਵੱਲੋਂ ਪੰਜਾਬ ਵਿੱਚ ਖੇਡਾਂ ਦੀ ਬਿਹਤਰੀ ਲਈ ਜੋ ਵੀ ਕੰੰਮ ਕੀਤਾ ਜਾਵੇਗਾ ਉਹ ਬਤੌਰ ਖਿਡਾਰੀ ਪੂਰਾ ਸਾਥ ਦੇਣਗੇ। ਉਨ•ਾਂ ਇਸ ਮੌਕੇ ਖੇਡ ਮੰਤਰੀ ਦੇ ਸਰਕਾਰੀ ਦਫਤਰ ਵਿੱਚ ਪੰਜਾਬ ਦੇ ਚੋਟੀ ਦੇ ਖਿਡਾਰੀਆਂ ਦੀਆਂ ਤਸਵੀਰਾਂ ਵੀ ਵੇਖੀਆਂ ਅਤੇ ਇਸ ਉਪਰਾਲੇ ਦੀ ਪ੍ਰਸੰਸਾ ਵੀ ਕੀਤੀ।