• Home
  • “ਸਿੱਧੂ ਦੀ ਜੱਫੀ” ਸੀ ਗਲਤ,ਪੁੱਛਿਆ ਜਾਏਗਾ ਕਾਰਨ.! ਕੈਪਟਨ ਨੇ ਪਾਕਿ ਆਰਮੀ ਚੀਫ਼ ਨਾਲ ਜੱਫੀ ਦਾ ਕੀਤਾ ਇਤਰਾਜ਼

“ਸਿੱਧੂ ਦੀ ਜੱਫੀ” ਸੀ ਗਲਤ,ਪੁੱਛਿਆ ਜਾਏਗਾ ਕਾਰਨ.! ਕੈਪਟਨ ਨੇ ਪਾਕਿ ਆਰਮੀ ਚੀਫ਼ ਨਾਲ ਜੱਫੀ ਦਾ ਕੀਤਾ ਇਤਰਾਜ਼

ਚੰਡੀਗੜ੍ਹ, (ਖ਼ਬਰ ਵਾਲੇ ਬਿਊਰੋ)

ਪਾਕਿਸਤਾਨ ਆਰਮੀ ਚੀਫ਼ ਕਮਰ ਜਾਵੇਦ ਬਾਜਵਾ ਨੂੰ ਜਾਦੂ ਦੀ ਜੱਫੀ ਦੇਣ ਵਾਲੇ ਪੰਜਾਬ ਦੇ ਕੈਬਨਿਟ ਮੰਤਰੀ  ਨਵਜੋਤ ਸਿੱਧੂ ਤੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਨਰਾਜ਼ ਹੋ ਗਏ ਹਨ। ਇਸ ਸਬੰਧੀ ਨਵਜੋਤ ਸਿੱਧੂ ਤੋਂ ਜੁਆਬ ਤਲਬੀ ਵੀ ਕੀਤੀ ਜਾਏਗੀ ਕਿ ਆਖ਼ਰਕਾਰ ਕਿਹੜੇ ਇਹੋ ਜਿਹੇ ਕਾਰਨ ਸੀ ਕਿ ਉਨ੍ਹਾਂ ਨੇ ਮੌਕੇ ’ਤੇ ਮਜ਼ਬੂਰੀ ਨਾਲ  ਹੱਥ ਮਿਲਾਉਣ ਦੀ ਥਾਂ ’ਤੇ ਉਨ੍ਹਾਂ ਨੂੰ ਜੱਫੀ ਹੀ ਪਾ ਲਈ।
ਅਮਰਿੰਦਰ ਸਿੰਘ ਨੇ ਕਿਹਾ ਕਿ ਨਵਜੋਤ ਸਿੱਧੂ  ਦਾ ਆਰਮੀ ਚੀਫ਼ ਨੂੰ ਜੱਫੀ ਪਾਉਣਾ ਗਲਤ ਸੀ ਅਤੇ ਉਹ ਇਸ ਮਾਮਲੇ ਵਿੱਚ ਨਵਜੋਤ ਸਿੱਧੂ ਦੇ ਹੱਕ ਵਿੱਚ ਨਹੀਂ ਹਨ।
  1. ਪੱਤਰਕਾਰਾਂ ਦੇ ਸਵਾਲਾਂ ਚ ਘਿਰੇ ਮੁੱਖ ਮੰਤਰੀ ਨੇ ਕਿਹਾ ਕਿ ਪਾਕਿਸਤਾਨੀ ਫੌਜ ਮੁਖੀ ਲਈ ਸਿੱਧੂ ਨੂੰ  ਇੰਨਾ ਪਿਆਰ ਦਿਖਾਉਣ ਦੀ ਕੋਈ ਜਿਆਦਾ ਜਰੂਰਤ ਨਹੀਂ ਸੀ ,ਪਰ ਸਿੱਧੂ ਨੇ ਇਹ ਕੀਤਾ ਹੈ, ਇਸ ਬਾਰੇ ਜਿਆਦਾ ਸਿੱਧੂ ਹੀ ਦੱਸ ਸਕਣਗੇ।
ਉਸ ਨੇ ਇਸ ਸਮੇਂ ਸਪੱਸ਼ਟ ਕਰਦਿਆਂ ਕਿਹਾ ਕਿ ਉਹ ਇਸ ਦੇ ਖਿਲਾਫ ਹਨ।