• Home
  • ਮਨਜੀਤ ਜੀ ਕੇ ‘ਦਾ ਅਮਰੀਕਾ ‘ਚ ਦੂਜੀ ਵਾਰ ਸਿੱਖਾਂ ਵੱਲੋਂ ਕੁਟਾਪਾ :-ਦੇਖੋ ਵੀਡੀਓ ਤੇ ਤਸਵੀਰਾਂ

ਮਨਜੀਤ ਜੀ ਕੇ ‘ਦਾ ਅਮਰੀਕਾ ‘ਚ ਦੂਜੀ ਵਾਰ ਸਿੱਖਾਂ ਵੱਲੋਂ ਕੁਟਾਪਾ :-ਦੇਖੋ ਵੀਡੀਓ ਤੇ ਤਸਵੀਰਾਂ

ਕੈਲੇਫੋਰਨੀਆ ,( ਸਾਹਿਬ ਸਿੰਘ )- ਸਿੱਖੀ ਭੇਸ ਵਿੱਚ ਸਿੱਖਾਂ ਦੇ ਗੁਰਧਾਮਾਂ ਤੇ ਕਬਜਾ ਕਰੀ ਬੈਠੇ ਪੰਥ ਦੇ ਗਦਾਰਾਂ ਦੇ ਸਿਰਾਂ ਤੇ ਦਸਤਾਰਾਂ  ਸੋਭਦੀਆਂ ਨਹੀਂ ,ਇਹ ਟਿੱਪਣੀ ਕੈਲੀਫੋਰਨੀਆ ਵਿਖੇ ਇੱਕ ਗੁਰਦੁਆਰਾ ਸਾਹਿਬ ਦੇ ਬਾਹਰ  ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਤੇ ਹਮਲਾ ਕਰਨ  ਸਮੇਂ ਜੀਕੇ ਦੀ ਸਿਰ ਤੋਂ ਉੱਤਰ ਗਈ ਦਸਤਾਰ ਬਾਰੇ ਪੁੱਛਣ ਤੇ ਵੱਡੀ ਗਿਣਤੀ ਵਿੱਚ ਵਿਦੇਸ਼ੀ ਸਿੱਖਾਂ ਨੇ ਕੀਤੀ ।

ਦੂਜੀ ਵਾਰ ਹੋਏ ਹਮਲੇ ਵਿਚ ਉਨ੍ਹਾਂ ਦੀ ਕਾਫ਼ੀ ਧੂਹ-ਘਸੀਟ ਕੀਤੀ ਗਈ। ਯੂਬਾ ਸਿਟੀ ਵਿਚ ਜੀ.ਕੇ 'ਤੇ ਕਈ ਨੌਜਵਾਨਾਂ ਦੇ ਇਕੱਠ ਵੱਲੋਂ ਕੀਤੇ ਗਏ ਹਮਲੇ ਵਿੱਚ ਉਨ੍ਹਾਂ ਦੀ ਦਸਤਾਰ ਵੀ ਲੱਥ ਗਈ ਅਤੇ ਮਨਜੀਤ ਸਿੰਘ ਜੀਕੇ ਦੇ ਕਾਫ਼ੀ   ਗੁੱਝੀਆਂ  ਸੱਟਾ ਲੱਗੀਆਂ।

ਦੱਸ ਦੇਈਏ ਕਿ ਹਾਲੇ ਪਿਛਲੇ ਹਫਤੇ ਹੀ ਜੀ.ਕੇ 'ਤੇ ਨਿਊਯਾਰਕ 'ਚ ਹਮਲਾ ਕੀਤਾ ਗਿਆ ਸੀ। ਉਸ ਸਮੇਂ ਜੀ ਕੇ  ਦੀ ਗੱਡੀ ਤੇ ਛਿੱਤਰ ਮਾਰੇ ਸਨ ਅਤੇ ਗੰਦੀਆਂ ਗਾਲਾਂ ਕੱਢ ਕੇ ਵਿਦੇਸ਼ੀ  ਸਿੱਖਾਂ ਨੇ ਬਾਦਲ ਪਰਿਵਾਰ ਵਿਰੁੱਧ ਭੜਾਸ ਕੱਢੀ ਸੀ, ਕਿਉਂਕਿ ਇਹ ਬਾਦਲ ਪਰਿਵਾਰ ਦਾ ਵਫ਼ਾਦਾਰ ਆਦਮੀ ਹੈ ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਵਿਦੇਸ਼ਾਂ ਚ ਬੈਠੇ ਸਿੱਖ ਸ਼੍ਰੋਮਣੀ ਗੁਰਦਆਰਾ ਕਮੇਟੀ ਤੇ ਕਾਬਜ਼ ਹੋਏ ਬਾਦਲ ਪਰਿਵਾਰ ਵਿਰੁੱਧ ਤਰ੍ਹਾਂ ਤਰ੍ਹਾਂ ਦੀ ਭੜਾਸ ਵੀ ਸੋਸ਼ਲ ਮੀਡੀਆ ਰਾਹੀਂ ਕੱਢਦੇ ਰਹਿੰਦੇ ਹਨ ,ਕਿਉਂਕਿ ਸਿੱਖਾਂ ਦੇ ਮਨਾਂ ਵਿੱਚ ਬਰਗਾੜੀ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬਹਿਬਲ  ਕਲਾ ਕਾਂਡ ਤੋਂ ਇਲਾਵਾ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਮੁਆਫੀ ਦੇਣ ਆਦਿ ਦੇ ਮੁੱਦਿਆਂ ਨੂੰ ਲੈ ਕੇ ਭਾਰੀ ਰੋਸ ਹੈ । ਜਿਸ ਕਾਰਨ ਉਹ ਬਾਦਲ ਪਰਿਵਾਰ ਦੇ ਵਫ਼ਾਦਾਰਾ ਨੂੰ ਨਫ਼ਰਤ ਦੀ ਨਿਗ੍ਹਾ ਨਾਲ ਦੇਖਦੇ ਹਨ  ।

ਨੋਟ -ਜੀ.ਕੇ 'ਤੇ ਹੋਏ ਹਮਲੇ ਦੀ ਵੀਡੀਓ  ਦੇਖਣ ਲਈ ਹੇਠਾਂ ਕਲਿੱਕ ਕਰੋ :-