• Home
  • ਰਣਜੀ ਟਰਾਫ਼ੀ-ਬਿਹਾਰ ਦੇ ਆਸ਼ੂਤੋਸ਼ ਨੇ ਬੇਦੀ ਦਾ 44 ਸਾਲ ਪੁਰਾਣਾ ਰਿਕਾਰਡ ਤੋੜਿਆ

ਰਣਜੀ ਟਰਾਫ਼ੀ-ਬਿਹਾਰ ਦੇ ਆਸ਼ੂਤੋਸ਼ ਨੇ ਬੇਦੀ ਦਾ 44 ਸਾਲ ਪੁਰਾਣਾ ਰਿਕਾਰਡ ਤੋੜਿਆ

ਮੁੰਬਈ : ਰਣਜੀ ਟਰਾਫ਼ੀ ਭਾਰਤ ਦਾ ਅਜਿਹਾ ਟੂਰਨਾਮੈਂਟ ਹੈ ਜਿਸ ਨੂੰ ਖੇਡੇ ਬਿਨਾਂ ਕੋਈ ਵੀ ਭਾਰਤੀ ਖਿਡਾਰੀ ਵੱਡਾ ਕ੍ਰਿਕਟਰ ਨਹੀਂ ਬਣਦਾ। ਇਸ ਟੂਰਨਾਮੈਂਟ ਦੌਰਾਨ ਅਕਸਰ ਰਿਕਾਰਡ ਬਣਦੇ ਤੇ ਟੁੱਟਦੇ ਰਹਿੰਦੇ ਹਨ ਪਰ ਕੁਝ ਰਿਕਾਰਡ ਅਜਿਹੇ ਹੁੰਦੇ ਹਲ ਜਿਨਾਂ ਨੂੰ ਤੋੜਨ ਲਈ ਵੱਡੇ ਮਾਦੇ ਦੀ ਲੋੜ ਹੁੰਦੀ ਹੈ। ਸਾਬਕਾ ਖਿਡਾਰੀ ਬਿਸ਼ਨ ਸਿੰਘ ਬੇਦੀ ਨੇ 1974-75 ਦੌਰਾਨ ਰਣਜੀ ਟਰਾਫ਼ੀ ਟੂਰਨਾਮੈਂਟ ਦੌਰਾਨ ਗੇਂਦਬਾਜ਼ੀ ਕਰਦਿਆਂ 64 ਵਿਕਟਾਂ ਲਈਆਂ ਸਨ। ਇਸ ਸਾਲ ਰਣਜੀ ਟੂਰਨਾਮੈਂਟ ਖੇਡਦਿਆਂ ਬਿਹਾਰ ਦੇ ਆਸ਼ੂਤੋਸ਼ ਨੇ 68 ਵਿਕਟਾਂ ਲੈ ਕੇ ਬੇਦੀ ਦਾ 44 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ। ਆਪਣੇ ਆਖ਼ਰੀ ਮੈਚ 'ਚ ਆਸ਼ੂਤੋਸ਼ ਨੇ ਮਣੀਪੁਰ ਦੇ 11 ਖਿਡਾਰੀਆਂ ਨੂੰ ਪੈਵੇਲੀਅਨ ਭੇਜਿਆ।