• Home
  • ਮਾਨਸਾ ਜ਼ਿਲ੍ਹੇ ਚ ਦੇਖੋ ਕੌਣ ਕਿੰਨੇ ਪਾਣੀ ਚ ਰਿਹਾ :-ਪੜ੍ਹੋ ਜੇਤੂ ਉਮੀਦਵਾਰਾਂ ਦੀ ਸਰਕਾਰੀ ਸੂਚੀ

ਮਾਨਸਾ ਜ਼ਿਲ੍ਹੇ ਚ ਦੇਖੋ ਕੌਣ ਕਿੰਨੇ ਪਾਣੀ ਚ ਰਿਹਾ :-ਪੜ੍ਹੋ ਜੇਤੂ ਉਮੀਦਵਾਰਾਂ ਦੀ ਸਰਕਾਰੀ ਸੂਚੀ

 ਮਾਨਸਾ,  (ਖ਼ਬਰ ਵਾਲੇ ਬਿਊਰੋ ) : ਜ਼ਿਲ੍ਹਾ ਚੋਣਕਾਰ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਦੀਆਂ ਚੋਣਾਂ ਲਈ ਜ਼ਿਲ੍ਹੇ ਵਿਚ ਪਈਆਂ ਵੋਟਾਂ ਦੀ ਗਿਣਤੀ ਅੱਜ ਨਿਰਪੱਖ ਤਰੀਕੇ ਨਾਲ ਨੇਪਰੇ ਚੜ੍ਹ ਗਈ ਹੈ। ਇਸ ਦੌਰਾਨ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਸਹਿਯੋਗ ਦੇਣ ਲਈ ਸਾਰੇ ਉਮੀਦਵਾਰਾਂ, ਮਾਨਸਾ ਜ਼ਿਲ੍ਹੇ ਦੇ ਵਸਨੀਕਾਂ ਅਤੇ ਚੋਣਾਂ ਦੌਰਾਨ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਧੰਨਵਾਦ ਵੀ ਕੀਤਾ।
ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾ ਦੇ ਨਤੀਜਿਆਂ ਸਬੰਧੀ ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਦੀਆਂ ਸਾਰੀਆਂ 11 ਸੀਟਾਂ 'ਤੇ ਕਾਂਗਰਸ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਪੰਚਾਇਤ ਸੰਮਤੀ ਚੋਣਾਂ ਦੇ ਨਤੀਜਿਆਂ ਅਨੁਸਾਰ ਜ਼ਿਲ੍ਹੇ ਦੇ ਪੰਜ ਬਲਾਕਾਂ ਵਿੱਚ ਕੁੱਲ 89 ਜੋਨ ਬਣਾਏ ਗਏ ਸਨ, ਜਿਨ੍ਹਾਂ ਵਿੱਚੋਂ 69 ਜੋਨਾਂ 'ਤੇ ਕਾਂਗਰਸ ਪਾਰਟੀ ਦੀ ਜਿੱਤ ਹੋਈ, 13 ਜੋਨਾਂ 'ਤੇ ਸ਼੍ਰੋਮਣੀ ਅਕਾਲੀ ਦਲ ਕਾਬਜ ਰਿਹਾ, 3 ਜੋਨਾਂ 'ਤੇ ਆਮ ਆਦਮੀ ਪਾਰਟੀ ਨੇ ਜਿੱਤ ਦਰਜ ਕੀਤੀ ਅਤੇ 4 ਜੋਨਾਂ ਅਜਾਦ ਦੇ ਨਾਮ ਰਹੀਆਂ। ਉਨ੍ਹਾਂ ਦੱਸਿਆ ਕਿ ਭੀਖੀ ਬਲਾਕ ਵਿੱਚ ਕਾਂਗਰਸ ਪਾਰਟੀ ਨੇ 11, ਸ਼੍ਰੋਮਣੀ ਅਕਾਲੀ ਦਲ ਨੇ 1, ਆਮ ਆਦਮੀ ਪਾਰਟੀ ਨੇ 2 ਅਤੇ ਅਜਾਦ ਨੇ 1 ਸੀਟਾਂ 'ਤੇ ਜਿੱਤ ਪ੍ਰਾਪਤ ਕੀਤੀ। ਬੁਢਲਾਡਾ ਬਲਾਕ ਵਿੱਚ ਕਾਂਗਰਸ ਨੇ 15, ਸ਼੍ਰੋਮਣੀ ਅਕਾਲੀ ਦਲ ਨੇ 8, ਆਮ ਆਦਮੀ ਪਾਰਟੀ ਨੇ 1 ਅਤੇ ਅਜਾਦ ਨੇ 1 ਸੀਟ ਪ੍ਰਾਪਤ ਕੀਤੀ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਝੁਨੀਰ ਬਲਾਕ ਵਿੱਚ ਕਾਂਗਰਸ ਪਾਰਟੀ ਨੇ 14, ਸ਼੍ਰੋਮਣੀ ਅਕਾਲੀ ਦਲ ਨੇ 1 ਸੀਟ ਆਪਣੇ ਨਾਮ ਕੀਤੀ। ਮਾਨਸਾ ਬਲਾਕ ਵਿੱਚ ਕਾਂਗਰਸ ਪਾਰਟੀ ਨੇ 16, ਸ਼੍ਰੋਮਣੀ ਅਕਾਲੀ ਦਲ ਨੇ 1 ਅਤੇ ਅਜਾਦ ਨੇ 2 ਸੀਟਾਂ 'ਤੇ ਜਿੱਤ ਪ੍ਰਾਪਤ ਕੀਤੀ ਅਤੇ ਸਰਦੂਲਗੜ੍ਹ ਬਲਾਕ ਵਿੱਚ ਕਾਂਗਰਸ ਪਾਰਟੀ ਨੇ 13 ਅਤੇ ਸ਼੍ਰੋਮਣੀ ਅਕਾਲੀ ਦਲ ਨੇ 2 ਜੋਨਾਂ 'ਤੇ ਆਪਣੀ ਜਿੱਤ ਦਰਜ ਕੀਤੀ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਪੰਚਾਇਤ ਸੰਮਤੀ ਦੇ ਨਤੀਜਿਆਂ ਵਿੱਚ ਮਾਨਸਾ ਬਲਾਕ ਵਿੱਚੋਂ ਪੰਚਾਇਤ ਸੰਮਤੀ ਉੱਭਾ ਤੋਂ ਕਾਂਗਰਸ ਦੇ ਬਲਵਿੰਦਰ ਸਿੰਘ, ਬੁਰਜ ਢਿੱਲਵਾਂ ਤੋਂ ਕਾਂਗਰਸ ਦੇ ਕਰਮਜੀਤ ਕੌਰ, ਬੁਰਜ ਰਾਠੀ ਤੋਂ ਕਾਂਗਰਸ ਦੀ ਲਾਭ ਕੌਰ, ਭੈਣੀ ਬਾਘਾ ਤੋਂ ਕਾਂਗਰਸ ਦੀ ਹਰਪਾਲ ਕੌਰ, ਕੋਟਲੀ ਕਲਾਂ ਤੋਂ ਕਾਂਗਰਸ ਦੀ ਬਲਜੀਤ ਕੌਰ, ਠੂਠਿਆਂਵਾਲੀ ਤੋਂ ਕਾਂਗਰਸੀ ਉਮੀਦਵਾਰ ਜਸਵਿੰਦਰ ਕੌਰ ਅਤੇ ਤਾਮਕੋਟ ਤੋਂ ਆਜਾਦ ਉਮੀਦਵਾਰ ਮਨਦੀਪ ਕੌਰ ਜੇਤੂ ਰਹੇ। ਇਸੇ ਤਰ੍ਹਾਂ ਖ਼ਿਆਲਾ ਕਲਾਂ ਤੋਂ ਕਾਂਗਰਸ ਦੇ ਰਾਜ ਸਿੰਘ, ਦਲੇਲ ਸਿੰਘ ਵਾਲਾ ਤੋਂ ਕਾਂਗਰਸੀ ਉਮੀਦਵਾਰ ਸੁਖਚੈਨ ਸਿੰਘ, ਚਕੇਰੀਆਂ ਤੋਂ ਕਾਂਗਰਸ ਦੇ ਪਰਮਜੀਤ ਕੌਰ, ਖਾਰਾ ਜੋਨ ਤੋਂ ਅਵਤਾਰ ਸਿੰਘ (ਕਾਂਗਰਸ), ਮਾਨਬੀਬੜੀਆਂ ਤੋਂ ਜਗਚਾਨਣ ਸਿੰਘ (ਕਾਂਗਰਸ), ਸਹਾਰਨਾ ਤੋਂ ਬੂਟਾ ਸਿੰਘ (ਕਾਂਗਰਸ) ਜੇਤੂ ਰਹੇ। ਇਸੇ ਤਰ੍ਹਾਂ ਮੂਸਾ ਤੋਂ ਲਛਮਣ ਸਿੰਘ (ਕਾਂਗਰਸ), ਖੋਖਰ ਕਲਾਂ ਤੋਂ ਲਾਭ ਕੌਰ (ਕਾਂਗਰਸ), ਜਵਾਹਰਕੇ ਤੋਂ ਜਸਵਿੰਦਰ ਸਿੰਘ (ਕਾਂਗਰਸ), ਦੂਲੋਵਾਲ ਤੋਂ ਹਰਦੇਵ ਸਿੰਘ (ਸ਼੍ਰੋਮਣੀ ਅਕਾਲੀ ਦਲ), ਘਰਾਂਗਣਾ ਤੋਂ ਰਾਜ ਕੌਰ (ਕਾਂਗਰਸ) ਅਤੇ ਨੰਗਲ ਕਲਾਂ ਤੋਂ ਸੁਰਜੀਤ ਸਿੰਘ (ਅਜਾਦ) ਉਮੀਦਵਾਰ ਨੇ ਜਿੱਤ ਪ੍ਰਾਪਤ ਕੀਤੀ।
ਉਨ੍ਹਾਂ ਦੱਸਿਆ ਕਿ ਪੰਚਾਇਤ ਸੰਮਤੀ ਝੁਨੀਰ ਦੇ ਧਿੰਗੜ ਜੋਨ ਤੋਂ ਕਾਂਗਰਸ ਉਮੀਦਵਾਰ ਸਿਮਰਜੀਤ ਕੌਰ, ਦਲੀਏਵਾਲੀ ਤੋਂ ਹਰਜਪਨ ਸਿੰਘ (ਕਾਂਗਰਸ), ਪੇਰੋਂ ਤੋਂ ਧੀਰਾ ਸਿੰਘ (ਕਾਂਗਰਸ), ਰਾਏਪੁਰ ਤੋਂ ਮੰਦਰ ਸਿੰਘ ਉਰਫ ਹਰਮੰਦਰ ਸਿੰਘ (ਕਾਂਗਰਸ), ਮਾਖਾ ਤੋਂ ਗੁਰਦੀਪ ਸਿੰਘ (ਕਾਂਗਰਸ), ਟਾਂਡੀਆਂ ਤੋਂ ਗੁਰਪਾਲ ਸਿੰਘ (ਸ਼੍ਰੋਮਣੀ ਅਕਾਲੀ ਦਲ), ਉੱਲਕ ਤੋਂ ਰਾਜਵਿੰਦਰ ਕੌਰ (ਕਾਂਗਰਸ), ਬੀਰੇਵਾਲਾ ਜੱਟਾਂ ਤੋਂ ਬਲਬੀਰ ਕੌਰ (ਕਾਂਗਰਸ), ਬਾਜੇਵਾਲਾ ਤੋਂ ਸਰਬਜੀਤ ਕੌਰ (ਕਾਂਗਰਸ), ਕੋਟ ਧਰਮੂ ਤੋਂ ਹਰਬੰਸ ਸਿੰਘ (ਕਾਂਗਰਸ), ਦਲੇਲਵਾਲਾ ਤੋਂ ਅਜੈਬ ਸਿੰਘ (ਕਾਂਗਰਸ), ਕੋਰਵਾਲਾ ਤੋਂ ਅੰਗਰੇਜ ਸਿੰਘ, ਚੈਨੈਵਾਲਾ ਤੋਂ ਕਿਰਨਾ ਕੌਰ (ਕਾਂਗਰਸ), ਝੁਨੀਰ ਤੋਂ ਮਨਪ੍ਰੀਤ ਕੌਰ (ਕਾਂਗਰਸ), ਮਾਖੇਵਾਲਾ ਤੋਂ ਬਲਵਿੰਦਰ ਸਿੰਘ (ਕਾਂਗਰਸ) ਜੇਤੂ ਰਹੇ।
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਪੰਚਾਇਤ ਸੰਮਤੀ ਬਲਾਕ ਭੀਖੀ ਦੇ ਅਕਲੀਆ ਜੋਨ ਤੋਂ ਹਰਮਨਦੀਪ ਕੌਰ (ਕਾਂਗਰਸ), ਮਾਖਾ ਚਹਿਲਾ ਜੋਨ ਤੋਂ ਪ੍ਰਕਾਸ਼ ਸਿੰਘ (ਕਾਂਗਰਸ), ਰੱਲਾ ਜੋਨ ਤੋਂ ਮਲਕੀਤ ਕੌਰ (ਅਜਾਦ), ਕੋਟੜਾ ਕਲਾ ਜੋਨ ਤੋਂ ਹਰਮੇਲ ਸਿੰਘ (ਕਾਂਗਰਸ), ਸਮਾਓ ਜੋਨ ਤੋਂ ਬੱਬੂ ਸਿੰਘ (ਕਾਂਗਰਸ), ਫਫੜੇ ਭਾਈਕੇ ਜੋਨ ਤੋਂ ਲਖਵਿੰਦਰ ਸਿੰਘ (ਕਾਂਗਰਸ), ਮੌਜੋ ਖੁਰਦ ਜੋਨ ਤੋਂ ਮਨਿੰਦਰ ਸਿੰਘ (ਸ਼ੋਮਣੀ ਅਕਾਲੀ ਦਲ), ਰੜ੍ਹ ਤੋਂ ਮਨਜੀਤ ਕੌਰ (ਕਾਂਗਰਸ), ਅਤਲਾ ਕਲਾਂ ਤੋਂ ਸ਼ਿੰਦਰਪਾਲ ਕੌਰ (ਕਾਂਗਰਸ), ਮੱਤੀ ਤੋਂ ਸੁਰਜੀਤ ਕੌਰ (ਕਾਂਗਰਸ), ਖੀਵਾ ਖੁਰਦ ਤੋਂ ਪਰਵੀਨ ਲਤਾ (ਕਾਂਗਰਸ), ਹੀਰੋ ਕਲਾਂ ਤੋਂ ਨਿਰਭੈਅ ਸਿੰਘ (ਆਦਮੀ ਪਾਰਟੀ), ਹਮੀਰਗੜ੍ਹ ਢੈਪਈ ਤੋਂ ਵਿਕਰਮਜੀਤ ਸਿੰਘ (ਕਾਂਗਰਸ), ਧਲੇਵਾਂ ਤੋਂ ਕੁੰਦਨ ਸਿੰਘ (ਆਮ ਆਦਮੀ ਪਾਰਟੀ) ਅਤੇ ਮੂਲਾ ਸਿੰਘ ਵਾਲਾ ਤੋਂ ਰਮਨ ਕੌਰ (ਕਾਂਗਰਸ) ਨੇ ਜਿੱਤ ਪ੍ਰਾਪਤ ਕੀਤੀ।
ਉਨ੍ਹਾਂ ਦੱਸਿਆ ਕਿ ਪੰਚਾਇਤ ਸੰਮਤੀ ਬੁਢਲਾਡਾ ਬਲਾਕ ਦੇ ਕਣਕਵਾਲ ਚਹਿਲਾਂ ਜੋਨ ਤੋਂ ਸਤਗੁਰ ਸਿੰਘ (ਕਾਂਗਰਸ), ਗੁੜੱਦੀ ਤੋਂ ਜਸਵੀਰ ਸਿੰਘ (ਕਾਂਗਰਸ), ਦੋਦੜਾ ਤੋਂ ਗੁਰਮੀਤ ਸਿੰਘ (ਅਜਾਦ), ਚੱਕ ਭਾਈਕੇ ਤੋਂ ਦਰਸ਼ਨ ਸਿੰਘ (ਆਮ ਆਦਮੀ ਪਾਰਟੀ), ਗੁਰਨੇ ਕਲਾਂ ਤੋਂ ਸੁਖਦੇਵ ਸਿੰਘ (ਕਾਂਗਰਸ), ਬੱਛੋਆਣਾ ਤੋਂ ਮਨਜੀਤ ਸਿੰਘ (ਸ਼੍ਰੋਮਣੀ ਅਕਾਲੀ ਦਲ), ਦਿਆਲਪੁਰਾ ਤੋਂ ਜਸਵਿੰਦਰ ਕੌਰ (ਸ਼੍ਰੋਮਣੀ ਅਕਾਲੀ ਦਲ), ਅਹਿਮਦਪੁਰ ਤੋਂ ਦਿਲਬਾਗ ਸਿੰਘ (ਸ਼੍ਰੋਮਣੀ ਅਕਾਲੀ ਦਲ), ਕਿਸ਼ਨਗੜ੍ਹ ਤੋਂ ਗੁਰਮੀਤ ਕੌਰ (ਕਾਂਗਰਸ), ਬਰ੍ਹੇ ਤੋਂ ਭੋਲਾ ਸਿੰਘ (ਸ਼੍ਰੋਮਣੀ ਅਕਾਲੀ ਦਲ), ਅੱਕਾਂਵਾਲੀ ਤੋਂ ਜਸਪ੍ਰੀਤ ਕੌਰ (ਕਾਂਗਰਸ), ਮਲਕੋ ਤੋਂ ਨਸੀਬ ਕੌਰ (ਕਾਂਗਰਸ), ਹਾਕਮਵਾਲਾ ਤੋਂ ਅਮਰਜੀਤ ਕੌਰ (ਕਾਂਗਰਸ), ਕੁਲਰੀਆਂ ਤੋਂ ਕਰਮਜੀਤ ਕੌਰ (ਕਾਂਗਰਸ), ਮੰਡੇਰ ਤੋਂ ਸ਼ਮਿੰਦਰ ਸਿੰਘ (ਸ਼੍ਰੋਮਣੀ ਅਕਾਲੀ ਦਲ), ਬਹਾਦਰਪੁਰ ਤੋਂ ਰਾਮਲਾਜ ਸਿੰਘ (ਕਾਂਗਰਸ), ਬਖ਼ਸ਼ੀਵਾਲਾ ਤੋਂ ਮਨਜੀਤ ਕੌਰ (ਕਾਂਗਰਸ), ਮਘਾਣੀਆਂ ਤੋਂ ਅਮਨਦੀਪ ਕੌਰ (ਕਾਂਗਰਸ), ਚੱਕ ਅਲੀਸ਼ੇਰ ਤੋਂ ਬਿੰਦਰ ਕੌਰ (ਕਾਂਗਰਸ), ਅਚਾਨਕ ਤੋਂ ਸੁਖਦੇਵ ਸਿੰਘ (ਸ਼੍ਰੋਮਣੀ ਅਕਾਲੀ ਦਲ), ਕਲੀਪੁਰ ਤੋਂ ਕੁਲਜੀਤ ਕੌਰ (ਸ਼੍ਰੋਮਣੀ ਅਕਾਲੀ ਦਲ), ਮੱਲ ਸਿੰਘ ਵਾਲਾ ਤੋਂ ਮਨਜੀਤ ਕੌਰ (ਕਾਂਗਰਸ), ਧਰਮਪੁਰਾ ਤੋਂ ਬਲਵਿੰਦਰ ਸਿੰਘ (ਕਾਂਗਰਸ), ਰੱਲੀ ਤੋਂ ਅਮਰਜੀਤ ਕੌਰ (ਸ਼੍ਰੋਮਣੀ ਅਕਾਲੀ ਦਲ) ਅਤੇ ਫੁਲੂਵਾਲਾ ਡੋਡ ਤੋਂ ਸੁਖਜਿੰਦਰ ਸਿੰਘ (ਕਾਂਗਰਸ) ਜੇਤੂ ਰਹੇ।
ਉਨ੍ਹਾਂ ਦੱਸਿਆ ਕਿ ਪੰਚਾਇਤ ਸੰਮਤੀ ਸਰਦੂਲਗੜ੍ਹ ਦੇ ਜੋਨ ਫੱਤਾ ਮਾਲੋਕਾ ਤੋਂ ਦਰਸ਼ਨ ਸਿੰਘ (ਕਾਂਗਰਸ), ਝੰਡੂਕੇ ਤੋਂ ਬਲਕਰਨ ਸਿੰਘ (ਕਾਂਗਰਸ), ਆਹਲੂਪੁਰ ਤੋਂ ਕਿਰਪਾਲ ਸਿੰਘ (ਕਾਂਗਰਸ), ਭੂੰਦੜ ਤੋਂ ਗਿਆਨੋ ਦੇਵੀ (ਸ਼੍ਰੋਮਣੀ ਅਕਾਲੀ ਦਲ), ਜਟਾਣਾ ਕਲਾਂ ਤੋਂ ਸਿਮਰਜੀਤ ਕੌਰ (ਕਾਂਗਰਸ), ਖੈਰਾ ਕਲਾਂ ਤੋਂ ਕ੍ਰਿਸ਼ਨ ਲਾਲ (ਸ਼੍ਰੋਮਣੀ ਅਕਾਲੀ ਦਲ), ਕਰੰਡੀ ਤੋਂ ਬਨਾਰਸੀ ਦੇਵੀ (ਕਾਂਗਰਸ), ਝੰਡਾ ਖੁਰਦ ਤੋਂ ਸਰਬਤੀ (ਕਾਂਗਰਸ), ਝੰਡਾ ਕਲਾਂ ਤੋਂ ਵੀਨਾ ਰਾਣੀ (ਕਾਂਗਰਸ), ਸਰਦੂਲੇਵਾਲਾ ਤੋਂ ਬਲਵਿੰਦਰ ਸਿੰਘ (ਕਾਂਗਰਸ), ਹੀਂਗਣਾ ਉਰਫ ਭਗਵਾਨਪੁਰਾ ਤੋਂ ਮਨਜੀਤ ਕੌਰ, ਹੀਰਕੇ ਤੋਂ ਤੇਜ ਕੌਰ (ਕਾਂਗਰਸ), ਮੀਰਪੁਰ ਕਲਾਂ ਤੋਂ ਸੁਖਮਿੰਦਰ ਸਿੰਘ (ਕਾਂਗਰਸ), ਕੁਸਲਾ ਤੋਂ ਹਰਮੀਤ ਸਿੰਘ (ਕਾਂਗਰਸ) ਅਤੇ ਸੰਘਾ ਤੋਂ ਪਰਗਟ ਸਿੰਘ (ਕਾਂਗਰਸ) ਨੇ ਜਿੱਤ ਪ੍ਰਾਪਤ ਕੀਤੀ।

ਜ਼ਿਲ੍ਹਾ ਪ੍ਰੀਸ਼ਦ ਦੇ ਨਤੀਜੇ

ਉਮੀਦਵਾਰ ਦਾ ਨਾਮ          ਚੋਣ ਹਲਕੇ ਦਾ ਨਾਮ            ਪਾਰਟੀ

ਅਰਸ਼ਦੀਪ ਸਿੰਘ
01 ਅਕਲੀਆ
ਇੰਡੀਅਨ ਨੈਸ਼ਨਲ ਕਾਂਗਰਸ

ਸ਼ਿੰਦਰਪਾਲ ਸਿੰਘ
02 ਦਲੇਲ ਸਿੰਘ ਵਾਲਾ
ਇੰਡੀਅਨ ਨੈਸ਼ਨਲ ਕਾਂਗਰਸ

ਗੁਰਪ੍ਰੀਤ ਕੌਰ
03 ਬੋੜਾਵਾਲ
ਇੰਡੀਅਨ ਨੈਸ਼ਨਲ ਕਾਂਗਰਸ

ਗਗਨਜੀਤ ਕੌਰ
04 ਬੱਛੋਆਣਾ
ਇੰਡੀਅਨ ਨੈਸ਼ਨਲ ਕਾਂਗਰਸ

ਪਰਮਜੀਤ ਕੌਰ
05 ਕੁਲਰੀਆਂ
ਇੰਡੀਅਨ ਨੈਸ਼ਨਲ ਕਾਂਗਰਸ

ਬਿਕਰਮ ਸਿੰਘ
06 ਅੱਕਾਂਵਾਲੀ
ਇੰਡੀਅਨ ਨੈਸ਼ਨਲ ਕਾਂਗਰਸ

ਬਬਲਜੀਤ ਸਿੰਘ
07 ਭੈਣੀ ਬਾਘਾ
ਇੰਡੀਅਨ ਨੈਸ਼ਨਲ ਕਾਂਗਰਸ

ਗੁਰਮੀਤ ਕੌਰ
08 ਨੰਗਲ ਕਲਾਂ
ਇੰਡੀਅਨ ਨੈਸ਼ਨਲ ਕਾਂਗਰਸ

ਜਸਪਿੰਦਰ ਕੌਰ ਸਹੋਤਾ
09 ਰਾਏਪੁਰ
ਇੰਡੀਅਨ ਨੈਸ਼ਨਲ ਕਾਂਗਰਸ

ਅਮਰੀਕ ਸਿੰਘ
10 ਝੁਨੀਰ
ਇੰਡੀਅਨ ਨੈਸ਼ਨਲ ਕਾਂਗਰਸ

ਮਨਪ੍ਰੀਤ ਕੌਰ
11 ਝੰਡਾ ਕਲਾਂ
ਇੰਡੀਅਨ ਨੈਸ਼ਨਲ ਕਾਂਗਰਸ