• Home
  • ਕਰਤਾਰਪੁਰ ਸਾਹਿਬ ਲਾਂਘਾ-ਹਰਸਿਮਰਤ ਕੌਰ ਨੇ ਰੱਖੀਆਂ ਪਾਕਿ ਸਰਕਾਰ ਅੱਗੇ ਕਈ ਮੰਗਾਂ

ਕਰਤਾਰਪੁਰ ਸਾਹਿਬ ਲਾਂਘਾ-ਹਰਸਿਮਰਤ ਕੌਰ ਨੇ ਰੱਖੀਆਂ ਪਾਕਿ ਸਰਕਾਰ ਅੱਗੇ ਕਈ ਮੰਗਾਂ

ਕਰਤਾਰਪੁਰ ਸਾਹਿਬ : ਕਰਤਾਰਪੁਰ ਸਾਹਿਬ ਵਿਖੇ ਲਾਂਘੇ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਸ ਨੂੰ ਇਥੇ ਕਿਸੇ ਨੇ ਨਹੀਂ ਬੁਲਾਇਆ ਤੇ ਮੈਨੂੰ ਬਾਬੇ ਨਾਨਕ ਦੇ ਬੁਲਾਉਣ 'ਤੇ ਆਈ ਹਾਂ।
ਇਸ ਵੇਲੇ ਹਰਸਿਮਰਤ ਕੌਰ ਨੇ ਪਾਕਿਸਤਾਨ ਸਰਕਾਰ ਕੋਲੋਂ ਕਈ ਮੰਗਾਂ ਵੀ ਰੱਖੀਆਂ। ਉਨਾਂ ਸਰਕਾਰ ਤੋਂ ਮੰਗ ਕੀਤੀ ਕਿ ਪਾਕਿ ਸਰਕਾਰ ਉਨਾਂ ਥਾਵਾਂ ਨੂੰ ਰੇਲ ਗੱਡੀ ਰਾਹੀਂ ਜੋੜਿਆ ਜਾਵੇ ਜਿਨਾਂ ਥਾਵਾਂ 'ਤੇ ਬਾਬਾ ਨਾਨਕ ਗਏ ਸਨ। ਉਨਾਂ ਪਾਕਿਸਤਾਨ ਸਰਕਾਰ ਤੋਂ ਬਾਬੇ ਨਾਨਕ ਦੇ ਨਾਂ 'ਤੇ ਸਿੱਕੇ ਚਲਾਉਣ ਦੀ ਮੰਗ ਵੀ ਕੀਤੀ। ਇਸ ਦੇ ਨਾਲ ਹੀ ਕਰਤਾਰਪੁਰ ਸਾਹਿਬ ਵਿਕਸਿਤ ਕਰਨ ਦੀ ਵੀ ਮੰਗ ਕੀਤੀ।
ਇਸ ਮੋਕੇ ਹਰਸਿਮਰਤ ਨੇ ਪਾਕਿ ਸਰਕਾਰ ਨੂੰ ਭਾਰਤ ਸਰਕਾਰ ਵਲੋਂ ਭਰੋਸਾ ਦਿਵਾਇਆ ਗਿਆ ਕਿ ਭਾਰਤ ਸਰਕਾਰ ਵਲੋਂ ਪਾਕਿ ਵਲ ਸਾਕਾਰਾਤਮਕ ਕਦਮ ਚੁਕਿਆ ਜਾਵੇਗਾ।