• Home
  • ਮੋਦੀ ,ਰਾਜਨਾਥ ਤੇ ਸ਼ਾਹ ਦੀ ਤਿੱਕੜੀ ਨੇ “ਸੰਕਲਪ ਪੱਤਰ “ਦੇ ਨਾਂ ਤੇ ਕੀਤਾ ਚੋਣ ਮੈਨੀਫੈਸਟੋ ਜਾਰੀ !

ਮੋਦੀ ,ਰਾਜਨਾਥ ਤੇ ਸ਼ਾਹ ਦੀ ਤਿੱਕੜੀ ਨੇ “ਸੰਕਲਪ ਪੱਤਰ “ਦੇ ਨਾਂ ਤੇ ਕੀਤਾ ਚੋਣ ਮੈਨੀਫੈਸਟੋ ਜਾਰੀ !

ਨਵੀਂ ਦਿੱਲੀ :-ਪਿਛਲੇ ਦਿਨੀਂ ਕੁੱਲ ਹਿੰਦ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਆਪਣਾ ਚੋਣ ਮੈਨੀਫੈਸਟੋ ਜਾਰੀ ਕਰਨ ਤੋਂ ਬਾਅਦ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਲੋਕ ਸਭਾ ਚੋਣ ਲਈ ਆਪਣਾ ਚੋਣ ਮਨੋਰਥ ਪੱਤਰ ‘ਸੰਕਲਪ ਪੱਤਰ’ ਜਾਰੀ ਕਰ ਦਿੱਤਾ ਗਿਆ ।ਚੋਣ ਮੈਨੀਫੈਸਟੋ ਜਾਰੀ ਕਰਨ ਸਮੇਂ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਤਿੱਕੜੀ ਨੇ ਵੱਡੇ ਵੱਡੇ ਵਾਅਦੇ ਲੋਕਾਂ ਅੱਗੇ ਰੱਖੇ।  ਇਸ ਮੌਕੇ ਭਾਜਪਾ ਪ੍ਰਧਾਨ ਅਮਿਤ ਸਾ਼ਹ ਨੇ ਕਿਹਾ ਕਿ 2014 ਤੋਂ 2019 ਦੀ ਯਾਤਰਾ ਨੂੰ ਭਾਰਦ ਦੇ ਵਿਕਾਸ ਦੀ ਯਾਤਰਾ ਦੇ ਤੌਰ ਉਤੇ ਦੇਖਿਆ ਜਾਵੇਗਾ। ਇਹ ਪੰਜ ਸਾਲ ਸੁਨਹਿਰੀ ਅੱਖਰਾਂ ਨਾਲ ਅੰਕਿਤ ਕੀਤੇ ਜਾਣਗੇ।

ਰਾਜਨਾਥ ਸਿੰਘ ਨੇ ਕਿਹਾ ਕਿ ਸੰਕਲਪ ਪੱਤਰ ਅਨੁਸਾਰ ਅੰਦਰੂਨੀ ਸੁਰੱਖਿਆ ਯਕੀਨੀ ਕਰਨ ਲਈ ਕਾਫੀ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੀ ਰਾਸ਼ਟਰੀ ਸੁਰੱਖਿਆ ਨੀਤੀ ਕੇਵਲ ਸਾਡੇ ਰਾਸ਼ਟਰੀ ਸੁਰੱਖਿਆ ਵਿਸ਼ਿਆਂ ਵੱਲੋਂ ਨਿਰਦੇਸ਼ਤ ਹੋਵੇਗੀ। ਅੱਤਵਾਦ ਅਤੇ ਉਗਰਵਾਦ ਵਿਰੁਧ ਜੀਰੋ ਟਾਲਰੇਂਸ ਦੀ ਨੀਤੀ ਨੂੰ ਪੂਰੀ ਦ੍ਰਿੜਤਾ ਨਾਲ ਜਾਰੀ ਰੱਖੇਗੀ। ਵੁਨ੍ਹਾਂ ਕਿਹਾ ਕਿ ਭਾਰਤ ਵਿਚ ਨਜਾਇਜ਼ ਘੁਸਪੈਠ ਰੋਕਣ ਲਈ ਪੂਰਾ ਯਤਨ ਹੋਵੇਗਾ, ਸਿਟੀਜਨਸ਼ਿਪ ਅਮੇਡਮੇਂਟ ਬਿੱਲ ਨੁੰ ਦੋਵੇਂ ਸਦਨਾਂ ਵਿਚ ਪਾਸ ਕਰਕੇ ਉਸ ਨੂੰ ਲਿਆਂਦਾ ਜਾਵੇਗਾ।

ਭਾਜਪਾ ਦੀ ਤਿੱਕੜੀ ਨੇ ਕਿਹਾ ਕਿ ਰਾਮ ਮੰਦਰ ਦਾ ਜੋ ਸਵਾਲ ਹੈ, ਸਾਰੀਆਂ ਸੰਭਾਵਨਾਵਾਂ ਨੂੰ ਤਲਾਸ਼ਕੇ ਸ਼ਾਂਤੀਪੂਰਵਕ ਵਾਤਾਵਰਣ ਵਿਚ ਰਾਮ ਮੰਦਰ ਨਿਰਮਾਣ ਦੀ ਕੋਸ਼ਿਸ ਕਰਾਂਗੇ। ਛੋਟੇ ਕਿਸਾਨ ਨੂੰ 60 ਸਾਲ ਬਾਅਦ ਪੈਨਸ਼ਨ ਦਿੱਤੀ ਜਾਵੇਗੀ ਅਤੇ ਛੋਟੇ ਦੁਕਾਨਦਾਰਾਂ ਨੂੰ ਵੀ 60 ਸਾਲ ਬਾਦ ਪੈਨਸ਼ਨ ਦੇਣ ਦੇ ਪ੍ਰੋਗਰਾਮ ਉਲੀਕਣ ਤੋਂ ਇਲਾਵਾ ਕੌਮੀ ਵਪਾਰ ਕਮਿਸ਼ਨ ਬਣਾਉਣ ਦਾ ਐਲਾਨ ਕੀਤਾ ਹੈ । ਭਾਜਪਾ ਆਗੂਆਂ ਨੇ ਰੇਲ ਦੀਆਂ ਪਟੜੀਆਂ ਨੂੰ ਅਪਡੇਟ ਕਰਕੇ ਬਿਜਲੀ ਉਪਕਰਨ ਲਗਾਉਣ ਤੋਂ ਇਲਾਵਾ ਦੇਸ਼ ਦੀ ਅਰਥਵਿਵਸਥਾ ਸਿਧਾਰਨ ਦਾ ਵਾਅਦਾ ਕਿਤਾ।

ਉਨ੍ਹਾਂ ਕਿਹਾ ਕਿ 2022 ਤੱਕ ਸਾਰੀਆਂ ਰੇਲ ਪਟੜੀਆਂ ਦਾ ਬ੍ਰਾਂਡ ਗੇਜ ਕੀਤਾ ਜਾਵੇਗਾ। ਸਾਰੀਆਂ ਰੇਲ ਪਟੜੀਆਂ ਦਾ ਬਿਜਲੀਕਰਨ ਕੀਤਾ ਜਾਵੇਗਾ।