• Home
  • ਸੁਖਬੀਰ ਤੋਂ ਬਾਅਦ ਹਰਦੀਪ ਸਿੰਘ ਢਿੱਲੋਂ ਵਿਰੁਧ ਮਾਮਲਾ ਦਰਜ

ਸੁਖਬੀਰ ਤੋਂ ਬਾਅਦ ਹਰਦੀਪ ਸਿੰਘ ਢਿੱਲੋਂ ਵਿਰੁਧ ਮਾਮਲਾ ਦਰਜ

ਲੰਬੀ, (ਖ਼ਬਰ ਵਾਲੇ ਬਿਊਰੋ) : ਬੀਤੇ ਕਲ ਹੋਈਆਂ ਜ਼ਿਲਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਦੀਆਂ ਚੋਣਾਂ 'ਚ ਕਈ ਥਾਵਾਂ 'ਤੇ ਹੰਗਾਮੇ ਹੋਏ। ਜਿਥੇ ਅਕਾਲੀਆਂ ਨੇ ਇਸ ਹਿੰਸਾ ਲਈ ਸੱਤਾਧਾਰੀ ਕਾਂਗਰਸ ਨੂੰ ਜ਼ਿੰਮੇਵਾਰ ਦਸਿਆ ਉਥੇ ਹੀ ਸਰਕਾਰ ਨੇ ਅਕਾਲੀਆਂ ਵਲੋਂ ਹੰਗਾਮਾ ਕਰਨ ਤੇ ਕੁੱਟਮਾਰ ਕਰਨ 'ਤੇ ਉਨਾਂ ਵਿਰੁਧ ਮਾਮਲੇ ਦਰਜ ਕਰਨੇ ਸ਼ੁਰੂ ਕਰ ਦਿੱਤੇ ਹਨ। ਇਸ ਲੜੀ 'ਚ ਪਹਿਲਾ ਨਾਮ ਸੁਖਬੀਰ ਬਾਦਲ ਦਾ ਹੈ ਤੇ ਹੁਣ ਕੋਟਭਾਈ ਵਿਚ ਬੂਥ 'ਤੇ ਕਬਜ਼ਾ ਕਰਨ ਦੇ ਦੋਸ਼ 'ਚ ਅਕਾਲੀ ਦਲ ਦੇ ਹਲਕਾ ਇੰਚਾਰਜ ਹਰਦੀਪ ਸਿੰਘ ਢਿੱਲੋਂ ਵਿਰੁਧ ਲੰਬੀ ਥਾਣੇ 'ਚ ਮਾਮਲਾ ਦਰਜ ਹੋਇਆ ਹੈ।