• Home
  • ਨਵਜੋਤ ਸਿੱਧੂ ਵਿਰੁੱਧ ਮਾਮਲਾ ਦਰਜ :- ਪੜ੍ਹੋ ਕਿੱਥੇ ਹੋਇਆ ?

ਨਵਜੋਤ ਸਿੱਧੂ ਵਿਰੁੱਧ ਮਾਮਲਾ ਦਰਜ :- ਪੜ੍ਹੋ ਕਿੱਥੇ ਹੋਇਆ ?

ਪਟਨਾ :- ਕੁੱਲ ਹਿੰਦ ਕਾਂਗਰਸ ਦੇ ਸਟਾਰ ਪ੍ਰਚਾਰਕ ਅਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਿਰੁੱਧ ਬਿਹਾਰ ਦੇ ਕਟਿਹਾਰ ਹਲਕੇ ਚ ਮੁਕੱਦਮਾ ਦਰਜ ਹੋ ਗਿਆ ਹੈ । ਨਵਜੋਤ ਸਿੰਘ ਸਿੱਧੂ ਵਿਰੁੱਧ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਕਮਿਸ਼ਨ ਨੂੰ ਕੀਤੀ ਗਈ ਸ਼ਿਕਾਇਤ ਦੇ ਆਧਾਰ ਤੇ ਐਫਆਈਆਰ ਹੋਈ ਹੈ, ਕਿਉਂਕਿ ਨਵਜੋਤ ਸਿੰਘ ਸਿੱਧੂ ਤੇ ਬਿਹਾਰ ਸੂਬੇ ਚ ਚੋਣ ਪ੍ਰਚਾਰ ਦੌਰਾਨ ਮੁਸਲਮਾਨਾਂ ਨੂੰ ਭੜਕਾਉਣ ਅਤੇ ਧਰਮ ਆਧਾਰਿਤ ਵੋਟਾਂ ਮੰਗਣ ਦਾ ਦੋਸ਼ ਲਗਾਇਆ ਸੀ ।

ਦੱਸਣਯੋਗ ਹੈ ਕਿ ਲੋਕ ਸਭਾ ਹਲਕਾ ਕਟਿਹਾਰ ਚ ਇੱਕ ਚੋਣ ਰੈਲੀ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਸੋਧ ਕਰਦਿਆਂ ਹੋਇਆ ਕਿਹਾ ਸੀ ਕਿ" ਮੈਂ ਮੁਸਲਿਮ ਭਾਈਓ ਮੈਂ ਆਪ ਕੋ ਚਿਤਾਵਨੀ ਦੇਣਾ ਆਇਆ ਹੂੰ ' ਯੇ ਲੋਕ ਆਪਕੋ ਵਾਟ ਰਹੇ , ਸਿੱਧੂ ਨੇ ਮੁਸਲਮਾਨਾਂ ਨੂੰ ਕੱਠੇ ਹੋ ਕੇ ਕਾਂਗਰਸ ਨੂੰ ਵੋਟ ਪਾਉਣ ਲਈ ਅਪੀਲ ਕੀਤੀ ਸੀ ।