• Home
  • ਗੈਰ-ਕਾਨੂੰਨੀ ਢੰਗ ਨਾਲ ਭੰਡਾਰ ਕੀਤੇ ਚੌਲਾਂ ਦੇ 91000 ਥੈਲੇ -ਫੂਡ ਸਪਲਾਈ ਵਿਭਾਗ ਨੇ 4 ਸ਼ੈਲਰ ਮਾਲਕਾਂ ਨੂੰ ਕੀਤਾ ਕਾਬੂ

ਗੈਰ-ਕਾਨੂੰਨੀ ਢੰਗ ਨਾਲ ਭੰਡਾਰ ਕੀਤੇ ਚੌਲਾਂ ਦੇ 91000 ਥੈਲੇ -ਫੂਡ ਸਪਲਾਈ ਵਿਭਾਗ ਨੇ 4 ਸ਼ੈਲਰ ਮਾਲਕਾਂ ਨੂੰ ਕੀਤਾ ਕਾਬੂ

ਚੰਡੀਗੜ•, (ਖ਼ਬਰ ਵਾਲੇ ਬਿਊਰੋ):
ਲੋਕ ਵਿਤਰਣ ਪ੍ਰਣਾਲੀ ਰਾਹੀਂ ਗਰੀਬਾਂ ਨੂੰ ਵੰਡਣ ਲਈ ਰਾਖਵੇਂ ਰੱਖੇ ਜਾਂਦੇ ਚੌਲਾਂ ਦੀ ਰਿਸਾਇਕਲਿੰਗ ਦਾ ਸਖ਼ਤ ਨੋਟਿਸ ਲੈਂਦਿਆਂ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ, ਪੰਜਾਬ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਫਿਰੋਜ਼ਪੁਰ ਵਿਖੇ 10 ਚੌਲ ਮਿੱਲਾਂ ਵਿਚ ਅਚਨਚੇਤ ਛਾਪੇਮਾਰੀ ਕਰਨ ਦੇ ਹੁਕਮ ਦਿੱਤੇ। ਜਿਸ ਤੋਂ ਬਾਅਦ ਕੀਤੀ ਗਈ ਛਾਪੇਮਾਰੀ ਦੌਰਾਨ ਇਲਾਕੇ ਦੀਆਂ 04 ਮਿੱਲਾਂ ਵਿਚੋਂ ਚੌਲੇ ਦੇ 91000 ਬੈਗ ਪਾਏ ਗਏ ਹਨ।
ਮੁੱਖ ਵਿਜੀਲੈਂਸ ਦੀ ਅਗਵਾਈ ਵਿਚ ਕੀਤੀ ਗਈ ਛਾਪੇਮਾਰੀ ਦੌਰਾਨ ਮਹਾਂਲੱਛਮੀ ਚੌਲ ਮਿੱਲ ਫਿਰੋਜ਼ਪੁਰ ਨੇ ਪਿਛਲੇ ਸਾਲ ਦੇ 110000 ਪੈਡੀ ਬੈਗ ਜੋ ਕਿ ਚੌਲਾਂ ਦੇ 55275 ਬੈਗਾਂ ਦੇ ਬਰਾਬਰ ਹਨ, ਸੀਰੀਅਲ ਫੂਡ ਐਕਸਪੋਰਟਸ ਫਿਰੋਜ਼ਪੁਰ ਨੇ 58000 ਪੈਡੀ ਬੈਗ ਜੋ ਕਿ 29145 ਚੌਲਾਂ ਦੇ ਬੈਗਾਂ ਦੇ ਬਰਾਬਰ ਹਨ ਅਤੇ ਫਿਰੋਜ਼ਪੁਰ ਫੂਡ ਐਕਸਪੋਰਟਸ ਨੇ ਚੌਲਾਂ ਦੇ 2700 ਬੈਗ ਜਦਕਿ ਸ੍ਰੀਸ਼ਾਮ ਜੀ ਇੰਡਸਟਰੀਜ਼ ਬਰਨਾਲਾ ਨੇ 1200 ਚੌਲਾਂ ਦੇ ਬੈਗ ਗੈਰ ਕਾਨੂੰਨੀ ਢੰਗ ਨਾਲ ਸਟੋਰ ਕੀਤੇ ਹੋਏ ਪਾਏ ਗਏ ਹਨ। ਸਪੱਸ਼ਟ ਹੈ ਕਿ ਇਹਨਾਂ ਚੌਲ ਮਿੱਲਾਂ ਨੇ ਯਕੀਨਨ ਤੌਰ 'ਤੇ ਪਿਛਲੇ ਸਾਲ ਹੋਰਨਾਂ ਸੂਬਿਆਂ ਤੋਂ ਬਲੈਕ ਮਾਰਕੀਟ ਵਿਚ ਲਿਆਏ ਜਾਂਦੇ ਪੀ.ਡੀ.ਐਸ ਰਾਇਸ ਦੀ ਖਰੀਦ ਕੀਤੀ ਸੀ ਤਾਂ ਜੋ ਇਸ ਦੀ ਆਉਣ ਵਾਲੇ ਮਿਲਿੰਗ ਸੀਜਨ ਵਿਚ ਨਕਲੀ ਬਿਲਾਂ ਜ਼ਰੀਏ ਫਸਲ ਦੀ ਵਾਧੂ ਖਰੀਦ ਦਿਖਾ ਕੇ ਮੁੜ ਵਿਕਰੀ ਕੀਤੀ ਜਾ ਸਕੇ।
ਇਸ ਅਜਿਹੇ  ਵੱਡੇ ਘਪਲੇ ਨੂੰ ਬੇਨਕਾਬ ਕਰਦੇ ਹੋਏ ਮੰਤਰੀ ਨੇ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਨੂੰ ਹੋਰ ਚੁਕੰਨੇ ਰਹਿਣ ਦੇ ਹੁਕਮ ਦਿੱਤੇ ਅਤੇ ਕਿਹਾ ਕਿ ਸੂਬੇ ਵਿਚ ਅਜਿਹੀ ਨਕਲੀ ਬਿਲਿੰਗ ਦੀ ਕਿਸੇ ਵੀ ਕੀਮਤ ਤੇ ਆਗਿਆ ਨਹੀਂ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਅਜਿਹੇ ਚਾਲਬਾਜ਼ ਵਿਅਕਤੀਆਂ ਨੂੰ ਆਪਣੀਆਂ ਭ੍ਰਿਸ਼ਟ ਗਤੀਵਿਧੀਆਂ ਨਾਲ ਸੂਬੇ ਨੂੰ ਕਿਸੇ ਵੀ ਕੀਮਤ 'ਤੇ ਵਿੱਤੀ ਨੁਕਸਾਨ ਨਹੀਂ ਪਹੁਚਾਉਣ ਦੇਵੇਗੀ। ਉਹਨਾਂ ਕਿਹਾ ਕਿ ਵਿਭਾਗ ਨੇ ਇਸ ਦਿਸ਼ਾ ਵਿਚ ਪਹਿਲਾਂ ਹੀ ਕਈ ਸੋਧਾਂ ਲਾਗੂ ਕੀਤੀਆਂ ਹਨ ਜਿਵੇਂ ਮਿੱਲ ਦੀ ਆਲਟਮੈਂਟ ਅਤੇ ਵਿਭਾਗ ਦੇ ਹਿੱਤਾਂ ਦੀ ਸੁਰੱਖਿਆ ਲਈ ਮਿਲਰਾਂ ਤੋਂ ਬੈਂਕ ਗਰੰਟੀ ਲੈਣ ਲਈ ਸੀ.ਆਈ.ਬੀ.ਆਈ.ਐਲ ਸਕੋਰ ਇਕ ਮਾਪਦੰਡ ਨਿਰਧਾਰਿਤ ਕੀਤਾ ਹੈ।
ਇਸ ਦੌਰਾਨ ਵਿਭਾਗ ਨੇ ਗੈਰ ਸਮਾਜਿਕ ਮਿੱਲਰਾਂ ਸਬੰਧੀ ਜਾਣਕਾਰੀ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕਰਨ ਲਈ ਮੰਡੀ ਬੋਰਡ ਅਤੇ ਸੇਲਜ ਟੈਕਸ ਡਿਪਾਰਟਮੈਂਟ ਨੂੰ ਸੌਂਪ ਦਿੱਤੀ ਹੈ।
ਅਜਿਹੀਆਂ ਭ੍ਰਿਸ਼ਟ ਗਤੀਵਿਧੀਆਂ ਵਿਚ ਸ਼ਾਮਲ ਮਿੱਲਰਾਂ ਦੀ ਰਜਿਸਟਰੇਸ਼ਨ ਰੱਦ ਕਰਨ ਲਈ ਵੀ ਵਿਭਾਗ ਵਿਚਾਰ ਕਰ ਰਿਹਾ ਹ