• Home
  • ਸੰਯੁਕਤ ਰਾਸ਼ਟਰ ‘ਚ ਪਾਕਿ ਨੇ ਫਿਰ ਅਲਾਪਿਆ ਕਸ਼ਮੀਰ ਦਾ ਰਾਗ

ਸੰਯੁਕਤ ਰਾਸ਼ਟਰ ‘ਚ ਪਾਕਿ ਨੇ ਫਿਰ ਅਲਾਪਿਆ ਕਸ਼ਮੀਰ ਦਾ ਰਾਗ

ਵਾਸ਼ਿੰਗਟਨ, (ਖ਼ਬਰ ਵਾਲੇ ਬਿਊਰੋ): ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਸਾਹਮਣੇ ਇਕ ਵਾਰ ਫਿਰ ਕਸ਼ਮੀਰ ਮੁੱਦਾ ਚੁੱਕਦਿਆਂ ਕਿਹਾ ਹੈ ਕਿ ਕਸ਼ਮੀਰ 'ਚ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਹੈ। ਪਾਕਿ ਵਿਦੇਸ਼ ਮੰਤਰੀ ਮਹਿਮੂਦ ਕੁਰੈਸ਼ੀ ਨੇ ਇਸਲਾਮਿਕ ਸੰਗਠਨ ਸੰਮੇਲਨ 'ਚ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਭਾਰਤ ਦੇ ਕਬਜ਼ੇ ਹੇਠਲੇ ਕਸ਼ਮੀਰ 'ਚ ਫ਼ੌਜ ਆਮ ਲੋਕਾਂ 'ਤੇ ਅੱਤਿਆਚਾਰ ਕਰ ਰਹੀ ਹੈ।
ਕੁਰੈਸ਼ੀ ਨੇ ਕਿਹਾ ਕਿ ਜੇਕਰ ਭਾਰਤ ਕੁਝ ਲੁਕਾ ਨਹੀਂ ਰਿਹਾ ਤਾਂ ਉਹ ਸੰਯੁਕਤ ਰਾਸ਼ਟਰ ਸੰਮਤੀ ਦੇ ਮੈਂਬਰਾਂ ਨੂੰ ਕਸ਼ਮੀਰ ਦਾ ਦੌਰਾ ਕਿਉਂ ਨਹੀਂ ਕਰਨ ਦਿੰਦਾ। ਉਨਾਂ ਕਿਹਾ ਕਿ ਕਹਿਣ ਨੂੰ ਤਾਂ ਅਸੀਂ ਬਹੁਤ ਕੁਝ ਕਹਿ ਸਕਦੇ ਹਾਂ ਪਰ ਅਸੀਂ ਮਾਹੌਲ ਨਹੀਂ ਖ਼ਰਾਬ ਕਰਨਾ ਚਾਹੁੰਦੇ।