• Home
  • ਸਿੱਧੂ ਨੂੰ ਮਿਲੀ CISF ਦੀ ਜ਼ੈਡ ਪਲੱਸ ਸੁਰੱਖਿਆ:-ਪੜ੍ਹੋ ਕਿਉਂ ?

ਸਿੱਧੂ ਨੂੰ ਮਿਲੀ CISF ਦੀ ਜ਼ੈਡ ਪਲੱਸ ਸੁਰੱਖਿਆ:-ਪੜ੍ਹੋ ਕਿਉਂ ?

ਚੰਡੀਗੜ : ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਕੇਂਦਰ ਸਰਕਾਰ ਨੇ ਸੰਭਾਵੀ ਖ਼ਤਰੇ ਨੂੰ ਦੇਖਦਿਆਂ ਜ਼ੈਡ ਪਲੱਸ ਸੁਰੱਖਿਆ ਮੁਹੱਈਆ ਕਰਵਾ ਦਿੱਤੀ ਹੈ। ਕੇਂਦਰ ਸਰਕਾਰ ਨੇ ਇਹ ਕਦਮ ਪੰਜਾਬ ਸਰਕਾਰ ਦੀ ਬੇਨਤੀ ਤੋਂ ਬਾਅਦ ਚੁੱਕਿਆ। ਇਸ ਤੋਂ ਪਹਿਲਾਂ ਕਾਗਰਸ ਦੇ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਉਸ ਵੇਲੇ ਇਸ ਸੁਰੱਖਿਆ ਦੀ ਮੰਗ ਕੀਤੀ ਸੀ ਜਿਸ ਵੇਲੇ ਸਿੱਧੂ ਛਤੀਸ਼ਗੜ ਚੋਣਾਂ ਦੌਰਾਨ ਚੋਣ ਪ੍ਰਚਾਰ 'ਤੇ ਸਨ।

ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਤਾਂ ਪਹਿਲਾਂ ਹੀ ਨਵਜੋਤ ਸਿੱਧੂ ਨੂੰ ਜ਼ੈੱਡ ਪਲੱਸ ਸੁਰੱਖਿਆ ਦਿੱਤੀ ਹੋਈ ਸੀ ਪਰ ਹੁਣ ਪੰਜਾਬ ਸਰਕਾਰ ਦੇ ਹੋਮ ਵਿਭਾਗ ਦੀ ਸਿਫ਼ਾਰਸ਼ ਤੇ ਨਵਜੋਤ ਸਿੱਧੂ ਨੂੰ ਸੀ ਆਈ ਐੱਸ ਐਫ ਦੀ ਜ਼ੈੱਡ ਸੁਰੱਖਿਆ ਕੇਂਦਰ ਸਰਕਾਰ ਨੇ ਦੇ ਦਿੱਤੀ ਹੈ ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਜਦੋਂ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਵਿਖੇ ਗਏ ਸਨ ਉੱਥੇ ਨਵਜੋਤ ਸਿੱਧੂ ਵੱਲੋਂ ਪਾਕਿ ਦੇ ਫੌਜ ਮੁਖੀ ਨੂੰ ਪਾਈ ਜੱਫੀ ਤੋਂ ਬਾਅਦ ਹਿੰਦੂ ਕੱਟੜ ਪੰਥੀਆਂ ਵੱਲੋਂ ਨਵਜੋਤ ਸਿੱਧੂ ਤੇ ਲਗਾਤਾਰ ਸ਼ਬਦੀ ਹਮਲੇ ਕੀਤੇ ਜਾ ਰਹੇ ਸਨ ।ਇਥੋਂ ਤੱਕ ਯੂਪੀ ਦੇ ੲਿੱਕ ਸ਼ਿਵਸੈਨਾ ਹਿੰਦੂ ਗਰੁੱਪ ਦੇ ਆਗੂ ਨੇ ਨਵਜੋਤ ਸਿੱਧੂ ਨੂੰ ਮਾਰਨ ਵਾਲੇ ਨੂੰ ਕਰੋੜ ਰੁਪਏ ਦੇਣ ਦਾ ਵੀ ਐਲਾਨ ਕੀਤਾ ਸੀ । ਨਵਜੋਤ ਸਿੱਧੂ ਵੱਲੋਂ ਲਗਾਤਾਰ ਪੰਜਾਬ ਚ ਆਪਣੇ ਵਿਰੋਧੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਵਿਰੁੱਧ ਵੀ ਲਗਾਤਾਰ ਸਮੱਗਲਰਾਂ ਤੇ ਗੈਂਗਸਟਰਾਂ ਨਾਲ ਸਬੰਧਾਂ ਬਾਰੇ ਪ੍ਰਚਾਰ ਕੀਤਾ ਜਾਂਦਾ ਸੀ ਅਤੇ ਨਾਲ ਹੀ ਨਵਜੋਤ ਸਿੱਧੂ ਨੂੰ ਡੇਰਾ ਸੱਚਾ ਸੌਦਾ ਵੱਲੋਂ ਵੀ ਧਮਕੀਆਂ ਮਿਲੀਆਂ ਸਨ ।ਪੰਜਾਬ ਦੇ ਖ਼ੁਫ਼ੀਆ ਵਿਭਾਗ  ਨੇ ਪੰਜਾਬ ਸਰਕਾਰ ਨੂੰ ਇਸ ਬਾਰੇ ਪਹਿਲਾਂ ਹੀ ਜਾਣੂ ਕਰਵਾ ਤਾ ਸੀ ਜਿਸ ਕਾਰਨ ਸਰਕਾਰ ਵੱਲੋਂ ਕੇਂਦਰ ਸਰਕਾਰ ਨੂੰ ਨਵਜੋਤ ਸਿੱਧੂ ਦੀ ਸੁਰੱਖਿਆ ਬਾਰੇ ਲਿਖਣਾ ਪਿਆ