• Home
  • ਐਡਵੋਕੇਟ ਜਨਰਲ ਹਾਈਕੋਰਟ ਪੁੱਜੇ :- 5000 ਲੋਕ ਗੜਬੜੀ ਫੈਲਾਉਣ ਦੀ ਤਾਕ ਚ – ਆਈ ਬੀ ਦੀ ਰਿਪੋਰਟ ਤੋਂ ਬਾਅਦ ਲਗਾਈ ਪਾਬੰਦੀ

ਐਡਵੋਕੇਟ ਜਨਰਲ ਹਾਈਕੋਰਟ ਪੁੱਜੇ :- 5000 ਲੋਕ ਗੜਬੜੀ ਫੈਲਾਉਣ ਦੀ ਤਾਕ ਚ – ਆਈ ਬੀ ਦੀ ਰਿਪੋਰਟ ਤੋਂ ਬਾਅਦ ਲਗਾਈ ਪਾਬੰਦੀ

ਚੰਡੀਗੜ੍ਹ ,(ਖਬਰ ਵਾਲੇ ਬਿਊਰੋ )-ਫਰੀਦਕੋਟ ਵਿਖੇ ਅਕਾਲੀ ਦਲ ਦੀ 16 ਸਤੰਬਰ ਦੀ ਰੈਲੀ ਤੇ ਵੱਡੀ ਗੜਬੜੀ ਹੋਣ ਦੀ ਆਸ਼ੰਕਾ ਹੈ ,ਇਹ ਬਿਆਨ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਸ੍ਰੀ ਅਤੁੱਲ ਨੰਦਾ ਪੰਜਾਬ ਹਰਿਆਣਾ ਹਾਈਕੋਰਟ ਚ ਰਿਵਿਊ ਪਟੀਸ਼ਨ ਚ ਦਾਇਰ ਕਰਨ ਜਾ ਰਹੇ ਹਨ । ਉਹ 3:15  ਵਜੇ ਜਸਟਿਸ ਆਰ ਕੇ ਜੈਨ ਵੱਲੋਂ ਅਕਾਲੀ ਦਲ ਦੀ ਬਹਾਲ ਕੀਤੀ ਰੈਲੀ ਹੁਣ
ਐਡਵੋਕੇਟ ਜਨਰਲ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਕੇਂਦਰੀ ਖੁਫੀਆ ਏਜੰਸੀਆਂ ਤੋਂ ਮਿਲੀਆਂ ਰਿਪੋਰਟਾਂ ਦੇ ਆਧਾਰ ਤੇ ਅਕਾਲੀ ਦਲ ਦੀ ਰੈਲੀ ਤੇ ਪਾਬੰਦੀ ਲਾਉਣ ਦਾ ਫੈਸਲਾ ਕੀਤਾ ਸੀ ।
ਖੁਫੀਆ ਏਜੰਸੀਆਂ ਪੰਜਾਬ ਸਰਕਾਰ ਨੂੰ ਅਲਰਟ ਕੀਤਾ ਗਿਆ ਹੈ ਕਿ ਇਸ ਰੈਲੀ ਵਿੱਚ 5000 ਤੱਕ ਲੋਕ ਗੜਬੜੀ ਫੈਲਾ ਸਕਦੇ ਹਨ ਕਿਉਂਕਿ ਉਨ੍ਹਾਂ ਨੂੰ ਵਿਦੇਸ਼ਾਂ ਚੋਂ ਇਸ਼ਾਰਾ ਆਇਆ ਹੋਇਆ ਹੈ ,ਜਿਨ੍ਹਾਂ ਦੇ ਸਬੰਧ ਵੱਡੀਆਂ ਦੇਸ਼ ਵਿਰੋਧੀ ਤਾਕਤਾਂ ਨਾਲ ਹਨ ।
ਦੱਸਣਯੋਗ ਹੈ ਕਿ ਅੱਜ ਸਵੇਰੇ ਹਾਈਕੋਰਟ ਦੇ ਜਸਟਿਸ ਆਰ ਕੇ ਜੈਨ ਵੱਲੋਂ ਅਕਾਲੀ ਦਲ ਦੀ ਫ਼ਰੀਦਕੋਟ ਰੈਲੀ ਤੇ ਲਗਾਈ ਗਈ ਪੰਜਾਬ ਸਰਕਾਰ ਦੀ ਪਾਬੰਦੀ ਨੂੰ ਹਟਾਉਂਦਿਆਂ ਇਹ ਕਿਹਾ ਗਿਆ ਸੀ ਕਿ ਰੈਲੀ ਕਰਵਾਉਣ ਲਈ ਸਰਕਾਰ ਸੁਰੱਖਿਆ ਦੇ ਪੁੱਖਤਾ ਪ੍ਰਬੰਧ ਕਰੇ ।