• Home
  • ਅਮੀਰੀ ਦੇ ਚੋਜ ਜਾਂ ਹਮਦਰਦੀ-ਵਿਧਾਇਕ ਪਸ਼ੂਆਂ ਨੂੰ ਸੋਨੇ ਦੀ ਸੰਗਲੀ ਨਾਲ ਬੰਨਦੇ ਹਨ

ਅਮੀਰੀ ਦੇ ਚੋਜ ਜਾਂ ਹਮਦਰਦੀ-ਵਿਧਾਇਕ ਪਸ਼ੂਆਂ ਨੂੰ ਸੋਨੇ ਦੀ ਸੰਗਲੀ ਨਾਲ ਬੰਨਦੇ ਹਨ

ਪਟਨਾ :  ਬਿਹਾਰ ਦੇ ਵਿਧਾਇਕ ਅਨੰਤ ਸਿੰਘ ਇੰਨੇ ਕੁ ਅਮੀਰ ਹਨ ਕਿ ਉਹ ਆਪਣੇ ਘਰ ਰੱਖੇ ਪਸ਼ੂਆਂ ਨੂੰ ਲੋਹੇ ਦੀ ਸੰਗਲੀ ਨਾਲ ਨਹੀਂ ਬਲਕਿ ਸੋਨੇ ਦੀ ਸੰਗਲੀ ਨਾਲ ਬੰਨ ਕੇ ਰੱਖਦੇ ਹਨ। ਉਹ ਕਹਿੰਦੇ ਹਨ ਕਿ ਉਨਾਂ ਦੇ ਜਾਨਵਰ ਵੀ ਘਰ ਦੇ ਮੈਂਬਰ ਹਨ ਇਸ ਲਈ ਉਨਾਂ ਦਾ ਵੀ ਉਸੇ ਤਰਾਂ ਧਿਆਨ ਰੱਖਿਆ ਜਾਂਦਾ ਹੈ। ਇਹੀ ਨਹੀਂ ਵਿਧਾਇਕ ਜਾਨਵਰਾਂ ਦੇ ਖਾਣ ਪੀਣ ਦਾ ਧਿਆਨ ਵੀ ਆਪ ਹੀ ਰੱਖਦੇ ਹਨ।
ਵਿਧਾਇਕ ਅਨੰਤ ਸਿੰਘ ਦੇ ਘਰ ਕਰੀਬ 12 ਜਾਨਵਰ ਹਨ ਜਿਨਾਂ ਨੂੰ ਪ੍ਰਤੀ ਜਾਨਵਰ 250 ਗ੍ਰਾਮ ਸੋਨੇ ਦੀ ਸੰਗਲੀ ਪਹਿਨਾਈ ਜਾਂਦੀ ਹੈ। ਜੇਕਰ ਹਿਸਾਬ ਲਾਇਆ ਜਾਵੇ ਤਾਂ ਵਿਧਾਇਕ ਨੇ ਜਾਨਵਰਾਂ ਨੂੰ ਕਰੀਬ 75-80 ਲੱਖ ਰੁਪਏ ਦੀਆਂ ਸੰਗਲੀਆਂ ਪਹਿਨਾਈਆਂ ਹੋਈਆਂ ਹਨ। ਇਸ ਤੋਂ ਇਲਾਵਾ ਇਹ ਵੀ ਪਤਾ ਲੱਗਾ ਹੈ ਕਿ ਇਨਾਂ ਪਸ਼ੂਆਂ ਦੇ ਖਾਣ ਪੀਣ 'ਤੇ ਵੀ ਰੋਜ਼ਾਨਾ 50 ਹਜ਼ਾਰ ਰੁਪਏ ਖ਼ਰਚ ਹੁੰਦੇ ਹਨ।