• Home
  • ਮਜੀਠੀਆ ਵੱਲੋਂ ਯੂਥ ਵਿੰਗ ਦੀ ਕੋਰ ਕਮੇਟੀ ਵਿੱਚ ਵਾਧਾ-4 ਹੋਰ ਨੌਂਜਵਾਨਾਂ ਨੂੰ ਕੀਤਾ ਸ਼ਾਮਲ

ਮਜੀਠੀਆ ਵੱਲੋਂ ਯੂਥ ਵਿੰਗ ਦੀ ਕੋਰ ਕਮੇਟੀ ਵਿੱਚ ਵਾਧਾ-4 ਹੋਰ ਨੌਂਜਵਾਨਾਂ ਨੂੰ ਕੀਤਾ ਸ਼ਾਮਲ

ਚੰਡੀਗੜ• 29 ਅਪ੍ਰੈਲ-- ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਯੂਥ ਵਿੰਗ ਦੇ ਇੰਚਾਰਜ ਅਤੇ ਸਾਬਕਾ ਕੈਬਨਿਟ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਯੂਥ ਵਿੰਗ ਦੀ ਕੋਰ ਕਮੇਟੀ ਵਿੱਚ ਵਾਧਾ ਕਰਦਿਆਂ ਇਸ ਵਿੱਚ 4 ਹੋਰ ਮਿਹਨਤੀ ਨੌਂਜਵਾਨ ਆਗੂਆਂ ਨੂੰ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ।

ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਜਿਹਨਾਂ ਨੌਂਜਵਾਨ ਆਗੂਆਂ ਨੂੰ ਕੋਰ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ ਉਹਨਾਂ ਵਿੱਚ ਸ. ਸੁਖਰਾਜ ਸਿੰਘ ਸੇਖੋਂ ਭੁਚੋ ਮੰਡੀ, ਸ. ਸਵਿੰਦਰਪਾਲ ਸਿੰਘ ਰਿੱਤੂ ਲੁਧਿਆਣਾ, ਸ. ਭੁਪਿੰਦਰ ਸਿੰਘ ਲਾਛੜੂ ਅਤੇ ਸ. ਮਨਵਿੰਦਰ ਸਿੰਘ ਵਿੱਨਰ ਧੂਰੇ ਦੇ ਨਾਮ ਸ਼ਾਮਲ ਹਨ।