• Home
  • ਹੁਣ ਰਾਮਦੇਵ ਵੇਚਿਆ ਕਰਨਗੇ ਰੈਡੀਮੇਡ ਕੱਪੜੇ-ਮਿਲਣਗੀਆਂ 3 ਹਜ਼ਾਰ ਤੋਂ ਜ਼ਿਆਦਾ ਕਿਸਮਾਂ

ਹੁਣ ਰਾਮਦੇਵ ਵੇਚਿਆ ਕਰਨਗੇ ਰੈਡੀਮੇਡ ਕੱਪੜੇ-ਮਿਲਣਗੀਆਂ 3 ਹਜ਼ਾਰ ਤੋਂ ਜ਼ਿਆਦਾ ਕਿਸਮਾਂ

ਨਵੀਂ ਦਿੱਲੀ: ਆਯੂਰਵੈਦਿਕ ਦਵਾਈਆਂ ਤੇ ਹੋਰ ਉਤਪਾਦਾਂ ਨੂੰ ਮਾਰਕੀਟ 'ਚ ਵੇਚਣ ਤੋਂ ਬਾਅਦ ਬਾਬਾ ਰਾਮਦੇਵ ਨੇ ਹੁਣ ਰੈਡੀਮੇਡ ਕੱਪੜੇ ਵੇਚਣ ਦਾ ਮਨ ਬਣਾ ਲਿਆ ਹੈ। ਦਿੱਲੀ ਵਿਖੇ ਉਨਾਂ 'ਪਰਿਧਾਨ' ਨਾਂ ਦਾ ਕੱਪੜਿਆਂ ਦਾ ਸ਼ੋਅ ਰੂਮ ਖੋਲਿਆ ਹੈ ਜਿਸ ਦਾ ਉਦਘਾਟਨ ਖ਼ੁਦ ਬਾਬਾ ਰਾਮਦੇਵ ਨੇ ਕੀਤਾ ਹੈ।
ਇਸ ਮੌਕੇ ਬਾਬਾ ਰਾਮਦੇਵ ਨੇ ਦਸਿਆ ਕਿ ਦਸੰਬਰ 'ਚ ਦੇਸ਼ ਭਰ 'ਚ ਹੋਰ ਨਵੇਂ 25 ਸ਼ੋਅ ਰੂਮ ਖੁੱਲ ਜਾਣਗੇ ਜਿਥੇ ਦੇਸੀ-ਵਿਦੇਸ਼ੀ ਕੱਪੜੇ ਤੇ ਗਹਿਣੇ ਵੀ ਮਿਲਿਆ ਕਰਨਗੇ।
ਇਹ ਕੱਪੜੇ ਪਤੰਜਲੀ ਦੇ ਟਰੇਡ ਮਾਰਕ ਦੇ ਨਾਂ 'ਤੇ ਮਿਲਿਆ ਕਰਨਗੇ। ਰਾਮਦੇਵ ਦੇ ਬੁਲਾਰੇ ਤਜਾਰੇਵਾਲਾ ਨੇ ਦਸਿਆ ਕਿ ਦੇਸ਼ ਭਰ 'ਚ ਆਉਣ ਵਾਲੇ ਸਮੇਂ 'ਚ ਸ਼ੋਅ ਰੂਮ ਖੋਲ ਕੇ ਸਵਦੇਸ਼ੀ ਦਾ ਪਚਾਰ ਕੀਤਾ ਜਾਵੇਗਾ ਤੇ ਇਨਾਂ ਸ਼ੋਅ ਰੂਮਾਂ ਤੋਂ 3000 ਤੋਂ ਵੱਧ ਕਿਸਮਾਂ ਦੇ ਕੱਪੜੇ ਮਿਲਿਆ ਕਰਨਗੇ।