• Home
  • ਦੋ ਜਨਰਲ ਅਤੇ ਪੁਲਿਸ ਅਬਜ਼ਰਵਰ ਨਿਯੁਕਤ-ਰੋਜ਼ਾਨਾ ਸ਼ਾਮ 4 ਤੋਂ 5 ਵਜੇ ਤੱਕ ਵੋਟਰਾਂ, ਆਮ ਲੋਕਾਂ, ਉਮੀਦਵਾਰਾਂ ਤੇ ਸਿਆਸੀ ਪਾਰਟੀਆਂ ਦੀਆਂ ਸ਼ਿਕਾਇਤਾਂ ਤੇ ਸੁਝਾਉ ਜਾਨਣ ਲਈ ਮੌਜੂਦ ਰਹਿਣਗੇ

ਦੋ ਜਨਰਲ ਅਤੇ ਪੁਲਿਸ ਅਬਜ਼ਰਵਰ ਨਿਯੁਕਤ-ਰੋਜ਼ਾਨਾ ਸ਼ਾਮ 4 ਤੋਂ 5 ਵਜੇ ਤੱਕ ਵੋਟਰਾਂ, ਆਮ ਲੋਕਾਂ, ਉਮੀਦਵਾਰਾਂ ਤੇ ਸਿਆਸੀ ਪਾਰਟੀਆਂ ਦੀਆਂ ਸ਼ਿਕਾਇਤਾਂ ਤੇ ਸੁਝਾਉ ਜਾਨਣ ਲਈ ਮੌਜੂਦ ਰਹਿਣਗੇ

ਪਟਿਆਲਾ, 28 ਅਪ੍ਰੈਲ:  ਲੋਕ ਸਭਾ ਚੋਣਾਂ-2019 ਦੌਰਾਨ ਲੋਕ ਸਭਾ ਹਲਕਾ ਪਟਿਆਲਾ-13 ਲਈ 19 ਮਈ ਨੂੰ ਪੈਣ ਵਾਲੀਆਂ ਵੋਟਾਂ ਦੀ ਸਮੁੱਚੀ ਚੋਣ ਪ੍ਰਕ੍ਰਿਆ ਨੂੰ ਸੁਤੰਤਰ ਤੇ ਨਿਰਪੱਖ ਢੰਗ ਨਾਲ ਸਫ਼ਲਤਾ ਪੂਰਵਕ ਨੇਪਰੇ ਚੜ੍ਹਾਉਣ, ਆਦਰਸ਼ ਚੋਣ ਜਾਬਤੇ ਦੀ ਪਾਲਣਾ ਸਖ਼ਤੀ ਨਾਲ ਕਰਵਾਉਣ ਅਤੇ ਸਮੁਚੀ ਪ੍ਰਕ੍ਰਿਆ 'ਤੇ ਨਿਗਰਾਨੀ ਰੱਖਣ ਸਮੇਤ ਅਮਨ ਕਾਨੂੰਨ ਦੀ ਸਥਿਤੀ ਕਾਇਮ ਰੱਖਣ ਲਈ ਭਾਰਤ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਹਲਕਾ ਪਟਿਆਲਾ ਲਈ ਦੋ ਜਨਰਲ ਅਬਜ਼ਰਵਰਾਂ ਅਤੇ ਇੱਕ ਪੁਲਿਸ ਅਬਜ਼ਰਵਰ ਦੀ ਨਿਯੁਕਤੀ ਕੀਤੀ ਗਈ ਹੈ।  ਇਨ੍ਹਾਂ ਵਿੱਚ ਜੰਮੂ ਕਸ਼ਮੀਰ ਕਾਡਰ ਦੇ 2002 ਬੈਚ ਦੇ ਆਈ.ਏ.ਐਸ. ਅਧਿਕਾਰੀ ਸ੍ਰੀ ਸੌਰਬ ਭਗਤ ਅਤੇ ਮੱਧ ਪ੍ਰਦੇਸ਼ ਕਾਡਰ ਦੇ 2007 ਬੈਚ ਦੇ ਆਈ.ਏ.ਐਸ. ਅਧਿਕਾਰੀ ਸ੍ਰੀ ਅਭੇ ਵਰਮਾ ਸਮੇਤ ਪੁਲਿਸ ਅਬਜ਼ਰਵਰ ਕਰਨਾਟਕਾ ਕਾਡਰ ਦੇ 2006 ਬੈਚ ਦੇ ਆਈ.ਪੀ.ਐਸ. ਅਧਿਕਾਰੀ ਡਾ. ਚੰਦਰ ਗੁਪਤਾ ਸ਼ਾਮਲ ਹਨ। ਇਨ੍ਹਾਂ ਅਬਜ਼ਰਵਰਾਂ ਦੀ ਨਿਯੁਕਤੀ ਬਾਰੇ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਸ੍ਰੀ ਸੌਰਬ ਭਗਤ ਆਈ.ਏ.ਐਸ. ਵਿਧਾਨ ਸਭਾ ਹਲਕਿਆਂ ਰਾਜਪੁਰਾ, ਡੇਰਾਬਸੀ, ਘਨੌਰ ਅਤੇ ਪਟਿਆਲਾ ਸ਼ਹਿਰੀ ਦੀ ਨਿਗਰਾਨੀ ਰੱਖਣਗੇ ਜਦੋਂ ਕਿ ਸ੍ਰੀ ਅਭੇ ਵਰਮਾ ਆਈ.ਏ.ਐਸ. ਵਿਧਾਨ ਸਭਾ ਹਲਕਿਆਂ ਨਾਭਾ, ਪਟਿਆਲਾ ਦਿਹਾਤੀ, ਸਨੌਰ, ਸਮਾਣਾ ਅਤੇ ਸ਼ੁਤਰਾਣਾ 'ਤੇ ਨਿਗਰਾਨੀ ਰੱਖਣਗੇ। ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਜਨਰਲ ਅਬਜ਼ਵਰ ਸ੍ਰੀ ਸੌਰਬ ਭਗਤ, ਸ੍ਰੀ ਅਭੇ ਵਰਮਾ ਅਤੇ ਪੁਲਿਸ ਅਬਜ਼ਰਵਰ ਡਾ. ਚੰਦਰ ਗੁਪਤਾ ਆਈ.ਪੀ.ਐਸ. ਆਮ ਚੋਣਾਂ ਨਿਰਪੱਖ ਤੇ ਸੁਤੰਤਰ ਤਰੀਕੇ ਨਾਲ ਕਰਵਾਉਣ ਲਈ ਮਿਤੀ 29 ਅਪ੍ਰੈਲ 2019 ਤੋਂ ਰੋਜ਼ਾਨਾ ਸ਼ਾਮ 4.00 ਵਜੇ ਤੋਂ 5.00 ਵਜੇ ਤੱਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਲਾਕ ਏ ਵਿਖੇ ਕਮਰਾ ਨੰਬਰ 109 ਵਿੱਚ ਆਮ ਲੋਕਾਂ, ਵੋਟਰਾਂ, ਰਾਜਨੀਤਿਕ ਪਾਰਟੀਆਂ ਅਤੇ ਚੋਣ ਲੜਨ ਵਾਲੇ ਉਮੀਦਵਾਰਾਂ ਦੀਆਂ ਸ਼ਿਕਾਇਤਾਂ ਅਤੇ ਸੁਝਾਉ ਸੁਨਣ ਅਤੇ ਉਨ੍ਹਾਂ ਨਾਲ ਕਿਸੇ ਤਰ੍ਹਾਂ ਦਾ ਵਿਚਾਰ ਵਟਾਂਦਰਾ ਕਰਨ ਲਈ ਮੌਜੂਦ ਰਹਿਣਗੇ। ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਵੋਟਰ, ਰਾਜਨੀਤਕ ਪਾਰਟੀ ਜਾਂ ਚੋਣ ਲੜਨ ਵਾਲੇ ਕਿਸੇ ਉਮੀਦਵਾਰ ਨੂੰ ਚੋਣਾਂ ਸਬੰਧੀਂ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਹੈ ਜਾਂ ਕੋਈ ਸੁਝਾਓ ਦੇਣਾ ਚਾਹੁੰਦਾ ਹੈ ਜਾਂ ਕਿਸੇ ਕਿਸਮ ਦਾ ਕੋਈ ਵਿਚਾਰ ਕੀਤਾ ਜਾਣਾ ਹੈ ਤਾਂ ਉਹ ਨਿਰਧਾਰਤ ਸਥਾਨ ਅਤੇ ਨਿਰਧਾਰਤ ਸਮੇਂ ਦੌਰਾਨ ਆ ਸਕਦਾ ਹੈ। ਇਸ ਤੋਂ ਬਿਨ੍ਹਾਂ ਜਨਰਲ ਅਬਜ਼ਰਵਰ ਸ੍ਰੀ ਸੌਰਬ ਭਗਤ ਦੇ ਮੋਬਾਇਲ ਨੰਬਰ 6284124822 ਅਤੇ ਈਮੇਲ ਆਈ.ਡੀ saurabhbhagatias@gmail.com  ਅਤੇ ਸ੍ਰੀ ਅਭੇ ਵਰਮਾ ਦੇ ਮੋਬਾਇਲ ਨੰਬਰ 6283044458 ਤੇ ਈਮੇਲ ਆਈ.ਡੀ abhay.verma2204@yahoo.in ਅਤੇ ਪੁਲਿਸ ਅਬਜ਼ਰਵਰ ਡਾ. ਚੰਦਰਗੁਪਤਾ ਦੇ ਮੋਬਾਇਲ ਨੰਬਰ 6239082046 ਅਤੇ ਈਮੇਲ ਆਈ.ਡੀ chandu755@gmail.com  'ਤੇ ਵੀ ਤਾਲਮੇਲ ਕੀਤਾ ਜਾ ਸਕਦਾ ਹੈ।