• Home
  • ਰਵਨੀਤ ਬਿੱਟੂ ਦੇ ਤਾਏ ਤੇਜ ਪ੍ਰਕਾਸ਼ ਕੋਟਲੀ ਨੇ ਹਲਕਾ ਉੱਤਰੀ ਚ ਮੋਰਚਾ ਲਗਾ ਕੇ ਤੇਜ਼ ਕੀਤੀ ਚੋਣ ਮੁਹਿੰਮ

ਰਵਨੀਤ ਬਿੱਟੂ ਦੇ ਤਾਏ ਤੇਜ ਪ੍ਰਕਾਸ਼ ਕੋਟਲੀ ਨੇ ਹਲਕਾ ਉੱਤਰੀ ਚ ਮੋਰਚਾ ਲਗਾ ਕੇ ਤੇਜ਼ ਕੀਤੀ ਚੋਣ ਮੁਹਿੰਮ

  • ਲੁਧਿਆਣਾ, 8 ਮਈ – ਹਲਕਾ ਉੱਤਰੀ ਵਿੱਚ ਕਾਂਗਰਸ ਉਮੀਦਵਾਰ ਐਮਪੀ ਰਵਨੀਤ ਸਿੰਘ ਬਿੱਟੂ ਦੇ ਹੱਕ 'ਚ ਚੋਣ ਪ੍ਰਚਾਰ ਤੇਜ ਕਰਦੇ ਹੋਏ ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ ਨੇ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕੀਤਾ। ਇਨਾਂ ਮੀਟਿੰਗਾਂ ਦਾ ਆਯੋਜਨ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੀ ਸਕੱਤਰ ਬਿੰਦੀਆ ਮਦਾਨ ਅਤੇ ਰਿੰਕੂ ਕੁਮਾਰ ਸਿੱਧੜ ਨੇ ਕੀਤਾ। ਇਸ ਮੌਕੇ 'ਤੇ ਤੇਜ ਪ੍ਰਕਾਸ਼ ਨੇ ਲੋਕਾਂ ਨੂੰ ਬਿੱਟੂ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ। ਤੇਜ ਪ੍ਰਕਾਸ਼ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਚੋਣ ਮੈਨੀਫੈਸਟੋ ਵਿੱਚ 25 ਕਰੋੜ ਗਰੀਬ ਪਰਿਵਾਰਾਂ ਨੂੰ ਘੱਟੋ-ਘੱਟ 72 ਹਜਾਰ ਰੁਪਏ ਸਾਲਾਨਾ ਗਾਰੰਟੀ ਸਕੀਮ ਇਕ ਵੱਡਾ ਇਨਕਲਾਬੀ ਕਦਮ ਸਾਬਿਤ ਹੋਵੇਗੀ। ਉਨਾਂ ਕਿਹਾ ਕਿ ਮੋਦੀ ਸਰਕਾਰ ਨੇ ਵੱਡੇ ਘਰਾਣਿਆ ਦੇ ਸਾਢੇ ਤਿੰਨ ਲੱਖ ਕਰੋੜ ਦੇ ਬਕਾਇਆ ਕਰਜ਼ੇ ਤਾਂ ਸਰਕਾਰੀ ਖਜਾਨੇ ਵਿਚੋਂ ਮਾਫ ਕਰ ਦਿੱਤੇ ਪਰ ਗਰੀਬ ਜਨਤਾ ਦੀ ਦਸ਼ਾ ਸੁਧਾਰਨ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ।
    ਸ਼ਹਿਰ ਅੰਦਰ ਬੈਂਸ ਭਰਾਵਾਂ ਨੂੰ ਦੋ ਵਾਰ ਜਿਤਾ ਕੇ ਵੋਟਰਾਂ ਤੋਂ ਵੱਡੀ ਗਲਤੀ ਹੋਈ ਕਿਉਂਕਿ ਇਨਾਂ ਦੇ ਹੰਕਾਰੀ ਰਵੱਈਏ ਕਾਰਨ ਇਨਾਂ ਹਲਕਿਆਂ ਦੀ ਹਾਲਤ ਨਰਕਭਰੀ ਹੋ ਗਈ ਹੈ। ਅਕਾਲੀ ਸਰਾਕਰ ਨੇ ਵੀ ਮਾਫੀਆ ਦੇ ਜਰੀਏ ਲੁੱਟਣ ਤੋਂ ਸਿਵਾਏ ਜਨਤਾ ਦੀਆਂ ਮੁਸ਼ਿਕਲਾਂ ਵੱਲ ਕੋਈ ਧਿਆਨ ਨਹੀਂ ਦਿੱਤਾ। ਅਕਾਲੀ–ਭਾਜਪਾ ਗਠਜੋੜ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਵਿੱਚ ਨਾਕਮ ਸਾਬਿਤ ਹੋਈ ਹੈ। ਉਨਾਂ ਕਿਹਾ ਕਿ ਹੁਣ ਕਾਂਗਰਸ ਨੇ ਆਰਥਿਕ ਹਾਲਤ ਵਿੱਚ ਸੁਧਾਰ ਕਰਕੇ ਸ਼ਹਿਰ ਦੇ ਵਿਕਾਸ ਨੂੰ ਤੇਜ ਕਰਨ ਦਾ ਸ਼ਾਨਦਾਨ ਰੋਡਮੈਪ ਤਿਆਰ ਕੀਤਾ ਹੈ, ਜਿਸ ਨਾਲ ਲੁਧਿਆਣਾ ਦੀ ਨੁਹਾਰ ਪੂਰੀ ਤਰਾਂ ਨਾਲ ਬਦਲ ਜਾਵੇਗੀ। ਉਨਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਲੋਕ ਸਭਾ ਵਿੱਚ ਬਿੱਟੂ ਨੇ ਪੰਜਾਬ ਦੇ ਸਾਰੇ ਸਾਂਸਦਾਂ ਨਾਲੋਂ ਵੱਧ 486 ਜਨਤਕ ਮੁੱਦੇ ਚੁੱਕੇ ਹਨ ਅਤੇ ਉਹ ਹਮੇਸ਼ਾਂ ਹੀ ਸ਼ਹਿਰ ਦੇ ਲੋਕਾਂ ਦੀਆਂ ਮੁਸ਼ਿਕਲਾਂ ਨੂੰ ਹੱਲ ਕਰਵਾਉਣ ਲਈ ਮੌਜੂਦ ਰਹੇ ਹਨ। ਉਨਾਂ ਵੋਟਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਬਿੱਟੂ ਦੀ ਕਾਰਗੁਜਾਰੀ ਨੂੰ ਮੁੱਖ ਰੱਖਦੇ ਹੋਏ ਉਨਾਂ ਨੂੰ ਇੱਕ ਵਾਰ ਫਿਰ ਤੋਂ ਮੌਕਾ ਦਿਓ ਤਾਂ ਕਿ ਸ਼ਹਿਰ ਦੇ ਰੁਕੇ ਹੋਏ ਵਿਕਾਸ ਕੰਮਾਂ ਨੂੰ ਪੂਰਾ ਕੀਤਾ ਜਾ ਸਕੇ। ਮੀਟਿੰਗ ਨੂੰ ਕਾਂਗਰਸ ਦੇ ਸੀਨੀਅਰ ਨੇਤਾ ਵਰਿੰਦਰ ਕੋਫੀ, ਰਮਨਜੀਤ ਲਾਲੀ, ਜੋਰਾਵਰ ਸਿੰਘ, ਟੋਨੀ ਕਪੂਰ ਤੇ ਦਵਿੰਦਰ ਅਰੋੜਾ ਨੇ ਸੰਬੋਧਨ ਕੀਤਾ। ਹੋਰਨਾਂ ਤੋਂ ਇਲਾਵਾ ਅੱਬਾਸ ਰਾਜਾ, ਜੁੱਗੀ ਬਰਾੜ, ਬਲਵੀਰ ਸਿੰਘ ਪ੍ਰਧਾਨ, ਨਿਰਮਲ ਸਿੰਘ ਪੀਪੀ, ਬਲਵਿੰਦਰ ਸਿੰਘ ਪਟਵਾਰੀ, ਮੇਜਰ ਸਿੰਘ, ਵਰਿਆਮ ਸਿੰਘ, ਸੰਤੋਖ ਸਿੰਘ, ਸ਼ਿੰਦਾ ਔਲਖ, ਹਰੀਸ਼ ਸਹਿਗਲ, ਰੀਨੂੰ. ਜੋਗਿੰਦਰ ਵੜਿੰਗ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਦੇ ਲੋਕ ਮੌਜੂਦ ਸਨ।