• Home
  • ਲੁਧਿਆਣਾ ਤੋਂ ਅਕਾਲੀ ਦਲ ਨੂੰ ਉਮੀਦਵਾਰ ਲੱਭਿਆ.? ਪੜ੍ਹੋ ਕੌਣ ਹੋਵੇਗਾ ਉਮੀਦਵਾਰ?

ਲੁਧਿਆਣਾ ਤੋਂ ਅਕਾਲੀ ਦਲ ਨੂੰ ਉਮੀਦਵਾਰ ਲੱਭਿਆ.? ਪੜ੍ਹੋ ਕੌਣ ਹੋਵੇਗਾ ਉਮੀਦਵਾਰ?

ਚੰਡੀਗੜ੍ਹ ::- ਸ਼੍ਰੋਮਣੀ ਅਕਾਲੀ ਦਲ ਨੂੰ ਲੁਧਿਆਣਾ ਲੋਕ ਸਭਾ ਸੀਟ ਤੋਂ ਆਖ਼ਰ ਉਮੀਦਵਾਰ ਲੱਭ ਹੀ ਗਿਆ ਹੈ । ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਅੱਜ ਲੁਧਿਆਣਾ ਲੋਕ ਸਭਾ ਅਧੀਨ ਪੈਂਦੇ ਵਿਧਾਨ ਸਭਾ ਹਲਕਾ ਜਗਰਾਉਂ ਅਤੇ ਹਲਕਾ ਗਿੱਲ ਵਿਖੇ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਰੱਖੀ ਹੋਈ ਹੈ ਜਿੱਥੇ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸੰਬੋਧਨ ਕੀਤਾ ਜਾਣਾ ਹੈ ।

ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਬਾਅਦ ਦੁਪਹਿਰ ਜਗਰਾਉਂ ਵਿਖੇ ਰੱਖੀ ਗਈ ਰੈਲੀ ਦੌਰਾਨ ਲੁਧਿਆਣਾ ਲੋਕ ਸਭਾ ਹਲਕੇ ਤੋਂ ਮਹੇਸ਼ਇੰਦਰ ਸਿੰਘ ਗਰੇਵਾਲ ਨੂੰ ਉਮੀਦਵਾਰ ਐਲਾਨਿਆ ਜਾ ਸਕਦਾ ਹੈ । ਇਹ ਵੀ ਪਤਾ ਲੱਗਾ ਹੈ ਕਿ ਜਗਰਾਉਂ ਹਲਕੇ ਦੌਰਾਨ ਕੀਤੀ ਜਾਣ ਵਾਲੀ ਰੈਲੀ ਚ ਸਿਰਫ ਮਹੇਸ਼ਇੰਦਰ ਸਿੰਘ ਗਰੇਵਾਲ ਨੂੰ ਹੀ ਬੁਲਾਇਆ ਗਿਆ ਹੈ ,ਜਦ ਕਿ ਦੂਜੇ ਦਾਅਵੇਦਾਰ ਸਮਝੇ ਜਾਂਦੇ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਤੇ ਪਰਮਿੰਦਰ ਸਿੰਘ ਬਰਾੜ ਨੂੰ ਜਗਰਾਉਂ ਪੁੱਜਣ ਦਾ ਸੱਦਾ ਨਹੀਂ ਦਿੱਤਾ ਗਿਆ ।
ਦੱਸਣਯੋਗ ਹੈ ਕੇ ਅਕਾਲੀ ਦਲ ਲੁਧਿਆਣਾ ਸੀਟ ਤੋਂ ਉਮੀਦਵਾਰ ਦਾ ਫੈਸਲਾ ਨਹੀਂ ਕਰ ਸਕਿਆ ਸੀ ਕਿਉਂਕਿ ਇਸ ਹਲਕੇ ਤੋਂ ਬਿਕਰਮ ਸਿੰਘ ਮਜੀਠੀਆ ਦੇ ਦੋ ਵਫ਼ਾਦਾਰ ਨੇਤਾ ਮਹੇਸ਼ਇੰਦਰ ਸਿੰਘ ਗਰੇਵਾਲ ਤੇ ਪਰਮਿੰਦਰ ਸਿੰਘ ਬਰਾੜ ਦਾਅਵੇਦਾਰ ਸਨ । ਇੱਥੋਂ ਤੱਕ ਲੁਧਿਆਣਾ ਜ਼ਿਲ੍ਹੇ ਦੇ ਪੰਜ ਯੂਥ ਪ੍ਰਧਾਨਾਂ ਵੱਲੋਂ ਪਰਮਿੰਦਰ ਸਿੰਘ ਬਰਾੜ ਨੂੰ ਟਿਕਟ ਦੇਣ ਦੀ ਮੰਗ ਤੋਂ ਬਾਅਦ ਨਿਰਾਸ਼ ਹੋਏ ਮਹੇਸ਼ਇੰਦਰ ਸਿੰਘ ਗਰੇਵਾਲ ਨੂੰ ਮਨਾਉਣ ਲਈ ਪਿਛਲੇ ਹਫ਼ਤੇ ਬਿਕਰਮ ਸਿੰਘ ਮਜੀਠੀਆ ਨੇ ਗਰੇਵਾਲ ਦੇ ਲੁਧਿਆਣਾ ਸਥਿਤ ਗ੍ਰਹਿ ਵਿਖੇ ਚਾਰ ਘੰਟੇ ਦਾ ਸਮਾਂ ਬਤੀਤ ਕੀਤਾ ਸੀ ।