• Home
  • ਸ਼ਰਾਬ ਪੀ ਰਹੇ ਦੋ ਗੁੱਟਾਂ ‘ਚ ਟਕਰਾਅ , ਗੋਲੀ ਨਾਲ ਇਕ ਨੌਜਵਾਨ ਦੀ ਮੌਤ 

ਸ਼ਰਾਬ ਪੀ ਰਹੇ ਦੋ ਗੁੱਟਾਂ ‘ਚ ਟਕਰਾਅ , ਗੋਲੀ ਨਾਲ ਇਕ ਨੌਜਵਾਨ ਦੀ ਮੌਤ 

ਲੁਧਿਆਣਾ, (ਖ਼ਬਰ ਵਾਲੇ ਬਿਊਰੋ )- ਅਹਾਤੇ ਤੇ ਸ਼ਰਾਬ ਪੀ ਰਹੇ ਦੋ ਗੁੱਟਾ ਵਿਚ ਹੋਈ ਤਕਰਾਰ ਤੋਂ ਬਾਅਦ ਚੱਲੀ ਗੋਲੀ ਵਿਚ ਵਰਿੰਦਰ ਸਿੰਘ (35) ਨਾਮ ਦੇ ਨੌਜਵਾਨ ਦੀ ਮੌਤ ਹੋ ਗਈ ਹੈ। ਘਟਨਾ ਲੁਧਿਆਣਾ ਦੇ ਸ਼ਹੀਦ ਭਗਤ ਵਿਚ ਨਗਰ ਦੇ ਇਕ ਸ਼ਰਾਬ ਅਹਾਤੇ ਦੇ ਬਾਹਰ ਹੋਈ।  ਜਾਣਕਾਰੀ ਅਨੁਸਾਰ, ਮੋਗਾ ਤੋਂ ਆਏ ਤਿੰਨ ਦੋਸਤਾਂ ਦੀ ਸ਼ਰਾਬ ਪੀਣ ਦੇ ਦੌਰਾਨ ਹੀ ਅਹਾਤੇ ਵਿਚ ਪੰਜ ਮੈਂਬਰੀ ਦੂਜੇ ਗੁੱਟ ਨਾਲ ਝੜਪ ਹੋ ਗਈ। ਵਿਵਾਦ ਤੋਂ ਬਾਅਦ ਅਹਾਤੇ ਦੇ ਮੈਨੇਜਰ ਦੇ ਕਹਿਣ ਤੋਂ ਬਾਅਦ ਦੋਹੇ ਗੁੱਟ ਬਾਹਰ ਚਲੇ ਗਏ, ਜਿੱਥੇ ਦੋਹਾਂ ਦਰਮਿਆਨ ਮੁੜ ਤਕਰਾਰ ਹੋਈ ਜੋ ਲੜਾਈ ਅਤੇ ਗੋਲੀਬਾਰੀ ਵਿਚ ਤਬਦੀਲ ਹੋ ਗਈ।
ਇਸੇ ਦੌਰਾਨ ਚੱਲੀ ਇਕ ਗੋਲੀ ਵਰਿੰਦਰ ਸਿੰਘ ਦੇ ਜਬਾੜੇ ਨੂੰ ਚੀਰਦੀ ਹੋਈ ਨਿਕਲ ਗਈ।  ਛੇਤੀ ਹੀ ਉਸਨੂੰ ਡੀ ਐਮ ਸੀ ਪੁਹਚਾਇਆ ਗਿਆ , ਜਿੱਥੇ ਉਹ ਆਪਣੇ ਜਖਮਾਂ ਦੀ ਤਾਬ ਨਾ ਝੱਲਦੇ ਹੋਏ ਮੌਤ ਦਾ ਸ਼ਿਕਾਰ ਹੋ ਗਿਆ। ਇਸ ਘਟਨਾ ਤੋਂ ਬਾਅਦ ਹਮਲਾਵਰ ਗੁੱਟ ਮੌਕੇ ਤੋਂ ਫਰਾਰ ਹੋ ਗਿਆ। ਸੂਚਨਾ ਦੇਣ ਤੋਂ ਬਾਅਦ ਪੁੱਜੀ ਦੁਗਰੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।  ਪੁਲਿਸ ਨੇ ਮੌਕੇ ਤੋਂ ਹੀ ਦੋ ਹਥਿਆਰ ਬਰਾਮਦ ਕਰ ਲਏ ਹਨ। ਅਜਿਹਾ ਮੰਨਿਆ ਜਾ ਰਿਹਾ ਹੈ ਕਿ  ਲੜਾਈ ਦੌਰਾਨ ਮ੍ਰਿਤਕ ਦਾ ਹਥਿਆਰ ਹੇਠਾਂ ਡਿੱਗ ਗਿਆ ਅਤੇ ਉਸਤੋਂ ਬਾਅਦ ਇਕਦਮ ਚੱਲੀ ਗੋਲੀ ਕਾਰਨ ਹੀ ਇਹ ਹਾਦਸਾ ਵਾਪਰਿਆ।  ਪੁਲਿਸ ਹਥਿਆਰਾਂ ਦੀ ਜਾਂਚ ਕਰ ਰਹੀ ਹੈ। ਫਿਲਹਾਲ ਪੁਲਿਸ ਨੇ ਅਣਪਛਾਤਿਆਂ  ਵਿਰੁੱਧ ਕਤਲ ਦਾ ਮੁਕੱਦਮਾ ਦਰਜ਼ ਕਰ ਲਿਆ ਹੈ. ਮ੍ਰਿਤਕ ਮੋਗਾ ਦੇ ਕੌਂਸਲਰ ਮਨਜੀਤ ਸਿੰਘ ਧੰਮੂ ਦਾ ਭਤੀਜਾ ਸੀ।