• Home
  • 100 ਪੇਟੀਆਂ ਨਾਜਾਇਜ਼ ਸ਼ਰਾਬ ਜ਼ਬਤ ਕੀਤੀ

100 ਪੇਟੀਆਂ ਨਾਜਾਇਜ਼ ਸ਼ਰਾਬ ਜ਼ਬਤ ਕੀਤੀ

ਮੋਹਾਲੀ, (ਖ਼ਬਰ ਵਾਲੇ ਬਿਊਰੋ): ਐਕਸਾਈਜ ਵਿਭਾਗ ਨੇ ਚੰਡੀਗੜ ਤੋਂ ਪੰਜਾਬ ਵਲ ਲਿਆਂਦੀ ਜਾ ਰਹੀ ਨਾਜਾਇਜ਼ ਸ਼ਰਾਬ ਦੀਆਂ 100 ਪੇਟੀਆਂ ਫੜਨ 'ਚ ਕਾਮਯਾਬੀ ਹਾਸਲ ਕੀਤੀ ਹੈ। ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਜਦੋਂ ਨਾਕੇ 'ਤੇ ਦੋ ਵਾਹਨਾਂ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਨ•ਾਂ ਵਿਚੋਂ 100 ਪੇਟੀਆਂ ਨਾਜਾਇਜ਼ ਸ਼ਰਾਬ ਮਿਲੀ। ਐਕਸਾਈਜ ਵਿਭਾਗ ਦੇ ਅਧਿਕਾਰੀ ਨਵਦੀਪ ਸਿੰਘ ਨੇ ਦਸਿਆ ਕਿ ਇਹ ਸ਼ਰਾਬ ਮਾਅਰਕੇ ਤੋਂ ਬਿਨਾਂ ਹੈ ਤੇ ਤਸਕਰ ਇਸ ਨੂੰ ਪੰਜਾਬ 'ਚ ਮਹਿੰਗੇ ਭਾਅ 'ਤੇ ਵੇਚਣਾ ਚਾਹੁੰਦੇ ਸਨ।