• Home
  • ਕਾਂਗਰਸ ਦੀ ਕਰਜ਼ਾ ਮੁਆਫੀ ਸਕੀਮ ਤੋਂ ਕਿਸਾਨ ਵਰਗ ਖੁਸ਼ : ਪ੍ਰਨੀਤ ਕੌਰ

ਕਾਂਗਰਸ ਦੀ ਕਰਜ਼ਾ ਮੁਆਫੀ ਸਕੀਮ ਤੋਂ ਕਿਸਾਨ ਵਰਗ ਖੁਸ਼ : ਪ੍ਰਨੀਤ ਕੌਰ

ਪਟਿਆਲਾ, 11 ਅਪ੍ਰੈਲ-ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ
ਪ੍ਰਨੀਤ ਕੌਰ ਵਲੋਂ ਅੱਜ ਸ਼ੁਤਰਾਣਾ ਹਲਕੇ ਵਿਚ ਨਿਰਮਲ ਸਿੰਘ ਸ਼ੁਤਰਾਣਾ ਅਤੇ ਉਹਨਾਂ ਦੀ
ਟੀਮ ਨਾਲ ਮਿਲ ਕੇ ਵੱਖ-ਵੱਖ ਪਿੰਡਾਂ ਬਾਦਸ਼ਾਹਪੁਰ, ਅਰਨੋ, ਧਨੇਠਾ, ਸ਼ੁਤਰਾਣਾ ਅਤੇ ਪਾਤੜਾਂ
ਵਿਚ ਭਰਵੀਆਂ ਮੀਟਿੰਗਾਂ ਨੂੰ ਸੰਬੋਧਨ ਕੀਤਾ, ਜਿਸ ਵਿਚ ਸਮੁੱਚੇ ਪਿੰਡਾਂ ਦੇ ਪੰਚ ਅਤੇ
ਸਰਪੰਚ, ਪੰਚਾਇਤ ਮੈਂਬਰ, ਜ਼ਿਲਾ ਪ੍ਰੀਸ਼ਦ ਮੈਂਬਰ, ਕੌਂਸਲਰ ਅਤੇ ਕਾਂਗਰਸੀ ਵਰਕਰ ਵੱਡੀ
ਤਾਦਾਦ ਵਿਚ ਸ਼ਾਮਲ ਹੋਏ। ਇਸ ਮੌਕੇ ਪ੍ਰਨੀਤ ਕੌਰ ਨੇ ਕਿਹਾ ਕਿ ਕਾਂਗਰਸ ਪਾਰਟੀ ਅਤੇ
ਮੁੱਖ ਮੰਤਰੀ ਪੰਜਾਬ ਕੈ. ਅਮਰਿੰਦਰ ਸਿੰਘ ਵਲੋਂ ਕੀਤੇ ਗਏ ਵਾਅਦੇ ਅਨੁਸਾਰ ਕਿਸਾਨਾਂ ਦਾ
ਕਰਜ਼ਾ ਵੱਡੇ ਪੱਧਰ 'ਤੇ ਮੁਆਫ ਹੋਇਆ ਹੈ, ਜਿਸ ਨਾਲ ਕਿਸਾਨਾਂ ਨੂੰ ਇਕ ਬਹੁਤ ਵੱਡਾ
ਫਾਇਦਾ ਹੋਇਆ ਹੈ ਅਤੇ ਕਾਂਗਰਸ ਪਾਰਟੀ ਦੀ ਕਰਜ਼ਾ ਮੁਆਫੀ ਸਕੀਮ ਤੋਂ ਕਿਸਾਨੀ ਵਰਗ
ਉਤਸ਼ਾਹਿਤ ਹੈ। ਉਹਨਾਂ ਕਿਹਾ ਕਿ ਭਵਿੱਖ ਵਿਚ ਵੀ ਪੰਚਾਇਤਾਂ, ਨਗਰ ਕੌਂਸਲਾਂ ਅਤੇ ਪਿੰਡਾਂ
ਦੇ ਵਿਕਾਸ ਲਈ ਗ੍ਰਾਂਟਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਤੇ ਚੋਣਾਂ ਤੋਂ ਬਾਅਦ
ਸਮੁੱਚੇ ਹਲਕੇ ਵਿਚ ਕਰੋੜਾਂ ਦੇ ਵਿਕਾਸ ਕਾਰਜ ਮੁਕੰਮਲ ਕਰ ਲਏ ਜਾਣਗੇ। ਇਸ ਮੌਕੇ
ਸੁਰਿੰਦਰ ਸਿੰਘ ਘੁੰਮਣ, ਬਾਬੂ ਕੀਮਤ, ਤਰਸੇਮ ਬਾਂਸਲ, ਸਤੀਸ਼ ਗਰਗ, ਸੁਰਿੰਦਰ ਕੁਮਾਰ ਪੀ.
ਏ., ਨਰਿੰਦਰ ਸਿੰਗਲਾ, ਤੇਜ ਗੋਪਾਲ, ਬੱਬੂ ਬਾਜਵਾ, ਬਲਰਾਜ ਗਿੱਲ, ਜੈ ਪ੍ਰਤਾਪ ਡੇਲੀ,
ਤਰਲੋਚਨ ਸਿੰਘ, ਬਲਦੇਵ ਸਿੰਘ, ਗੁਰਦਰਸ਼ਨ ਨੰਬਰਦਾਰ, ਸਤੀਸ਼ ਕੁਮਾਰ ਅਰਨੋ, ਮੋਹਰ ਸਿੰਘ,
ਮਨਦੀਪ ਸਿੰਘ, ਬਲਜੀਤ ਸਿੰਘ, ਜਗਦੀਪ ਸਿੰਘ, ਪ੍ਰਦੀਪ ਸਿੰਘ, ਨਾਹਰ ਸਿੰਘ, ਰਣਜੀਤ ਸਿੰਘ
ਤੋਂ ਇਲਾਵਾ ਕਾਂਗਰਸੀ ਵਰਕਰ, ਅਹੁਦੇਦਾਰ ਤੇ ਮੈਂਬਰ ਵੱਡੀ ਗਿਣਤੀ ਵਿਚ ਹਾਜਰ ਸਨ।
ਕੈਪਸ਼ਨ : ਪ੍ਰਨੀਤ ਕੌਰ ਅਤੇ ਹਲਕਾ ਵਿਧਾਇਕ ਨਿਰਮਲ ਸਿੰਘ ਸ਼ੁਤਰਾਣਾ ਮੀਟਿੰਗ ਦੌਰਾਨ।