• Home
  • ਜਰਖੜ ਹਾਕੀ ਅਕੈਡਮੀ ਅੰਡਰ-17 ਤੇ ਅੰਡਰ-19 ਦੇ ਚੋਣ ਟ੍ਰਾਇਲ 23 ਨੂੰ ਜਰਖੜ ਸਟੇਡੀਅਮ ਵਿਖੇ

ਜਰਖੜ ਹਾਕੀ ਅਕੈਡਮੀ ਅੰਡਰ-17 ਤੇ ਅੰਡਰ-19 ਦੇ ਚੋਣ ਟ੍ਰਾਇਲ 23 ਨੂੰ ਜਰਖੜ ਸਟੇਡੀਅਮ ਵਿਖੇ

ਲੁਧਿਆਣਾ, - ਹਾਕੀ ਇੰਡੀਆ ਵੱਲੋਂ  ਮਾਨਤਾ ਪ੍ਰਾਪਤ ਮਾਤਾ ਸਾਹਿਬ ਕੌਰ ਹਾਕੀ ਅਕੈਡਮੀ ਜਰਖੜ ਦੇ 2019 - 20 ਸੈਸ਼ਨ ਲਈ ਪੰਜਾਬ ਖੇਡ ਵਿਭਾਗ ਵੱਲੋਂ ਸਥਾਪਤ ਖੇਡ ਵਿੰਗ ਅੰਡਰ-17 ਤੇ ਅੰਡਰ-19 ਸਾਲ ਲਈ ਚੋਣ ਟ੍ਰਾਇਲ 23 ਮਾਰਚ ਦਿਨ ਸ਼ਨੀਵਾਰ ਨੂੰ ਖੇਡ ਕੰਪਲੈਕਸ ਜਰਖੜ (ਲੁਧਿਆਣਾ) ਵਿਖੇ ਹੋਣਗੇ। 
ਜਰਖੜ ਅਕੈਡਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ ਨੇੇ ਦੱਸਿਆ ਕਿ ਇਹ ਚੋਣ ਟ੍ਰਾਇਲ ਜਰਖੜ ਅਕੈਡਮੀ ਆਪਣੇ ਪੱਧਰ 'ਤੇ ਹੀ ਕਰਾ ਰਹੀ ਹੈ। ਇੰਨ੍ਹਾਂ ਟ੍ਰਾਇਲਾਂ ਦਾ ਕਿਸੇ ਖਿਡਾਰੀ ਨੂੰ ਕੋਈ ਟੀ.ਏ ਜਾਂ ਡੀ.ਏ ਨਹੀਂ ਦਿੱਤਾ ਜਾਵੇਗਾ। ਇੰਨ੍ਹਾਂ ਚੋਣ ਟ੍ਰਾਇਲਾਂ 'ਚ ਅੰਡਰ-19 ਸਾਲ ਵਰਗ 'ਚ 1 ਜਨਵਰੀ 2001 ਤੋਂ ਬਾਅਦ ਦੇ ਜਨਮੇ ਖਿਡਾਰੀ, ਜਦਕਿ ਅੰਡਰ-17 ਸਾਲ 'ਚ 1 ਜਨਵਰੀ 2003 ਤੋਂ ਬਾਅਦ ਦੇ ਜਨਮੇ ਖਿਡਾਰੀ ਹਿੱਸਾ ਲੈਣ ਦੇ ਯੋਗ ਹੋਣਗੇ। ਭਾਗ ਲੈਣ ਦੇ ਚਾਹਵਾਨ ਖਿਡਾਰੀ ਆਪਣੀ ਜਨਮ ਮਿਤੀ ਦਾ ਅਸਲ ਸਬੂਤ ਅਤੇ ਖੇਡ ਪ੍ਰਾਪਤੀਆਂ ਦੇ ਸਰਟੀਫਿਕੇਟ ਨਾਲ ਲੈ ਕੇ ਆਉਣ। ਉਨ੍ਹਾਂ ਦੱਸਿਆ ਕਿ ਖੇਲੋ ਇੰਡੀਆ, ਕੌਮੀ ਪੱਧਰ ਸਕੂਲੀ ਮੁਕਾਬਲੇ, ਸਟੇਟ ਅਤੇ ਜ਼ਿਲ੍ਹਾ ਚੈਂਪੀਅਨਸ਼ਿਪਾਂ 'ਚ ਤਗਮਾ ਜੇਤੂ ਖਿਡਾਰੀਆਂ ਨੂੰ ਚੋਣ ਟ੍ਰਾਇਲਾਂ 'ਚ ਨਿਯੁਕਤੀ ਤੇ ਤਰਜੀਹ ਦਿੱਤੀ ਜਾਏਗੀ। ਸ. ਜਰਖੜ ਨੇ ਅੱਗੇ ਕਿਹਾ ਕਿ ਜਰਖੜ ਹਾਕੀ ਅਕੈਡਮੀ ਨੂੰ ਹਾਕੀ ਇੰਡੀਆ ਨੇ ਅਕੈਡਮੀ ਨੈਸ਼ਨਲ ਹਾਕੀ ਚੈਂਪੀਅਨਸ਼ਿਪਾਂ 'ਚ ਸਿੱਧੀ ਐਂਟਰੀ ਦੇ ਦਿੱਤੀ ਹੈ। ਇਸ ਵਰ੍ਹੇ ਹਾਕੀ ਇੰਡੀਆ ਵੱਲੋਂ ਅੰਡਰ-17, ਅੰਡਰ-19 ਤੇ ਅੰਡਰ -21 ਹੋਣ ਵਾਲੀਆਂ ਕੌਮੀ ਚੈਂਪੀਅਨਸ਼ਿਪਾਂ 'ਚ ਜਰਖੜ ਦੀਆਂ ਟੀਮਾਂ ਸਿੱਧੇ ਤੌਰ 'ਤੇ ਕੌਮੀ ਪੱਧਰ 'ਤੇ ਖੇਡਣਗੀਆਂ। ਕੌਮੀ ਪੱਧਰ 'ਤੇ ਖੇਡਣ ਵਾਲੇ ਖਿਡਾਰੀਆਂ ਲਈ ਤਾਂ ਇਹ ਸੁਨਹਿਰੀ ਮੌਕਾ ਹੋਵੇਗਾ, ਪਰ ਜਰਖੜ ਅਕੈਡਮੀ ਦੀਆਂ ਪ੍ਰਾਪਤੀਆਂ 'ਚ ਵੀ ਵੱਡਾ ਵਾਧਾ ਹੋਏਗਾ। ਭਾਗ ਲੈਣ ਦੇ ਚਾਹਵਾਨ ਖਿਡਾਰੀ ਜਰਖੜ ਅਕੈਡਮੀ ਦੇ ਕੋਚ ਗੁਰਸਤਿੰਦਰ ਸਿੰਘ ਪਰਗਟ ਨਾਲ 9417885733 ਨਾਲ ਸੰਪਰਕ ਕਰ ਸਕਦੇ ਹਨ ।