• Home
  • ਮੋਗਾ ,ਅੰਮ੍ਰਿਤਸਰ ਤੇ ਮੁਕਤਸਰ ਜ਼ਿਲ੍ਹਿਆਂ ਦੇ ਕੁੱਝ ਬੂਥਾਂ ਤੇ ਹੋਣਗੀਆਂ ਦੁਆਰਾ ਚੋਣਾਂ :-ਪੜ੍ਹੋ ਖਬਰ

ਮੋਗਾ ,ਅੰਮ੍ਰਿਤਸਰ ਤੇ ਮੁਕਤਸਰ ਜ਼ਿਲ੍ਹਿਆਂ ਦੇ ਕੁੱਝ ਬੂਥਾਂ ਤੇ ਹੋਣਗੀਆਂ ਦੁਆਰਾ ਚੋਣਾਂ :-ਪੜ੍ਹੋ ਖਬਰ

ਚੰਡੀਗੜ੍ਹ (ਖਬਰ ਵਾਲੇ ਬਿਊਰੋ) ਪੰਜਾਬ ਰਾਜ ਵਿੱਚ ਅੱਜ 22 ਜ਼ਿਲ•ਾ ਪ੍ਰੀਸ਼ਦ ਅਤੇ 150 ਪੰਚਾਇਤ ਸੰਮਤੀਆਂ ਲਈ ਵੋਟਾਂ ਪੈਣ ਦਾ ਕੰਮ ਨੇਪਰੇ ਚੜ• ਗਿਆ।
ਰਾਜ ਚੋਣ ਕਮਿਸ਼ਨ ਦੇ ਬੁਲਾਰੇ ਨੇ ਕਿਹਾ ਕਿ ਪੰਜਾਬ ਰਾਜ ਦੇ ਅੰਮ੍ਰਿਤਸਰ, ਮੁਕਤਸਰ, ਮੋਗਾ ਵਿੱਚ ਕੁੱਝ ਬੂਥਾਂ 'ਤੇ ਮੁੜ ਚੋਣ ਕਰਵਾਉਣ ਸਬੰਧੀ ਕਾਰਵਾਈ ਵਿਚਾਰ ਅਧੀਨ ਹੈ।
ਬੁਲਾਰੇ ਨੇ ਕਿਹਾ ਕਿ ਅੰਮ੍ਰਿਤਸਰ 52 ਫੀਸਦੀ, ਬਠਿੰਡਾ 64 ਫੀਸਦੀ, ਬਰਨਾਲਾ 57 ਫੀਸਦੀ, ਫਿਰੋਜ਼ਪੁਰ 57 ਫੀਸਦੀ, ਫਤਿਹ•ਗੜ• ਸਾਹਿਬ 64 ਫੀਸਦੀ, ਫਰੀਦਕੋਟ 63 ਫੀਸਦੀ, ਫਾਜ਼ਿਲਕਾ 65 ਫੀਸਦੀ, ਗੁਰਦਾਸਪੁਰ 47 ਫੀਸਦੀ, ਹੁਸ਼ਿਆਰਪੁਰ 50.86 ਫੀਸਦੀ, ਜਲੰਧਰ 51.6 ਫੀਸਦੀ, ਕਪੂਰਥਲਾ 60 ਫੀਸਦੀ, ਲੁਧਿਆਣਾ 57 ਫੀਸਦੀ, ਮੋਗਾ 57 ਫੀਸਦੀ, ਸ੍ਰੀ ਮੁਕਤਸਰ ਸਾਹਿਬ 58 ਫੀਸਦੀ, ਮਾਨਸਾ 71.66 ਫੀਸਦੀ, ਪਟਿਆਲਾ 59 ਫੀਸਦੀ, ਪਠਾਨਕੋਟ 57 ਫੀਸਦੀ, ਰੂਪਨਗਰ 60 ਫੀਸਦੀ, ਸੰਗਰੂਰ… 64 ਫੀਸਦੀ, ਐਸ.ਏ.ਐਸ ਨਗਰ 65 ਫੀਸਦੀ, ਐਸ.ਬੀ.ਐਸ ਨਗਰ 60.37 ਫੀਸਦੀ ਅਤੇ ਤਰਨ ਤਾਰਨ 43.77 ਫੀਸਦੀ ਵੋਟਾਂ ਪਈਆਂ।
ਬੁਲਾਰੇ ਨੇ ਕਿਹਾ ਕਿ ਅੰਮ੍ਰਿਤਸਰ ਜ਼ਿਲ•ੇ ਦੇ ਅਜਨਾਲਾ ਵਿੱਚ 1, ਤਰਸਿੱਕਾ 7, ਮੋਗਾ ਦੇ ਬਾਘਾਪੁਰਾਣਾ 'ਚ 1, ਪਟਿਆਲਾ 'ਚ 1, ਮੁਕਤਸਰ ਪੰਚਾਇਤ ਸੰਮਤੀ 'ਚ 11, ਲੰਬੀ 'ਚ 11, ਮਲੋਟ 'ਚ 10, ਗਿੱਦੜਬਾਹਾ 'ਚ 1 ਪੋਲਿੰਗ ਬੂਥਾਂ 'ਤੇ ਗੜਬੜੀ ਦੀਆਂ ਸ਼ਿਕਾਇਤਾਂ ਪ੍ਰਾਪਤ ਹੋਈਆ ਹਨ। ਜਿਨ•ਾਂ ਬਾਰੇ ਫੈਸਲਾ ਰਿਪੋਰਟਾਂ ਤੇ ਵਿਚਾਰ ਕਰਨ ਉਪਰੰਤ ਲਿਆ ਜਾਵੇਗਾ ਕਿ ਇਨ•ਾਂ ਥਾਵਾਂ 'ਤੇ ਮੁੜ ਚੋਣ ਕਰਵਾਉਣੀ ਹੈ ਜਾਂ ਨਹੀਂ।