• Home
  • ਦੋ ਦਿਨ ‘ਚ ਉਡ ਜਾਵਗਾ ਅਮਰੀਕਾ

ਦੋ ਦਿਨ ‘ਚ ਉਡ ਜਾਵਗਾ ਅਮਰੀਕਾ

ਵਾਸਿੰਗਟਨ, (ਖ਼ਬਰ ਵਾਲੇ ਬਿਊਰੋ): ਦੁਨੀਆਂ ਦੇ ਚੌਧਰੀ ਅਮਰੀਕਾ 'ਤੇ ਭਾਰੀ ਖ਼ਤਰਾ ਮੰਡਰਾ ਰਿਹਾ ਹੈ। ਅਮਰੀਕਾ ਦੇ ਪੂਰਬੀ ਤੱਟ 'ਤੇ ਫਲੋਰੈਂਸ ਤੂਫ਼ਾਨ ਦਾ ਖ਼ਤਰਾ ਵਧ ਗਿਆ ਹੈ ਤੇ ਆਉਣ ਵਾਲੇ ਦੋ ਦਿਨ ਅਮਰੀਕਾ ਲਈ ਬੜੇ ਭਾਰੀ ਹਨ ਕਿਉਂਕਿ ਜਦੋਂ ਹੀ 13 ਸਤੰਬਰ ਨੂੰ ਤੂਫ਼ਾਨ ਪੂਰਬੀ ਤੱਟ ਨਾਲ ਟਕਰਾਏਗਾ ਤਾਂ ਉਸ ਸਮੇਂ 210 ਤੋਂ 220 ਕਿਲੋਮੀਟਰ ਦੀ ਗਤੀ ਨਾਲ ਹਵਾ ਚੱਲੇਗੀ ਜੋ ਸ਼ਾਂਤ ਬੈਠੇ ਅਮਰੀਕਾ ਨੂੰ ਉਡਾ ਕੇ ਲੈ ਜਾਵੇਗੀ। ਸੈਟਾਲਾਈਟ ਰਾਹੀਂ ਲਈਆਂ ਗਈਆਂ ਤਸਵੀਰਾਂ ਦਸਦੀਆਂ ਹਨ ਕਿ ਅਗਲੇ ਦੋ ਦਿਨ ਅਮਰੀਕਾ ਲਈ ਕਾਲੇ ਦਿਨ ਹੋਣਗੇ ਜਿਸ ਕਾਰਨ ਪ੍ਰਸ਼ਾਸਨ ਨੇ ਪਹਿਲਾਂ ਹੀ 10 ਲੱਖ ਲੋਕਾਂ ਨੂੰ ਘਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਕਹਿ ਦਿਤਾ ਹੈ। ਵਾਸਿੰਗਟਨ ਦੇ ਮੇਅਰ ਮਿਊਰਲ ਨੇ ਕਿਹਾ ਹੈ ਕਿ ਇਸ ਸਮੇਂ ਦੇਸ਼ 'ਚ ਐਂਮਰਜੈਂਸੀ ਵਰਗੇ ਹਾਲਾਤ ਹਨ ਤੇ ਦੇਸ਼ ਵਾਸੀ ਇਸ ਨਾਲ ਲੜਨ ਨੂੰ ਤਿਆਰ ਰਹਿਣ।