• Home
  • ਪੀ.ਐਸ.ਆਈ.ਈ.ਸੀ. ਦੇ ਇੰਡਸਟਰੀਅਲ ਪਲਾਟ ਈ-ਆਕਸ਼ਨ ਰਾਹੀਂ ਵੇਚੇ ਜਾਣਗੇ: ਸੁੰਦਰ ਸ਼ਾਮ ਅਰੋੜਾ

ਪੀ.ਐਸ.ਆਈ.ਈ.ਸੀ. ਦੇ ਇੰਡਸਟਰੀਅਲ ਪਲਾਟ ਈ-ਆਕਸ਼ਨ ਰਾਹੀਂ ਵੇਚੇ ਜਾਣਗੇ: ਸੁੰਦਰ ਸ਼ਾਮ ਅਰੋੜਾ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਪੰਜਾਬ ਸਰਕਾਰ ਨੇ ਸੂਬੇ ਦੇ ਇੰਡਸਟਰੀਅਲ ਪਲਾਟਾਂ ਦੀ ਅਲਾਟਮੈਂਟ ਈ-ਆਕਸ਼ਨ ਪ੍ਰਣਾਲੀ ਰਾਹੀਂ ਕਰਨ ਦਾ ਫੈਸਲਾ ਕੀਤਾ ਹੈ।

ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਮਾਲ ਇੰਡਸਟਰੀ ਐਂਡ ਐਕਸਪੋਰਟ ਕਾਰਪੋਰੇਸ਼ਨ (ਪੀ.ਐਸ.ਆਈ.ਈ.ਸੀ.) ਵਲੋਂ ਇੰਡਸਟਰੀਅਲ ਪਲਾਟਾਂ ਦੀ ਅਲਾਟਮੈਂਟ ਹੁਣ ਈ-ਆਕਸ਼ਨ ਰਾਹੀਂ ਕੀਤੀ ਜਾਵੇਗੀ।

ਉਨਾਂ ਦੱਸਿਆ ਕਿ ਹੁਣ ਡਰਾਅ ਦੀ ਥਾਂ 'ਤੇ ਈ-ਆਕਸ਼ਨ ਪ੍ਰਣਾਲੀ ਰਾਹੀਂ ਪਲਾਟਾਂ ਦੀ ਅਲਾਟਮੈਂਟ ਕੀਤੀ ਜਾਵੇਗਾ ਵੇਚੇ ਜਾਣਗੇ।
ਸ੍ਰੀ ਅਰੋੜਾ ਨੇ ਦੱਸਿਆ ਕਿ ਲੁਧਿਆਣਾ, ਅਬੋਹਰ, ਰਾਏਕੋਟ, ਪਠਾਨਕੋਟ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ, ਗੋਇੰਦਵਾਲ, ਮੰਡੀ ਗੋਬਿੰਦਗੜ•, ਬਟਾਲਾ ਅਤੇ ਕਪੂਰਥਲਾ  ਆਦਿ ਫੋਕਟ ਪੁਆਇੰਟਾਂ ਨੂੰ ਪਹਿਲੇ ਪੜਾਅ ਵਿੱਚ ਵੇਚਿਆ ਜਾਵੇਗਾ, ਉੱਥੇ ਹੀ ਜ਼ਿਲ•ਾ ਐਸ.ਏ.ਐਸ. ਨਗਰ (ਮੁਹਾਲੀ), ਪਟਿਆਲਾ ਅਤੇ ਲੁਧਿਆਣਾ ਆਦਿ ਫੋਕਲ ਪੁਆਇੰਟਾਂ ਦੀਆਂ ਕਮਰਸ਼ੀਅਲ ਸਾਈਟਾਂ ਨੂੰ ਵੀ ਪਹਿਲੇ ਪੜਾਅ ਤਹਿਤ ਈ-ਆਕਸ਼ਨ ਰਾਹੀਂ ਵੇਚਿਆ ਜਾਵੇਗਾ।
ਸ੍ਰੀ ਅਰੋੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲਾਂ ਇੰਡਸਟਰੀਅਲ ਪਲਾਟਾਂ ਦੀ ਅਲਾਟਮੈਂਟ ਪੰਜਾਬ ਸਰਕਾਰ ਵਲੋਂ ਨੋਟੀਫਾਈਡ ਨੀਤੀ ਤਹਿਤ ਕੀਤੀ ਜਾਂਦੀ ਸੀ।। ਉਨਾਂ ਦੱਸਿਆ ਕਿ ਇਸ ਨੀਤੀ ਤਹਿਤ ਪੀ.ਐਸ.ਆਈ.ਈ.ਸੀ. ਵਲੋਂ ਅਰਜ਼ੀਆਂ ਮੰਗੀਆਂ ਜਾਂਦੀਆਂ ਸਨ।। ਅਰਜ਼ੀਆਂ ਪ੍ਰਾਪਤ ਹੋਣ ਮਗਰੋਂ ਸਬੰਧਤ ਕਮੇਟੀਆਂ ਇੰਟਰਵਿਊ ਲੈਂਦੀਆਂ ਸਨ ਅਤੇ ਡਰਾਅ ਪ੍ਰਣਾਲੀ ਰਾਹੀਂ ਅਲਾਟਮੈਂਟ ਹੁੰਦੀ ਸੀ।। ਉਨਾਂ ਦੱਸਿਆ ਕਿ ਹੁਣ ਇਸ ਵਿਵਸਥਾ ਦੀ ਥਾਂ 'ਤੇ ਈ-ਆਕਸ਼ਨ ਪ੍ਰਣਾਲੀ ਅਪਣਾਏ ਜਾਣ ਦਾ ਫੈਸਲਾ ਕੀਤਾ ਗਿਆ ਹੈ।।