• Home
  • ਰਾਜਸੀ ਹਲਕਿਆਂ ਚ ਭੂਚਾਲ :-ਸੁਖਦੇਵ ਸਿੰਘ ਢੀਂਡਸਾ ਨੇ ਮੋਦੀ ਦੇ ਹੱਕ ਚ ਸਿੱਖਾਂ ਨੂੰ ਵੋਟਾਂ ਪਾਉਣ ਦੀ ਕੀਤੀ ਅਪੀਲ:- ਪੜ੍ਹੋ “ਖ਼ਬਰ ਵਾਲੇ ਡਾਟ ਕਾਮ”ਨਾਲ ਗੱਲਬਾਤ ਦੌਰਾਨ ਕੀ ਦਿੱਤੀ ਦਲੀਲ ?

ਰਾਜਸੀ ਹਲਕਿਆਂ ਚ ਭੂਚਾਲ :-ਸੁਖਦੇਵ ਸਿੰਘ ਢੀਂਡਸਾ ਨੇ ਮੋਦੀ ਦੇ ਹੱਕ ਚ ਸਿੱਖਾਂ ਨੂੰ ਵੋਟਾਂ ਪਾਉਣ ਦੀ ਕੀਤੀ ਅਪੀਲ:- ਪੜ੍ਹੋ “ਖ਼ਬਰ ਵਾਲੇ ਡਾਟ ਕਾਮ”ਨਾਲ ਗੱਲਬਾਤ ਦੌਰਾਨ ਕੀ ਦਿੱਤੀ ਦਲੀਲ ?

ਨਵੀਂ ਦਿੱਲੀ :- ਪੰਜਾਬ ਦੇ ਰਾਜਸੀ ਹਲਕਿਆਂ ਚ ਅੱਜ ਉਸ ਸਮੇਂ ਭੂਚਾਲ ਆ ਗਿਆ ਜਦੋਂ ਅਕਾਲੀ ਦਲ ਦੇ ਹੁਕਮਰਾਨ ਬਾਦਲ ਪਰਿਵਾਰ ਦੀ ਪੰਥ ਪ੍ਰਤੀ ਨਿਰਾਸ਼ਾਜਨਕ ਕਾਰਗੁਜ਼ਾਰੀ ਕਾਰਨ ਨਾਰਾਜ਼ ਹੋ ਕੇ ਅਕਾਲੀ ਦਲ ਦੇ ਵੱਡੇ ਅਹੁਦਿਆਂ ਤੋਂ ਅਸਤੀਫੇ ਦੇ ਕੇ ਸਿਆਸਤ ਤੋਂ ਸੰਨਿਆਸ ਲੈਣ ਵਾਲੇ ਦਿੱਗਜ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਦਿੱਲੀ ਵਿਖੇ ਪ੍ਰੈੱਸ ਕਾਨਫਰੰਸ ਕਰਦਿਆਂ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਨਰਿੰਦਰ ਮੋਦੀ ਦੇ ਹੱਕ ਚ ਵੋਟਾਂ ਪਾਉਣ । ਸੁਖਦੇਵ ਸਿੰਘ ਢੀਂਡਸਾ ਨੇ" ਖ਼ਬਰ ਵਾਲੇ ਡਾਟ ਕਾਮ" ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਦਾ ਉਮੀਦਵਾਰ ਨਰਿੰਦਰ ਮੋਦੀ ਦੀ ਉਹ ਇਸ ਲਈ ਵਕਾਲਤ ਕਰਦੇ ਹਨ ਕਿਉਂਕਿ ਨਰਿੰਦਰ ਮੋਦੀ ਦੀ ਸਰਕਾਰ ਨੇ 1984 ਚ ਦੰਗੇ ਕਰਵਾਉਣ ਵਾਲੇ ਸੱਜਣ ਕੁਮਾਰ ਵਰਗਿਆਂ ਨੂੰ ਦੁਬਾਰਾ ਮਾਮਲਿਆਂ ਦੀ ਪੜਤਾਲ ਖੁਲਾਕੇ ਜੇਲ ਚ ਡੱਕਿਆ , ਸਿੱਖਾਂ ਦੀ ਕਾਲੀ ਸੂਚੀ ਖ਼ਤਮ ਕਰਨ ਵਰਗੇ ਬਹੁਤ ਸਾਰੇ ਮਾਮਲੇ ਹਨ । ਉਨ੍ਹਾਂ ਕਿਹਾ ਕਿ ਜੇਕਰ ਦੁਬਾਰਾ ਐੱਨਡੀਏ ਦੀ ਸਰਕਾਰ ਆਉਂਦੀ ਹੈ ਤਾਂ 30-35 ਸਾਲਾਂ ਤੋਂ ਜੇਲ੍ਹਾਂ ਚ ਬੰਦ ਸਿੱਖਾਂ ਨੂੰ ਵੱਡੀ ਰਾਹਤ ਮਿਲੇਗੀ ।
ਇਸ ਮੌਕੇ ਉਨ੍ਹਾਂ ਦੇ ਨਾਲ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ ਵੀ ਮੌਜੂਦ ਸਨ ।

ਸੁਖਦੇਵ ਸਿੰਘ ਢੀਂਡਸਾ ਨੂੰ ਜਦੋਂ ਪੁੱਛਿਆ ਗਿਆ ਕਿ ਕੀ ਉਹ ਅਕਾਲੀ ਭਾਜਪਾ ਦੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰਨਗੇ ? ਤਾਂ ਸਵਾਲ ਚ ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਹੀ ਰਿਟਾਇਰਮੈਂਟ ਲੈ ਚੁੱਕਾ ਹਾਂ ਅਤੇ ਮੇਰੀ ਸਿਹਤ ਵੀ ਇਜਾਜ਼ਤ ਨਹੀਂ ਦਿੰਦੀ । ਇਸ ਲਈ ਕੌਮ ਨੂੰ ਅਪੀਲ ਹੀ ਕਰ ਸਕਦਾ ਹਾਂ ।