• Home
  • ਖੇਡ ਮੰਤਰੀ ਦਾ ਪੀਏ ਹਾਰਿਆ, ਪੁਲਿਸ ਨੇ ਕੀਤਾ ਗਿਣਤੀ ਦੀ ਥਾਂ ਕਬਜ਼ਾ-ਅਕਾਲੀ ਉਮੀਦਵਾਰ ਨਹੀਂ ਐਲਾਨਿਆ ਜਾ ਰਿਹਾ ਜੇਤੂ

ਖੇਡ ਮੰਤਰੀ ਦਾ ਪੀਏ ਹਾਰਿਆ, ਪੁਲਿਸ ਨੇ ਕੀਤਾ ਗਿਣਤੀ ਦੀ ਥਾਂ ਕਬਜ਼ਾ-ਅਕਾਲੀ ਉਮੀਦਵਾਰ ਨਹੀਂ ਐਲਾਨਿਆ ਜਾ ਰਿਹਾ ਜੇਤੂ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਦੇ ਪੀ.ਏ. ਨਸੀਬ ਸੰਧੂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਲਿੰਦਰ ਸਿੰਘ ਨੇ ਮਾਤ ਦਿੰਦੇ ਹੋਏ ਮਦਦੋਟ ਜਿਲਾ ਪਰੀਸ਼ਦ ਤੋਂ ਜਿੱਤ ਪ੍ਰਾਪਤ ਕਰ ਲਈ ਹੈ ਪਰ ਪੰਜਾਬ ਪੁਲਿਸ ਨੇ ਅਕਾਲੀ ਉਮੀਦਵਾਰ ਨੂੰ ਜੇਤੂ ਕਰਾਰ ਹੋਣ ਤੋਂ ਰੋਕਿਆ ਹੋਇਆ ਹੈ, ਕਿਉਂਕਿ ਮੰਤਰੀ ਦੇ ਪੀਏ ਨਸੀਬ ਸੰਧੂ ਨੇ ਪਿਛਲੇ ਇੱਕ ਘੰਟੇ ਤੋਂ ਹੰਗਾਮਾ ਕਰਦੇ ਹੋਏ ਗਿਣਤੀ ਕੇਂਦਰ ਵਿੱਚ ਭਥੜੂ ਪਾਇਆ ਹੋਇਆ ਹੈ।
ਸਲਿੰਦਰ ਸਿੰਘ ਨੇ ਵੀ ਆਪਣੀ ਸਾਥੀਆਂ ਨੂੰ ਮੌਕੇ 'ਤੇ ਸੱਦ ਕੇ ਕਿਸੇ ਵੀ ਤਰਾਂ ਦੀ ਹੇਰਾਫੇਰੀ ਕਰਨ ਦੀ ਸੂਰਤ ਵਿੱਚ ਹੰਗਾਮਾ ਕਰਨ ਦੀ ਚਿਤਾਵਨੀ ਦੇ ਦਿੱਤੀ ਹੈ।। ਸਲਿੰਦਰ ਸਿੰਘ ਇਸ ਸਮੇਂ 417 ਵੋਟਾਂ ਤੋਂ ਜੇਤੂ ਹੋ ਚੁਕਿਆ ਹੈ ਪਰ ਉਹ ਨੂੰ ਜੇਤੂ ਕਰਾਰ ਨਹੀਂ ਦਿੱਤਾ ਜਾ ਰਿਹਾ ਹੈ।। ਦੱਸਿਆ ਜਾ ਰਿਹਾ ਹੈ ਕਿ ਰਾਣਾ ਗੁਰਮੀਤ ਸੋਢੀ ਦਾ ਫੋਨ ਆਉਣ ਤੋਂ ਬਾਅਦ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀਂ ਹੈ।