• Home
  • ਸਾਬਕਾ ਡੀ.ਐਸ.ਪੀ ਦਲਜੀਤ ਸਿੰਘ ਢਿੱਲੋਂ ਨੂੰ ਮਿਲੀ ਜ਼ਮਾਨਤ

ਸਾਬਕਾ ਡੀ.ਐਸ.ਪੀ ਦਲਜੀਤ ਸਿੰਘ ਢਿੱਲੋਂ ਨੂੰ ਮਿਲੀ ਜ਼ਮਾਨਤ

ਚੰਡੀਗੜ : ਪੰਜਾਬ ਪੁਲਿਸ ਦੇ ਸਾਬਕਾ ਡੀ ਐਸ ਪੀ ਦਲਜੀਤ ਸਿੰਘ ਢਿਲੋਂ ਨੂੰ ਅੱਜ ਹਾਈਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। ਦਲਜੀਤ 'ਤੇ ਦੋਸ਼ ਹੈ ਕਿ ਉਸ ਨੇ ਇੱਕ ਕਰੀਬੀ ਲੜਕੀ ਨੂੰ ਨਸ਼ੇ ਦੀ ਦਲਦਲ 'ਚ ਧੱਕਿਆ ਸੀ ਤੇ ਉਸ ਤੋਂ ਬਾਅਦ ਉਸ ਦੇ ਨਾਲ ਬਲਾਤਕਾਰ ਕੀਤਾ ਸੀ।
ਦਸ ਦਈਏ ਕਿ ਪੁਲਿਸ ਨੂੰ ਇੱਕ ਨਸ਼ਾ ਛੁਡਾਊ ਕੇਂਦਰ 'ਚੋਂ ਇੱਕ ਲੜਕੀ ਮਿਲੀ ਸੀ ਜਿਸ ਤੋਂ ਜਦੋਂ ਪੁੱਛਗਿੱਛ ਕੀਤੀ ਤਾਂ ਸਾਹਮਣੇ ਆਇਆ ਕਿ ਡੀਐਸਪੀ ਦਲਜੀਤ ਸਿੰਘ ਹੀ ਉਸ ਦੀ ਇਸ ਹਾਲਤ ਲਈ ਜ਼ਿਮੇਵਾਰ ਹੈ ਤੇ ਲੜਕੀ ਨੇ ਇਹ ਵੀ ਦਸਿਆ ਕਿ ਉਸ ਨੇ ਉਸ ਨੂੰ ਨਸ਼ੇ ਦੀ ਲਤ ਲਾ ਕੇ ਉਸ ਦੇ ਨਾਲ ਬਲਾਤਕਾਰ ਵੀ ਕੀਤਾ ਸੀ।