• Home
  • ਕੁੰਵਰ ਵਿਜੇ ਪ੍ਰਤਾਪ ਦੇ ਤਬਾਦਲੇ ਤੇ ਚੋਣ ਕਮਿਸ਼ਨ ਕਰੇਗਾ ਰਿਵਿਊ- ਵਫ਼ਦ ਨੂੰ ਦਿੱਤਾ ਭਰੋਸਾ,ਕਿਹਾ ਮੁੱਖ ਮੰਤਰੀ ਦਾ ਵੀ ਪੱਤਰ ਮਿਲਿਆ ਹੈ

ਕੁੰਵਰ ਵਿਜੇ ਪ੍ਰਤਾਪ ਦੇ ਤਬਾਦਲੇ ਤੇ ਚੋਣ ਕਮਿਸ਼ਨ ਕਰੇਗਾ ਰਿਵਿਊ- ਵਫ਼ਦ ਨੂੰ ਦਿੱਤਾ ਭਰੋਸਾ,ਕਿਹਾ ਮੁੱਖ ਮੰਤਰੀ ਦਾ ਵੀ ਪੱਤਰ ਮਿਲਿਆ ਹੈ

ਨਵੀਂ ਦਿੱਲੀ :- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਮਾਮਲਿਆਂ ਤੋਂ ਬਾਅਦ ਵਾਪਰੇ ਗੋਲੀ ਕਾਂਡ ਆਦਿ ਜਾਂਚ ਕਰ ਰਹੀ ਐੱਸ ਆਈ ਟੀ ਦੇ ਅਧਿਕਾਰੀ ਨੂੰ ਅਕਾਲੀ ਦਲ ਵੱਲੋਂ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਚੋਣ ਕਮਿਸ਼ਨ ਵੱਲੋਂ ਤਬਾਦਲੇ ਕੀਤੇ ਜਾਣ ਦਾ ਵਿਰੋਧ ਨਾਲ ਸਿੱਖ ਹਲਕਿਆਂ ਚ ਜਿੱਥੇ ਭਾਰੀ ਰੋਸ ਪਾਇਆ ਜਾ ਰਿਹਾ ਹੈ , ਉੱਥੇ ਅੱਜ ਐਡਵੋਕੇਟ ਐਚ ਐਸ ਫੂਲਕਾ ਦੀ ਅਗਵਾਈ ਚ ਪੰਜਾਬ ਦੀਆਂ ਵੱਖ ਵੱਖ ਰਾਜਸੀ ਧਿਰਾਂ ਦਾ ਵਫਦ ਦੇਸ਼ ਦੇ ਮੁੱਖ ਚੋਣ ਕਮਿਸ਼ਨ ਨੂੰ ਦਿੱਲੀ ਵਿਖੇ ਮਿਲਿਆ । ਇਸ ਵਫ਼ਦ ਚ ਐਚ ਐਸ ਫੂਲਕਾ ਤੋਂ ਇਲਾਵਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ,ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ , ਵਿਰੋਧੀ ਧਿਰ ਦੇ ਆਗੂ ਐਡਵੋਕੇਟ ਹਰਪਾਲ ਸਿੰਘ ਚੀਮਾ , ਆਪ ਦੇ ਬਾਗ਼ੀ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ , ਸੀਨੀਅਰ ਪੱਤਰਕਾਰ ਗੁਰਦਰਸ਼ਨ ਸਿੰਘ ਬਾਹੀਆ ਆਦਿ ਨੇ ਚੋਣ ਕਮਿਸ਼ਨ ਨੂੰ ਦਲੀਲ ਚ ਕਿਹਾ ਕਿ ਇਹ ਮੰਦਭਾਗੀ ਘਟਨਾ ਸਾਲ 2015 ਚ ਵਾਪਰੀ ਸੀ । ਪਰ ਇਸ ਦੀ ਜਾਂਚ ਲਈ ਸੰਵਿਧਾਨਕ ਤੌਰ ਤੇ ਕਮਿਸ਼ਨ ਦੀ ਜਾਂਚ ਤੋਂ ਬਾਅਦ ਪੰਜਾਬ ਵਿਧਾਨ ਸਭਾ ਚ ਮਤਾ ਪੇਸ਼ ਹੋ ਕੇ ਐੱਸਆਈਟੀ ਦਾ ਗਠਨ ਹੋਇਆ ਹੈ । ਗੁਰਦਰਸ਼ਨ ਸਿੰਘ ਬਾਹੀਆ ਨੇ "ਖ਼ਬਰ ਵਾਲਾ ਡਾਟ ਕਾਮ" ਨੂੰ ਦੱਸਿਆ ਕਿ ਵਫ਼ਦ ਨੇ ਚੋਣ ਕਮਿਸ਼ਨ ਨੂੰ ਇਹ ਵੀ ਦੱਸਿਆ ਕਿ ਆਈਜੀ ਕੁਮਾਰ ਵਿਜੇ ਪ੍ਰਤਾਪ ਸਿੰਘ ਦੇ ਤਬਾਦਲੇ ਤੋਂ ਬਾਅਦ ਅਕਾਲੀ ਦਲ ਵੱਲੋਂ ਲੋਕਾਂ ਚ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਸਾਡੀ ਜਿੱਤ ਹੋਈ ਹੈ । ਜਿਸ ਨਾਲ ਇੱਕੋ ਸਿਆਸੀ ਧਿਰ ਅਕਾਲੀ ਦਲ ਨੂੰ ਹੀ ਇਸ ਦਾ ਸ਼ਰੇਆਮ ਫਾਇਦਾ ਲੈ ਰਿਹਾ ਹੈ ।ਵਫ਼ਦ ਨੇ ਇਹ ਵੀ ਦੱਸਿਆ ਕਿ ਜਾਂਚ ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਚੱਲ ਰਹੀ ਹੈ ਜੋ ਕਿ ਬਾਦਲਾਂ ਤੋਂ ਬਗੈਰ ਸਾਰੇ ਲੋਕਾਂ ਨੂੰ ਜਾਂਚ ਤੇ ਭਰੋਸਾ ਹੈ,ਜੋ ਕਿ ਸਹੀ ਦਿਸ਼ਾ ਵੱਲ ਚੱਲ ਰਹੀ ਹੈ ਪਰ ਚੋਣ ਕਮਿਸ਼ਨ ਦੇ ਫ਼ੈਸਲੇ ਨਾਲ ਲੋਕਾਂ ਦੇ ਮਨਾਂ ਤੇ ਭਾਰੀ ਸੱਟ ਲੱਗੀ ਹੈ । ਸਰਦਾਰ ਵਾਹੀਆਂ ਨੇ ਦੱਸਿਆ ਕਿ ਚੋਣ ਕਮਿਸ਼ਨ ਨੇ ਵਫਦ ਨੂੰ ਕੁੁਵਰ ਵਿਜੇ ਪ੍ਰਤਾਪ ਦੇ ਤਬਾਦਲੇ ਤੇ ਰਿਵਿਊ ਕਰਨ ਦਾ ਭਰੋਸਾ ਦਵਾਇਆ । ਇਸ ਮੌਕੇ ਚੋਣ ਕਮਿਸ਼ਨ ਨੇ ਇਹ ਵੀ ਦੱਸਿਆ ਕਿ ਉਸ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵੀ ਪੱਤਰ ਪਹਿਲਾਂ ਮਿਲ ਚੁੱਕਾ ਹੈ ।
ਚੋਣ ਕਮਿਸ਼ਨ ਨੇ ਕੁੰਵਰ ਵਿਜੇ ਪ੍ਰਤਾਪ ਦੇ ਤਬਾਦਲੇ ਤੇ ਰਿਵਿਊ ਕਰਨ ਦਾ ਵਫ਼ਦ ਨੂੰ ਦਿਵਾਇਆ ਭਰੋਸਾ ,ਕਿਹਾ ਮੁੱਖ ਮੰਤਰੀ ਦਾ ਵੀ ਪੱਤਰ ਮਿਲਿਆ ਹੈ ।