• Home
  • ਸਰਕਾਰੀ ਨੌਕਰੀ ਦਾ ਕੀੜਾ ਦਿਮਾਗ ‘ਚੋਂ ਕੱਢ ਦਿਉ : ਤ੍ਰਿਪਤ ਬਾਜਵਾ

ਸਰਕਾਰੀ ਨੌਕਰੀ ਦਾ ਕੀੜਾ ਦਿਮਾਗ ‘ਚੋਂ ਕੱਢ ਦਿਉ : ਤ੍ਰਿਪਤ ਬਾਜਵਾ

ਚੰਡੀਗੜ, (ਖ਼ਬਰ ਵਾਲੇ ਬਿਊਰੋ) : ਪੰਜਾਬ ਦੇ ਪੰਚਾਇਤ ਮੰਤਰੀ ਤ੍ਰਿਪਤ ਬਾਜਵਾ ਨੇ ਕਿਹਾ ਕਿ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਾ ਕੀੜਾ ਦਿਮਾਗ 'ਚੋਂ ਕੱਢ ਦੇਣਾ ਚਾਹੀਦਾ ਹੈ ਕਿਉਂਕਿ ਕੋਈ ਵੀ ਸਰਕਾਰ ਸਾਰੇ ਨੌਜਵਾਨਾਂ ਨੂੰ ਨੌਕਰੀ ਨਹੀਂ ਦੇ ਸਕਦੀ। ਇਹ ਸਲਾਹ ਉਨਾਂ ਜ਼ੀ ਪੰਜਾਬ ਨਿਊਜ਼ ਟੀਵੀ ਚੈਨਲ ਵਲੋਂ ਕਰਵਾਏ ਗਏ ਪ੍ਰੋਗਰਾਮ 'ਪੰਜਾਬ ਵਾਰਤਾ' ਵਿਚ ਭਾਗ ਲੈਣ ਸਮੇਂ ਇਕ ਨੌਜਵਾਨ ਵਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਦਿੱਤੀ। ਬਾਜਵਾ ਨੇ ਕਿਹਾ ਕਿ ਨੌਜਵਾਨਾਂ ਨੂੰ ਕੋਈ ਦਬਾਅ ਪਾ ਕੇ ਨਹੀਂ ਕਹਿੰਦਾ ਕਿ ਸਰਕਾਰੀ ਨੌਕਰੀ ਕਰੋ ਇਸ ਲਈ ਨੌਜਵਾਨ ਆਪਣਾ ਖ਼ੁਦ ਦਾ ਕੰਮ ਕਰਨ ਤੇ ਅਗਰ ਉਨਾਂ ਨੂੰ ਸਰਕਾਰ ਦੀ ਮਦਦ ਦੀ ਲੋੜ ਹੋਈ ਤਾਂ ਸਰਕਾਰ ਉਨਾਂ ਦੀ ਮਦਦ ਕਰੇਗੀ।