• Home
  • ਅਨੋਖਾ ਪ੍ਰਦਰਸ਼ਨ :-ਪੱਕੇ ਹੋਏ ਅਧਿਆਪਕਾਂ ਨੇ ਮੁੱਖ ਮੰਤਰੀ ਦੀ ਫੋਟੋ ਨੂੰ ਖੂਨ ਪਿਲਾਇਆ _ਪੜ੍ਹੋ ਜਜ਼ਬਾਤੀ ਖ਼ਬਰ

ਅਨੋਖਾ ਪ੍ਰਦਰਸ਼ਨ :-ਪੱਕੇ ਹੋਏ ਅਧਿਆਪਕਾਂ ਨੇ ਮੁੱਖ ਮੰਤਰੀ ਦੀ ਫੋਟੋ ਨੂੰ ਖੂਨ ਪਿਲਾਇਆ _ਪੜ੍ਹੋ ਜਜ਼ਬਾਤੀ ਖ਼ਬਰ

ਚੰਡੀਗੜ੍ਹ (ਖ਼ਬਰਾਂ ਵਾਲੇ ਬਿਊਰੋ )-ਰਮਸਾ /ਐੱਸ ਐੱਸ ਏ ਅਧਿਆਪਕਾਂ ਦੀ ਯੂਨੀਅਨ ਵੱਲੋਂ ਬੀਤੇ ਕੱਲ੍ਹ ਕੈਬਨਿਟ ਮੀਟਿੰਗ ਚ ਰੈਗੂਲਰ ਕੀਤੇ ਗਏ ਐਸ ਐਸ ਏ ਰਮਸਾ ਅਧੀਨ ਕੰਮ ਕਰਦੇ ਅਧਿਆਪਕਾਂ ਨੇ ਪੰਜਾਬ ਭਰ ਵਿੱਚ  ਥਾਂ ਥਾਂ ਅਨੋਖਾ ਪ੍ਰਦਰਸ਼ਨ ਕੀਤਾ ਗਿਆ ।

ਅਧਿਆਪਕਾਂ ਵੱਲੋਂ ਪਹਿਲਾਂ ਆਪਣੇ ਬਦਨ ਵਿੱਚੋਂ ਖ਼ੂਨ ਕੱਢ ਕੇ ਇਕੱਠਾ ਕੀਤਾ ਅਤੇ ਉਸ ਤੋਂ ਬਾਅਦ ਵਿੱਚ ਰੋਸ ਮਾਰਚ ਕਰਦੇ ਹੋਏ ਖੂਨ ਦੀ ਬੋਤਲਾ ਡਿਪਟੀ ਕਮਿਸ਼ਨਰਾਂ ਨੂੰ ਸੌਂਪੀਆਂ  ਇਸ ਇਸ ਤਰ੍ਹਾਂ ਹੀ ਮਾਨਸਾ ਚ ਵੀ  ਅਧਿਆਪਕਾਂ ਵੱਲੋਂ ਰੋਸ ਭਰਪੂਰ ਤਕਰੀਰਾਂ ਕੀਤੀਆਂ ਗਈਆਂ ।ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਨੇ ਕਿਹਾ ਕਿ ਜੇ ਪੰਜਾਬ ਸਰਕਾਰ ਅਧਿਆਪਕਾਂ ਨੂੰ ਰੈਗੂਲਰ ਕਰਨ ਦਾ ਢਕਵੰਜ ਰਚ ਕੇ 75% ਤੱਕ ਤਨਖਾਹਾਂ ਵਿੱਚ ਕੱਟ ਲਗਾ ਕੇ ਅਧਿਆਪਕਾਂ ਦਾ ਖੂਨ ਪੀਣਾ ਚਾਹੁੰਦੀ ਹੈ ਤਾਂ ਉਹ ਪ੍ਰਤੱਖ ਰੂਪ ਵਿੱਚ ਆਪਣਾ ਖੂਨ ਕੱਢ ਕੇ ਡਿਪਟੀ ਕਮਿਸ਼ਨਰਾਂ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਤੱਕ ਪਹੁੰਚਾਉਣਗੇ।ਉਨ੍ਹਾਂ ਕਿਹਾ ਕਿ ਪਿਛਲੇ ਦਸ ਸਾਲਾਂ ਤੋਂ ਸਰਵ ਸਿੱਖਿਆ ਅਭਿਆਨ ਅਤੇ ਰਮਸਾ ਵਿੱਚ ਭਰਤੀ ਅਧਿਆਪਕ ਤਕਰੀਬਨ ਪੂਰੀਆਂ ਤਨਖਾਹਾਂ ਲੈ ਰਹੇ ਹਨ। ਹੁਣ ਉਨ੍ਹਾਂ ਨੂੰ ਕਿਹਾ ਜਾ ਰਿਹਾ ਹੈ ਜੇ ਉਹ ਰੈਗੂਲਰ ਹੋਣਾ ਚਾਹੁੰਦੇ ਹਨ ਤਾਂ ਉਹ 15000 ਤਨਖਾਹ ਤੇ ਤਿੰਨ ਸਾਲ ਹੋਰ ਠੇਕੇ ਉੱਤੇ ਕੰਮ ਕਰਨ ।ਇਸ ਦੇ ਰੋਸ ਵਜੋਂ ਪਹਿਲਾਂ ਅਧਿਆਪਕਾਂ ਨੇ ਇਕੱਤਰ ਹੋ ਕੇ ਆਪਣਾ ਖੂਨ ਇਕੱਠਾ ਕੀਤਾ ਅਤੇ ਫਿਰ ਸੈਂਕੜਿਆਂ ਦੀ ਗਿਣਤੀ ਵਿੱਚ ਇਕੱਤਰ ਹੋ ਕੇ ਡਿਪਟੀ ਕਮਿਸ਼ਨਰ ਨੂੰ ਸੌਂਪ ਦਿੱਤਾ।ਭਾਵੇਂ ਪ੍ਰਸ਼ਾਸਨ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ ਅਤੇ ਸਖ਼ਤੀ ਕਰਨ ਦੇ ਰੌਅ ਵਿੱਚ ਵੀ ਸੀ।ਪਰ ਅਧਿਆਪਕਾਂ ਦੇ ਰੋਸ ਅੱਗੇ ਪ੍ਰਸ਼ਾਸਨ ਨੂੰ ਮਜਬੂਰ ਹੋ ਕੇ ਅਧਿਆਪਕਾਂ ਦੀ ਮੁਲਾਕਾਤ ਡਿਪਟੀ ਕਮਿਸ਼ਨਰ ਨਾਲ ਕਰਵਾਉਣੀ ਪਈ।ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਜ਼ਿਲ੍ਹਾ ਸਕੱਤਰ ਅਮੋਲਕ ਡੇਲੂਆਣਾ ਨੇ ਕਿਹਾ ਕਿ ਸਾਂਝਾ ਅਧਿਆਪਕ ਮੋਰਚਾ ਵੱਲੋਂ 7 ਅਕਤੂਬਰ 2018 ਤੋਂ ਇਨ੍ਹਾਂ ਅਧਿਆਪਕਾਂ ਦੇ ਹੱਕ ਵਿੱਚ ਪੱਕਾ ਮੋਰਚਾ ਸ਼ੁਰੂ ਕੀਤਾ ਜਾ ਰਿਹਾ ਹੈ ।ਸੋ ਸਾਰੇ ਅਧਿਆਪਕ ਮੋਰਚੇ ਦੇ ਇਸ ਐਕਸ਼ਨ ਨੂੰ ਸਫਲ ਬਣਾਉਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਪਟਿਆਲਾ ਪਹੁੰਚਣ ।

ਇਸ ਸਮੇਂ ਐੱਸ ਐੱਸ ਏ ਰਮਸਾ ਅਧਿਆਪਕ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਜਸਵਿੰਦਰ ਜਵਾਹਰਕੇ ਜ਼ਿਲ੍ਹਾ ਵਿੱਤ ਸਕੱਤਰ ਰਾਜੀਵ ਜੈਨ ਜ਼ਿਲ੍ਹਾ ਕਮੇਟੀ ਮੈਂਬਰ ਮਨੀਸ਼ ਕੁਮਾਰ ਬਲਜਿੰਦਰ ਸਿੰਘ ਅਮਨਦੀਪ ਬੱਛੋਆਣਾ ਮੈਡਮ ਕੁਲਦੀਪ ਕੌਰ ਮੈਡਮ ਮਨਪ੍ਰੀਤ ਕੌਰ ਮੈਡਮ ਨੀਤੂ ਤੋਂ ਇਲਾਵਾ ਵੱਖ ਵੱਖ ਜਥੇਬੰਦੀਆਂ ਦੇ ਅਧਿਆਪਕ ਵੱਡੀ ਗਿਣਤੀ ਵਿਚ ਹਾਜ਼ਰ ਸਨ ।