• Home
  • ਕੋਹਲੀ ‘ਤੇ ਆਇਆ ਨੇਹਾ ਕੱਕੜ ਦਾ ਦਿਲ: ਕਿਹਾ-ਮੇਰਾ ਪਤੀ ਬਣ ਸਕਦੈ

ਕੋਹਲੀ ‘ਤੇ ਆਇਆ ਨੇਹਾ ਕੱਕੜ ਦਾ ਦਿਲ: ਕਿਹਾ-ਮੇਰਾ ਪਤੀ ਬਣ ਸਕਦੈ

ਮੁੰਬਈ, (ਖ਼ਬਰ ਵਾਲੇ ਬਿਊਰੋ): ਚੈਨਲਾਂ 'ਤੇ ਟੀਆਰਪੀ ਲਈ ਕੀ ਕੁੱਝ ਹੋ ਰਿਹਾ ਹੈ ਇਹ ਤਾਂ ਉਸ ਵੇਲੇ ਹੀ ਪਤਾ ਲਗਦਾ ਹੈ ਜਦੋਂ ਆਦਮੀ ਛੋਟੇ ਪਰਦੇ ਸਾਹਮਣੇ ਬੈਠ ਕੇ ਵੱਖ ਵੱਖ ਪ੍ਰੋਗਰਾਮ ਦੇਖਦਾ ਹੈ। ਅੱਜ ਕਲ ਸੋਨੀ ਟੀਵੀ 'ਤੇ 'ਇੰਡੀਅਨ ਆਇਡਲ' ਪ੍ਰੋਗਰਾਮ 'ਚ ਬਹੁਤ ਕੁਝ ਹੋ ਰਿਹਾ ਹੈ। ਜਿਥੇ ਉਮੀਦਵਾਰ ਕਲਾਕਾਰ ਸਲਮਾਨ ਅਲੀ ਦੀ ਹਰੇਕ ਐਪੀਸੋਡ 'ਚ ਬੱਲੇ ਬੱਲੇ ਹੋ ਰਹੀ ਹੈ ਉਥੇ ਹੀ ਕਈ ਨਵੇਂ ਨਵੇਂ ਖ਼ੁਲਾਸੇ ਵੀ ਹੋ ਰਹੇ ਹਨ। ਤਾਜ਼ਾ ਖ਼ੁਲਾਸਾ ਪੰਜਾਬੀ ਦੇ ਚੁਲਬੁਲੀ ਗਾਇਕਾ ਤੇ ਇੰਡੀਅਨ ਆਈਡਲ ਦੀ ਜੱਜ 'ਨੇਹਾ ਕੱਕੜ' ਨੇ ਕੀਤਾ ਹੈ।
ਦਰਅਸਲ ਪ੍ਰੋਗਰਾਮ ਦੇ ਐਂਕਰ ਮੁਨੀਸ਼ ਪੋਲ ਵਾਰ ਵਾਰ ਨੇਹਾ ਨੂੰ ਨਿਸ਼ਾਨਾ ਬਣਾ ਰਹੇ ਸਨ ਤੇ ਕਾਮੇਡੀ ਕਲਾਕਾਰ 'ਮਾਮਾ' ਨੂੰ ਬਕਾਇਦਾ ਪ੍ਰੋਗਰਾਮ 'ਚ ਬੁਲਾ ਕੇ ਨੇਹਾ ਨੂੰ ਪ੍ਰਪੋਜ ਕਰਵਾਇਆ ਗਿਆ ਪਰ ਅਸਲ ਰਾਜ਼ ਉਸ ਵੇਲੇ ਖੁਲਿਆ ਜਦੋਂ ਪ੍ਰੋਗਰਾਮ ਦੇ ਅੰਤ ਵਿਚ ਸਟੇਜ 'ਤੇ ਹਿਮਾਂਸ਼ ਕੋਹਲੀ ਦੀ ਐਂਟਰੀ ਹੋਈ। ਨੇਹਾ ਨੇ ਨਾ ਸਿਰਫ਼ ਹਿਮਾਂਸ਼ ਲਈ ਗੀਤ ਗਾਇਆ ਬਲਕਿ ਇਹ ਵੀ ਦੱਸ ਦਿੱਤਾ ਕਿ ਹਿਮਾਂਸ਼ ਕੋਹਲੀ ਉਸ ਦੇ ਪਤੀ ਹੋ ਸਕਦੇ ਹਨ।

ਗੀਤ ਦੌਰਾਨ ਨੇਹਾ ਨੇ ਦੱਸ ਦਿੱਤਾ ਕਿ ਉਸ ਦਾ ਕੋਹਲੀ 'ਤੇ ਕਾਫ਼ੀ ਪਹਿਲਾਂ ਹੀ ਦਿਲ ਆ ਗਿਆ ਸੀ ਤੇ ਅੱਜ ਤਾਂ ਕੇਵਲ ਮੌਕਾ ਤੇ ਦਸਤੂਰ ਸੀ ਇਹ ਇਜ਼ਹਾਰ ਕਰਨ ਦਾ-। ਪ੍ਰੋਗਰਾਮ 'ਚ ਹਾਜ਼ਰ ਸਾਰੇ ਲੋਕਾਂ ਨੇ ਤਾੜੀਆਂ ਵਜਾ ਕੇ ਨੇਹਾ ਦੀ ਪਸੰਦ 'ਤੇ ਮੋਹਰ ਲਾ ਦਿੱਤੀ।