• Home
  • ਫ਼ੈਕਟਰੀ ਵਿਚ ਹੋਇਆ ਵੱਡਾ ਧਮਾਕਾ, 1 ਦੀ ਮੌਤ, 2 ਗੰਭੀਰ

ਫ਼ੈਕਟਰੀ ਵਿਚ ਹੋਇਆ ਵੱਡਾ ਧਮਾਕਾ, 1 ਦੀ ਮੌਤ, 2 ਗੰਭੀਰ

ਨੰਗਲ- ਸਥਾਨਕ PACL ਫ਼ੈਕਟਰੀ ਵਿਚ ਉਸ ਸਮੇਂ ਇੱਕ ਵੱਡਾ ਧਮਕਾ ਹੋ ਗਿਆ ਜਦੋਂ ਫ਼ੈਕਟਰੀ ਦੇ ਕੁੱਝ ਕਰਮਚਾਰੀ ਵਾਟਰ ਟੈਂਕ ਨੂੰ ਵੈਲਡਿੰਗ ਕਰ ਰਹੇ ਸਨ। ਇਹ ਧਮਕਾ ਇੰਨਾ ਜ਼ਬਰਦਸਤ ਸੀ ਕਿ ਟੈਂਕ ਉੱਤੇ ਕੰਮ ਕਰ ਰਹੇ ਕਰਮਚਾਰੀ 120 ਫੁੱਟ ਦੀ ਦੂਰੀ ਉੱਤੇ ਜਾ ਕੇ ਗਿਰੇ। ਇਸ ਧਮਾਕੇ ਵਿਚ ਇੱਕ ਕਰਮਚਾਰੀ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਜਦੋਂ ਕਿ 2 ਕਰਮਚਾਰੀ ਗੰਭੀਰ ਜ਼ਖਮੀ ਹੋ ਗਏ ਜਿੰਨਾ ਨੂੰ ਨਜ਼ਦੀਕੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਘਟਨਾ ਸਥਾਨ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਫ਼ੈਕਟਰੀ ਪੰਜਾਬ ਸਰਕਾਰ ਦਾ ਕਲੋਰੀਨ ਅਤੇ ਕਾਸਟਿਕ ਪਲਾਂਟ ਹੈ।