• Home
  • ਜ਼ੀਰਾ ‘ਚ  ਪ੍ਰਦਰਸ਼ਨ ਕਰ ਰਹੇ ਪਿੰਡ ਵਾਸੀਆਂ ਉੱਤੇ ਬੇਰਹਿਮੀ ਨਾਲ ਹਮਲਾ ਕਰਨ ਲਈ ਇੰਦਰਜੀਤ ਜ਼ੀਰਾ ਅਤੇ ਉਸ ਦੇ ਗੁੰਡਿਆਂ ਨੂੰ ਤੁਰੰਤ ਗਿਰਫ਼ਤਾਰ ਕੀਤਾ ਜਾਵੇ: ਅਕਾਲੀ ਦਲ

ਜ਼ੀਰਾ ‘ਚ  ਪ੍ਰਦਰਸ਼ਨ ਕਰ ਰਹੇ ਪਿੰਡ ਵਾਸੀਆਂ ਉੱਤੇ ਬੇਰਹਿਮੀ ਨਾਲ ਹਮਲਾ ਕਰਨ ਲਈ ਇੰਦਰਜੀਤ ਜ਼ੀਰਾ ਅਤੇ ਉਸ ਦੇ ਗੁੰਡਿਆਂ ਨੂੰ ਤੁਰੰਤ ਗਿਰਫ਼ਤਾਰ ਕੀਤਾ ਜਾਵੇ: ਅਕਾਲੀ ਦਲ

ਚੰਡੀਗੜ1- ਚੰਡੀਗੜ੍ਹ-(ਪਰਮਿੰਦਰ ਸਿੰਘ ਜੱਟਪੁਰੀ)

ਮਈ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੰਗ ਕੀਤੀ ਹੈ ਕਿ ਜ਼ੀਰਾ ਪੁਲਿਸ ਸਟੇਸ਼ਨ ਵਿਖੇ ਇੱਕ ਕਿਸਾਨ ਦੀ ਲਾਸ਼ ਲੈ ਕੇ ਪ੍ਰਦਰਸ਼ਨ ਕਰ ਰਹੇ ਪਿੰਡ ਵਾਸੀਆਂ ਉੱਤੇ ਬੇਰਹਿਮੀ ਨਾਲ ਹਮਲਾ ਕਰਨ ਲਈ ਕਾਂਗਰਸ ਦੇ ਕਿਸਾਨ ਅਤੇ ਖੇਤ ਮਜ਼ਦੂਰ ਸੈਲ ਦੇ ਪ੍ਰਧਾਨ ਇੰਦਰਜੀਤ ਸਿੰਘ ਜ਼ੀਰਾ ਅਤੇ ਉਸ ਦੇ ਗੁੰਡਿਆਂ ਨੂੰ ਤੁਰੰਤ ਗਿਰਫਤਾਰ ਕੀਤਾ ਜਾਵੇ। ਇਹ ਕਿਸਾਨ ਕਾਂਗਰਸੀ ਆਗੂ ਦੇ ਇਸ਼ਾਰੇ ਉੱਤੇ ਕੁੱਝ ਲੋਕਾਂ ਵੱਲੋਂ ਉਸ ਦੀ ਜ਼ਮੀਨ ਹਥਿਆਏ ਜਾਣ ਮਗਰੋਂ ਖੁਦਕੁਸ਼ੀ ਕਰ ਗਿਆ ਸੀ।
ਇਸ ਬਾਰੇ ਜਾਣਕਾਰੀ ਦਿੰਦਿਆਂ ਸੀਨੀਅਰ ਅਕਾਲੀ ਆਗੂਆਂ ਸਰਦਾਰ ਬਿਕਰਮ ਸਿੰਘ ਮਜੀਠੀਆ ਅਤੇ ਸਿਕੰਦਰ ਸਿੰਘ ਮਲੂਕਾ ਨੇ ਦੱਸਿਆ ਕਿ ਕੱਲ• ਇੰਦਰਜੀਤ ਜ਼ੀਰਾ ਆਪਣੇ 200 ਤੋਂ ਵੱਧ ਗੁੰਡਿਆਂ ਨੂੰ ਲੈ ਕੇ ਜ਼ੀਰਾ ਦੇ ਪੁਲਿਸ ਸਟੇਸ਼ਨ ਗਿਆ, ਜਿੱਥੇ ਕਿਸਾਨ ਯੂਨੀਅਨਾਂ ਅਤੇ ਪਿੰਡ ਵਾਸੀ ਆਜ਼ਾਦੀ ਵੇਲੇ ਤੋਂ ਵਾਹੀ ਕਰਦੇ ਆ ਰਹੇ ਇੱਕ ਪਰਿਵਾਰ ਦੀ 9ਥ50 ਏਕੜ ਜ਼ਮੀਨ ਦੀ ਧੋਖੇ ਨਾਲ ਰਜਿਸਟਰੀ ਕਰਵਾਉਣ ਵਾਲੇ ਕਾਂਗਰਸੀ ਆਗੂਆਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਨ। ਇਹ ਜ਼ਮੀਨ ਹਥਿਆਏ ਜਾਣ ਕਰਕੇ ਇਸ ਪਰਿਵਾਰ ਦਾ ਇੱਕ ਜੀਅ ਖੁਦਕੁਸ਼ੀ ਕਰ ਗਿਆ ਸੀ।

ਸਰਦਾਰ ਮਜੀਠੀਆ ਨੇ ਕਿਹਾ ਕਿ ਆਜ਼ਾਦ ਭਾਰਤ ਵਿਚ ਪਹਿਲਾਂ ਕਦੇ ਵੀ ਅਜਿਹੀ ਘਟਨਾ ਨਹੀਂ ਵਾਪਰੀ। ਜ਼ੀਰਾ ਦੀ ਅਗਵਾਈ ਵਿਚ ਕਾਂਗਰਸੀ ਗੁੰਡਿਆਂ ਨੇ ਪਹਿਲਾਂ ਤਾਂ ਮਾਰਕੀਟ ਬੰਦ ਕਰ ਦਿੱਤੀ ਅਤੇ ਫਿਰ ਇਲਾਕੇ ਦੀ ਬਿਜਲੀ ਗੁੱਲ ਕਰ ਦਿੱਤੀ। ਉਸ ਤੋਂ ਬਾਅਦ ਉਹਨਾਂ ਨੇ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਉੱਤੇ ਇੱਟਾਂ, ਪੱਥਰਾਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਬਹੁਤ ਸਾਰੇ ਪਿੰਡ ਵਾਸੀਆਂ ਨੂੰ ਜ਼ਖ਼ਮੀ ਕਰ ਦਿੱਤਾ, ਜਿਹਨਾਂ ਨੂੰ ਫਰੀਦਕੋਟ ਦੇ ਹਸਪਤਾਲ ਵਿਚ ਭਰਤੀ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਗੁੰਡਿਆਂ ਨੇ 25 ਸਾਲ ਦੇ ਖੁਦਕੁਸ਼ੀ ਕਰ ਚੁੱਕੇ ਜਤਿੰਦਰ ਸਿੰਘ ਦੀ ਲਾਸ਼ ਨੂੰ ਖੋਹਣ ਦੀ ਕੋਸ਼ਿਸ਼ ਕੀਤੀ, ਪਰੰਤੂ ਪਿੰਡ ਵਾਸੀ ਦੌੜਦੇ ਹੋਏ ਲਾਸ਼ ਨੂੰ ਇੱਕ ਕਿਲੋਮੀਟਰ ਦੂਰ ਲੈ ਗਏ ਅਤੇ ਇਸ ਦੀ ਬੇਅਦਬੀ ਹੋਣ ਤੋਂ ਬਚਾ ਲਈ। ਇਹ ਸਭ ਕੁੱਝ ਜ਼ਿਲ•ਾ ਪੁਲਿਸ ਦੀ ਮਿਲੀ ਭੁਗਤ ਨਾਲ ਹੋਇਆ, ਕਿਉਂਕਿ ਐਸਐਸਪੀ ਪ੍ਰੀਤਮ ਸਿੰਘ ਅਤੇ ਡੀਐਸਪੀ ਜਸਪਾਲ ਢਿੱਲੋਂ ਸਮੇਤ ਬਹੁਤ ਸਾਰੇ ਅਧਿਕਾਰੀ ਉਸ ਸਮੇਂ ਪੁਲਿਸ ਸਟੇਸ਼ਨ ਵਿਚ ਮੌਜੂਦ ਸਨ।

ਇਸ ਘਟਨਾ ਬਾਰੇ ਵਿਸਤਾਰ ਵਿਚ ਜਾਣਕਾਰੀ ਦਿੰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਇਹ ਮਾਮਲਾ ਜ਼ੀਰਾ ਵਿਚ ਪੈਂਦੇ ਪਿੰਡ ਕਚਰਭਾਨ ਦੇ ਪ੍ਰੀਤਮ ਸਿੰਘ ਦੇ ਪਰਿਵਾਰ ਨਾਲ ਸੰਬੰਧਿਤ ਹੈ, ਜਿਹੜਾ ਕਿ ਪਿਛਲੇ 60-70 ਸਾਲਾਂ ਤੋਂ 9ਥ50 ਏਕੜ ਜ਼ਮੀਨ ਉੱਤੇ ਵਾਹੀ ਕਰ ਰਿਹਾ ਸੀ ਅਤੇ ਉਹਨਾਂ ਨੇ 1974 ਵਿਚ ਇਸ ਜ਼ਮੀਨ ਦੀ ਗਿਰਦਵਾਰੀ ਵੀ ਆਪਣੇ ਨਾਂ ਕਰਵਾ ਲਈ ਸੀ। ਉਹਨਾ ਕਿਹਾ ਕਿ ਕਾਂਗਰਸੀ ਆਗੂ ਇੰਦਰਜੀਤ ਜ਼ੀਰਾ ਨੇ ਪਿੰਡ ਦੇ ਨੰਬਰਦਾਰ ਅਤੇ ਉਸ ਦੇ ਭਰਾ ਮਹਿੰਦਰਜੀਤ ਨਾਲ ਮਿਲ ਕੇ ਇਸ ਜ਼ਮੀਨ ਦੀ ਰਜਿਸਟਰੀ ਗੈਰਕਾਨੂੰਨੀ ਢੰਗ ਨਾਲ ਆਪਣੇ ਪੀਏ ਰਸ਼ਪਾਲ ਦੀ ਪਤਨੀ ਦੇ ਨਾਂ ਉੱਤੇ ਕਰਵਾ ਦਿੱਤੀ। ਉਹਨਾਂ ਕਿਹਾ ਕਿ ਇਸ ਤੱਥ ਦੇ ਬਾਵਜੂਦ ਕਿ ਜ਼ਮੀਨ ਦੇ ਅਸਲੀ ਮਾਲਕਾਂ ਸਾਵਨ ਮੱਲ ਅਤੇ ਜੀਵਨ ਮੱਲ ਦਾ ਕੋਈ ਵਾਰਿਸ ਨਹੀਂ ਸੀ ਅਤੇ ਉਹ ਬੇਔਲਾਦ ਸਨ ਅਤੇ ਉਹਨਾਂ ਦੀ 100 ਸਾਲ ਪਹਿਲਾਂ ਮੌਤ ਹੋ ਚੁੱਕੀ ਸੀ, ਇਹ ਰਜਿਸਟਰੀ ਕਰਵਾਈ ਗਈ ਸੀ। ਉਹਨਾਂ ਕਿਹਾ ਕਿ ਇਸ ਧੋਖੇਧੜੀ ਵਾਲੀ ਰਜਿਸਟਰੀ ਉੱਤੇ ਇੰਦਰਜੀਤ ਜ਼ੀਰਾ ਦੇ ਭਰਾ ਮਹਿੰਦਰਜੀਤ, ਉਸ ਦੇ ਪੀਏ ਰਸ਼ਪਾਲ ਅਤੇ ਨੰਬਰਦਾਰ ਜਗਤਾਰ ਸਿੰਘ ਨੇ ਦਸਤਖ਼ਤ ਕੀਤੇ ਸਨ।
ਅਕਾਲੀ ਆਗੂਆਂ ਨੇ ਕਿਹਾ ਕਿ ਰਜਿਸਟਰੀ ਹੋਣ ਮਗਰੋਂ ਪ੍ਰੀਤਮ ਸਿੰਘ ਦੇ ਪਰਿਵਾਰ ਨੂੰ ਆਪਣੀ ਕਣਕ ਦੀ ਫਸਲ ਦੀ ਕਟਾਈ ਮੌਕੇ ਬਹੁਤ ਤਕਲੀਫਾਂ ਝੱਲਣੀਆਂ ਪਈਆਂ, ਕਿਉਂਕਿ ਇੰਦਰਜੀਤ ਜ਼ੀਰਾ ਸਿਵਲ ਅਤੇ ਪੁਲਿਸ ਪ੍ਰਸਾਸ਼ਨ ਉੱਤੇ ਉਹਨਾਂ ਨੂੰ ਫਸਲ ਵੱਢਣ ਤੋਂ ਰੋਕਣ ਸੰਬੰਧੀ ਹੁਕਮ ਜਾਰੀ ਕਰਾਉਣ ਵਾਸਤੇ ਦਬਾ ਪਾ ਰਿਹਾ ਸੀ। ਉਹਨਾਂ ਕਿਹਾ ਕਿ ਅਦਾਲਤ ਵੱਲੋਂ ਸਟੇਅ ਆਰਡਰ ਜਾਰੀ ਕੀਤੇ ਜਾਣ ਮਗਰੋਂ ਇਹ ਪਰਿਵਾਰ ਆਪਣੀ ਕਣਕ ਦੀ ਫਸਲ ਵੀ ਨਹੀਂ ਵੱਢ ਸਕਿਆ ਅਤੇ ਇਸ ਤੋਂ ਬਾਅਦ ਜ਼ੀਰਾ ਅਤੇ ਉਸ ਦੇ ਗੁੰਡਿਆਂ ਨੇ ਜਬਰਦਸਤੀ ਜ਼ਮੀਨ ਉੱਤੇ ਕਬਜ਼ਾ ਕਰ ਲਿਆ। ਉਹਨਾਂ ਕਿਹਾ ਕਿ ਇਹ ਸਭ ਵਾਪਰਨ ਮਗਰੋਂ ਦੁਖੀ ਹੋ ਕੇ ਜਤਿੰਦਰ ਨੇ ਖੁਦਕੁਸ਼ੀ ਕਰ ਲਈ। ਉਹਨਾਂ ਦੱਸਿਆ ਕਿ ਪਰਿਵਾਰ ਦੀ 9ਥ50 ਏਕੜ ਜ਼ਮੀਨ ਵਿਚੋਂ ਜਤਿੰਦਰ ਦੇ ਹਿੱਸੇ ਸਿਰਫ ਸਵਾ ਦੋ ਏਕੜ ਜ਼ਮੀਨ ਆਉਂਦੀ ਸੀ ਅਤੇ ਉਹ ਇੰਨੀ ਥੋੜ•ੀ ਜ਼ਮੀਨ ਉੱਤੇ ਖੇਤੀ ਕਰਕੇ ਆਪਣਾ ਟੱਬਰ ਪਾਲਦਾ ਸੀ। 

ਅਕਾਲੀ ਆਗੂਆਂ ਨੇ ਕਿਹਾ ਕਿ 29 ਅਪ੍ਰੈਲ ਨੂੰ ਜਤਿੰਦਰ ਵੱਲੋਂ ਕੀਤੀ ਖੁਦਕੁਸ਼ੀ ਮਗਰੋਂ ਪੁਲਿਸ ਨੇ ਇਸ ਮਾਮਲੇ ਵਿਚ ਕੋਈ ਕੇਸ ਦਰਜ ਨਹੀਂ ਕੀਤਾ। ਸਿਰਫ ਇੰਨਾ ਹੀ ਨਹੀਂ ਪੁਲਿਸ ਨੇ ਇਸ ਖੁਦਕੁਸ਼ੀ ਵਾਸਤੇ ਹੋਰ ਕਾਰਣਾਂ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਕੋਸ਼ਿਸ਼ ਕੀਤੀ, ਜਿਸ ਕਰਕੇ ਪਿੰਡ ਵਾਸੀ ਜਤਿੰਦਰ ਦੀ ਲਾਸ਼ ਨੂੰ ਚੁੱਕ ਕੇ ਪੁਲਿਸ ਸਟੇਸ਼ਨ ਲੈ ਗਏ ਅਤੇ ਇਨਸਾਫ ਲੈਣ ਲਈ ਸ਼ਾਂਤਮਈ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਕਿਹਾ ਕਿ ਪਿੰਡ ਵਾਲੇ ਪੂਰੀ ਰਾਤ ਪੁਲਿਸ ਸਟੇਸ਼ਨ ਵਿਚ ਰਹੇ ਅਤੇ ਅਗਲੇ ਦਿਨ 30 ਅਪ੍ਰੈਲ ਨੂੰ ਸੂਰਜ ਛਿਪਦੇ ਹੀ ਜ਼ੀਰਾ ਨੇ ਆਪਣੇ ਗੁੰਡਿਆਂ ਸਮੇਤ ਪਿੰਡ ਵਾਸੀਆਂ ਉੱਤੇ ਹਮਲਾ ਕਰ ਦਿੱਤਾ।

ਸਰਦਾਰ ਮਜੀਠੀਆ ਨੇ ਮੰਗ ਕੀਤੀ ਕਿ ਇੰਦਰਜੀਤ ਜ਼ੀਰਾ ਅਤੇ ਉਸ ਦੇ ਸਾਥੀਆਂ ਉੱਤੇ  ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਉੱਤੇ ਹਮਲਾ ਕਰਨ ਲਈ ਤੁਰੰਤ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਕੀਤਾ ਜਾਵੇ। ਇਸ ਤੋਂ ਇਲਾਵਾ ਝੂਠੀ ਰਜਿਸਟਰੀ ਕਰਵਾਉਣ ਲਈ ਮਹਿੰਦਰਜੀਤ ਅਤੇ ਰਸ਼ਪਾਲ ਵਿਰੁੱਧ ਵੱਖਰੇ ਕੇਸ ਦਰਜ ਕੀਤੇ ਜਾਣ। ਉਹਨਾਂ ਕਿਹਾ ਕਿ ਡਿਊਟੀ ਤੋਂ ਕੋਤਾਹੀ ਲਈ ਇੱਕ ਵੱਖਰਾ ਕੇਸ ਪੁਲਿਸ ਅਧਿਕਾਰੀਆਂ ਐਸਪੀ (ਡੀ) ਅਜਮੇਰ ਸਿੰਘ ਅਤੇ ਡੀਐਸਪੀ ਜਸਪਾਲ ਢਿੱਲੋਂ ਖ਼ਿਲਾਫ ਵੀ ਦਰਜ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਡੀਐਸਪੀ ਜਸਪਾਲ ਢਿੱਲੋਂ ਨੇ ਮਾਨਾਂਵਾਲਾ ਵਿਖੇ ਸਥਾਨਕ ਇਕਾਈਆਂ ਦੀਆਂ ਚੋਣਾਂ ਦੌਰਾਨ ਜਦੋਂ ਐਸਪੀ ਏਐਸ ਬਾਹਟ ਦੇ ਅਸਲੀ ਭਰਾ ਜਸਬੀਰ ਸਿੰਘ ਬੰਬ ਨੂੰ ਇੰਦਰਜੀਤ ਜ਼ੀਰਾ ਵੱਲੋਂ ਜ਼ੀਰਾ ਟਰੱਕ ਯੂਨੀਅਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ, ਕਾਂਗਰਸੀਆਂ ਗੁੰਡਿਆਂ ਨੂੰ ਅਕਾਲੀ ਆਗੂਆਂ ਉੱਤੇ ਗੋਲੀਬਾਰੀ ਲਈ ਉਕਸਾਇਆ ਸੀ। ਉਹਨਾਂ ਕਿਹਾ ਕਿ ਇਹਨਾਂ ਦੋਵੇਂ ਅਧਿਕਾਰੀਆਂ ਨੂੰ ਇੰਦਰਜੀਤ ਜ਼ੀਰਾ ਨਾਲ ਸੰਬੰਧਿਤ ਕੇਸਾਂ ਵਿਚ ਪੱਖਪਾਤੀ ਭੁਮਿਕਾ ਨਿਭਾਉਣ ਲਈ ਤੁਰੰਤ ਮੁਅੱਤਲ ਕੀਤਾ ਜਾਣਾ ਚਾਹੀਦਾ ਹੈ।

ਉਹਨਾਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਜ਼ੀਰਾ ਨੇ ਸਰਕਾਰੀ ਜ਼ਮੀਨ ਉੱੇਤੇ ਕਬਜ਼ਾ ਕਰਨ ਲਈ ਆਪਣੇ ਨੇੜਲੇ ਸਹਿਯੋਗੀ ਦੀ ਪਤਨੀ ਸਰਬਜੀਤ ਕੌਰ ਨੂੰ ਇਸਤੇਮਾਲ ਕੀਤਾ ਹੈ। ਉਹਨਾਂ ਕਿਹਾ ਕਿ ਇੱਕ ਸਾਲ ਪਹਿਲਾਂ ਵੀ ਜ਼ੀਰਾ ਦੇ ਗੁੰਡਿਆਂ ਨੇ ਲੱਕੜਾਂ ਦੇ ਆਰੇ ਦੇ ਮਾਲਕ ਮੰਗਲ ਸਿੰਘ ਦੀਆਂ ਕੁਝ ਦੁਕਾਨਾਂ ਜਬਰਦਸਤੀ ਦੱਬ ਲਈਆਂ ਸਨ ਅਤੇ ਉਹਨਾਂ ਦੀ ਰਜਿਸਟਰੀ ਸਰਬਜੀਤ ਕੌਰ ਦੇ ਨਾਂ ਉੱਤੇ ਕਰਵਾ ਦਿੱਤੀ ਸੀ। ਉਸ ਤੋਂ ਬਾਅਦ ਮੰਗਲ ਸਿੰਘ ਕੋਲੋਂ 1ਥ25 ਕਰੋੜ ਰੁਪਏ ਲੈ ਕੇ ਇਹ ਦੁਕਾਨਾਂ ਵਾਪਸ ਉਸ ਦੇ ਨਾਂ ਤਬਦੀਲ ਕੀਤੀਆਂ ਸਨ।