• Home
  • ਜ਼ਮੀਨੀ ਵਿਵਾਦ ਵਿਚ ਲੜਕੀ ਦੀ ਹੋਈ ਮੌਤ

ਜ਼ਮੀਨੀ ਵਿਵਾਦ ਵਿਚ ਲੜਕੀ ਦੀ ਹੋਈ ਮੌਤ

ਫ਼ਿਰੋਜ਼ਪੁਰ- ਸਥਾਨਕ ਕਸਬਾ ਗੁਰੂਹਰਸਹਾਏ ਵਿਖੇ ਬੀਤੇ ਦਿਨ 2 ਏਕੜ ਜ਼ਮੀਨੀ ਵਿਵਾਦ ਵਿਚ ਇੱਕ ਲੜਕੀ ਦੀ ਮੌਤ ਹੋ ਜਾਣ ਕਰ ਕੇ ਮਾਹੌਲ ਤਣਾਅਪੂਰਨ ਬਣ ਗਿਆ ਹੈ। ਪੁਲਿਸ ਪ੍ਰਸ਼ਾਸਨ ਨੇ 11 ਲੋਕਾਂ ਅਤੇ ਕਈ ਅਣਪਛਾਤੇ ਲੋਕਾਂ ਉੱਪਰ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਮ੍ਰਿਤਕ ਲੜਕੀ ਦੀ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦਾ ਸੰਸਕਾਰ ਨਾ ਕਰਨ ਦੀ ਗੱਲ ਕਹਿੰਦੇ ਹੋਏ ਗੁਰੂਹਰਸਹਾਏ ਪੁਲਿਸ ਥਾਣਾ ਦੇ ਸਾਹਮਣੇ ਧਰਨਾ ਦਿੰਦੇ ਹੋਏ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਦੋਂ ਤੱਕ ਦੋਸ਼ੀ ਗ੍ਰਿਫ਼ਤਾਰ ਨਹੀਂ ਹੋ ਜਾਂਦੇ ਉਦੋਂ ਤੱਕ ਲੜਕੀ ਦਾ ਸੰਸਕਾਰ ਨਹੀਂ ਕਰਾਂਗੇ।