• Home
  • ਬਠਿੰਡਾ ਦੇ ਨਜ਼ਦੀਕ ਜ਼ਮੀਨ ਵਿਵਾਦ ਨੇ 2 ਸਕੇ ਭਰਾਵਾਂ ਦੀ ਲਈ ਜਾਨ

ਬਠਿੰਡਾ ਦੇ ਨਜ਼ਦੀਕ ਜ਼ਮੀਨ ਵਿਵਾਦ ਨੇ 2 ਸਕੇ ਭਰਾਵਾਂ ਦੀ ਲਈ ਜਾਨ

ਬਠਿੰਡਾ- ਇੱਕ ਪਰਿਵਾਰ ਦਾ ਆਪਣੇ ਹੀ ਸ਼ਰੀਕੇ ‘ਚ ਕਿਸੇ ਪਰਿਵਾਰ ਨਾਲ ਚੱਲ ਰਹੇ ਜ਼ਮੀਨੀ ਵਿਵਾਦ ਨੇ ਅੱਜ 2 ਸਕੇ ਭਰਾਵਾਂ ਦੀ ਜਾਨ ਲੈ ਲਈ। ਜ਼ਮੀਨੀ ਵਿਵਾਦ ਇੰਨਾ ਵੱਧ ਗਿਆ ਕਿ ਦੋਵਾਂ ਸਕੇ ਭਰਾਵਾਂ ਨੇ ਇੱਕ ਦੂਜੇ ਉੱਪਰ ਗੋਲੀਆਂ ਫਾਇਰ ਕਰ ਦਿੱਤੀਆਂ ਜਿਸ ਦਾ ਨਤੀਜਾ ਦੋਵੇਂ ਆਪਣੀ ਕੀਮਤੀ ਜਾਨਾਂ ਤੋਂ ਹੱਥ ਧੋ ਬੈਠੇ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਦੇ ਨਜ਼ਦੀਕੀ ਪਿੰਡ ਬੀਬੀਵਾਲ ਵਿਖੇ ਦੋ ਸਕੇ ਭਰਾਵਾਂ ਮੁਖ਼ਤਿਆਰ ਸਿੰਘ ਅਤੇ ਜਰਨੈਲ ਸਿੰਘ ਪਰਿਵਾਰ ਦਾ ਆਪਣੇ ਹੀ ਸ਼ਰੀਕੇ ‘ਚ ਕਿਸੇ ਪਰਿਵਾਰ ਨਾਲ ਜ਼ਮੀਨੀ ਵਿਵਾਦ ਚੱਲ ਰਿਹਾ ਸੀ। ਜਿਸ ਤੋਂ ਬਾਅਦ ਅੱਜ ਦੋਵਾਂ ਪਰਿਵਾਰਾਂ ‘ਚ ਕਿਸੇ ਮਾਮੂਲੀ ਗੱਲ ਨੂੰ ਲੈ ਕੇ ਤਕਰਾਰ ਹੋ ਗਈ ਜੋ ਕਿ ਗੋਲੀ ਦਾ ਰੂਪ ਧਾਰਨ ਕਰ ਗਈ। ਜਿਸ ਤੋਂ ਬਾਅਦ ਇੱਕ ਦੂਜੇ ‘ਤੇ ਚਲਾਈ ਗੋਲੀ ‘ਚ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ ਹੈ। ਇਸ ਘਟਨਾ ਦੀ ਖ਼ਬਰ ਮਿਲਦੇ ਹੀ ਪੁਲਿਸ ਨੇ ਦੋਵਾਂ ਭਰਾਵਾਂ ਦੀ ਲਾਸ਼ਾਂ ਪੋਸਟ ਮਾਰਟਮ ਲਈ ਭੇਜ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।