• Home
  • ਹੱਦ ਕਰਜ਼ਾ ਲੈਣ ਲਈ ਕਿਸਾਨਾਂ ਨੂੰ ਜਮ•ਾਂਬੰਦੀਆਂ ਲੈਣ ਲਈ ਖੱਜਲ ਖੁਆਰ ਨਹੀਂ ਹੋਣ ਦਿੱਤਾ ਜਾਵੇਗਾ: ਸੁਖਜਿੰਦਰ ਸਿੰਘ ਰੰਧਾਵਾ

ਹੱਦ ਕਰਜ਼ਾ ਲੈਣ ਲਈ ਕਿਸਾਨਾਂ ਨੂੰ ਜਮ•ਾਂਬੰਦੀਆਂ ਲੈਣ ਲਈ ਖੱਜਲ ਖੁਆਰ ਨਹੀਂ ਹੋਣ ਦਿੱਤਾ ਜਾਵੇਗਾ: ਸੁਖਜਿੰਦਰ ਸਿੰਘ ਰੰਧਾਵਾ

ਸਹਿਕਾਰਤਾ ਮੰਤਰੀ ਨੇ ਮੁੱਖ ਸਕੱਤਰ ਨੂੰ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤਾਂ ਜਾਰੀ ਕਰਨ ਲਈ ਕਿਹਾ
• ਸਹਿਕਾਰਤਾ ਮੰਤਰੀ ਨੇ ਵਿਭਾਗ ਦੇ ਉਚ ਅਧਿਕਾਰੀਆਂ ਅਤੇ ਸਹਿਕਾਰੀਆਂ ਅਦਾਰਿਆਂ ਦੇ ਮੁਖੀਆਂ ਨਾਲ ਕੀਤੀ ਮੀਟਿੰਗ
• ਸਹਿਕਾਰੀ ਬੈਂਕਾਂ ਤੇ ਸੁਸਾਇਟੀਆਂ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਕੀਤਾ ਜਾਵੇਗਾ
• ਵੱਡੇ ਡਿਫਾਲਟਰਾਂ ਤੋਂ ਰਿਕਵਰੀ ਲਈ ਮੁਹਿੰਮ ਸ਼ੁਰੂ ਕਰਨ ਦਾ ਐਲਾਨ
• ਕਿਸਾਨੀ ਨੂੰ ਪੈਰਾਂ ਸਿਰ ਕਰਨ ਲਈ ਮਜ਼ਬੂਤ ਸਹਿਕਾਰਤਾ ਲਹਿਰ ਖੜ•ੀ ਕੀਤੀ ਜਾਵੇਗੀ: ਰੰਧਾਵਾ
• 'ਪੰਜਾਬ ਕੋਆਪ੍ਰੇਸ਼ਨ' ਦਾ ਨਵਾਂ ਅੰਕ ਵੀ ਰਿਲੀਜ਼ ਕੀਤਾ
ਚੰਡੀਗੜ•, 2 ਮਈ
ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸੂਬੇ ਦੀ ਕਿਸਾਨੀ ਨੂੰ ਪੈਰਾਂ 'ਤੇ ਖੜ•ੇ ਕਰਨ, ਕਿਸਾਨਾਂ ਨੂੰ ਸਹਾਇਕ ਧੰਦਿਆਂ ਜੋੜਨ ਅਤੇ ਫਸਲੀ ਵਿਭਿੰਨਤਾ ਨੂੰ ਹੁਲਾਰਾ ਦੇਣ ਲਈ ਸਹਿਕਾਰਤਾ ਲਹਿਰ ਖੜ•ੀ ਕੀਤੀ ਜਾਵੇਗੀ ਅਤੇ ਸਹਿਕਾਰੀ ਅਦਾਰਿਆਂ ਵਿੱਚ ਪੇਸ਼ੇਵਾਰ ਪਹੁੰਚ ਅਪਣਾਉਂਦਿਆਂ ਤੇਜ਼ ਤਰਾਰ ਮਾਰਕਟਿੰਗ ਰਣਨੀਤੀ ਅਪਣਾਈ ਜਾਵੇਗੀ। ਉਨ•ਾਂ ਇਹ ਗੱਲ ਅੱਜ ਸਹਿਕਾਰਤਾ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਅਤੇ ਸਹਿਕਾਰੀ ਅਦਾਰਿਆਂ ਦੇ ਮੁਖੀਆਂ ਨਾਲ ਸੈਕਟਰ-34 ਸਥਿਤ ਮਿਲਕਫੈਡ ਦੇ ਦਫਤਰ ਵਿਖੇ ਮੀਟਿੰਗ ਕਰਨ ਉਪਰੰਤ ਜਾਰੀ ਪ੍ਰੈਸ ਬਿਆਨ ਵਿੱਚ ਕਹੀ। ਇਸ ਦੇ ਨਾਲ ਹੀ ਉਨ•ਾਂ ਕਿਹਾ ਕਿ ਕਿਸੇ ਵੀ ਕਿਸਾਨ ਨੂੰ ਹੱਦ ਕਰਜ਼ਾ ਲੈਣ ਲਈ ਜਮ•ਾਂਬੰਦੀਆਂ ਹਾਸਲ ਕਰਨ ਲਈ ਖੱਜਲ ਖੁਆਰ ਨਹੀਂ ਹੋਣਾ ਪਵੇਗਾ।
ਹੱਦ ਕਰਜ਼ਾ ਲੈਣ ਲਈ ਜਮ•ਾਂਬੰਦੀਆਂ ਹਾਸਲ ਕਰਨ ਲਈ ਫਰਦ ਕੇਂਦਰਾਂ 'ਚ ਪਹੁੰਚ ਕਰਨ ਵਾਲੇ ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਸਹਿਕਾਰਤਾ ਮੰਤਰੀ ਨੇ ਐਲਾਨ ਕੀਤਾ ਕਿ ਨਵੀਆਂ ਜਮ•ਾਂਬੰਦੀਆਂ ਦੀ ਉਨ•ਾਂ ਕਿਸਾਨਾਂ ਨੂੰ ਜ਼ਰੂਰਤ ਨਹੀਂ ਹੈ ਜਿਨ•ਾਂ ਦੀ ਪੜਤਾਲ ਪਹਿਲਾਂ ਹੀ ਪਟਵਾਰੀਆਂ ਦੁਆਰਾ ਕੀਤੀ ਜਾ ਚੁੱਕੀ ਹੈ ਜਾਂ ਉਨ•ਾਂ ਦੀ ਜ਼ਮੀਨ ਦਾ ਰਿਕਾਰਡ ਪੋਰਟਲ ਉਪਰ ਚੜ• ਚੁੱਕਾ ਹੈ। ਸਹਿਕਾਰਤਾ ਮੰਤਰੀ ਨੇ ਕਿਹਾ ਕਿ ਇਸ ਸਬੰਧੀ ਉਨ•ਾਂ ਮੁੱਖ ਸਕੱਤਰ ਨੂੰ ਡਿਪਟੀ ਕਮਿਸ਼ਨਰਾਂ ਨੂੰ ਹਦਾਇਤਾਂ ਜਾਰੀ ਕਰਨ ਲਈ ਕਿਹਾ ਹੈ ਕਿ ਜੇਕਰ ਕਿਸੇ ਵੀ ਕਿਸਾਨ ਨੂੰ ਜਮ•ਾਂਬੰਦੀ ਦੀ ਲੋੜ ਪੈਂਦੀ ਹੈ ਤਾਂ ਉਸ ਨੂੰ ਤੁਰੰਤ ਮੁਹੱਈਆ ਕਰਵਾਈ ਜਾਵੇ ਅਤੇ ਕਿਸੇ ਵੀ ਕਿਸਾਨ ਨੂੰ ਖੱਜਲ ਖੁਆਰ ਨਾ ਹੋਣ ਪਵੇ। ਉਨ•ਾਂ ਕਿਹਾ ਕਿ ਜ਼ਿਲ•ੇ ਦੇ ਸਹਿਕਾਰੀ ਬੈਂਕਾਂ ਕੋਲ ਪਹਿਲਾਂ ਤੋਂ ਹੀ ਇਨ•ਾਂ ਕਿਸਾਨਾਂ ਦੀ ਜ਼ਮੀਨ ਮਾਲਕੀ ਵਾਲੀ ਰਿਪੋਰਟ ਜਿਸ ਨੂੰ ਕਿ ਆਧਾਰ ਮੰਨਿਆ ਜਾ ਸਕਦਾ ਹੈ। ਉਨ•ਾਂ ਦੱਸਿਆ ਕਿ ਸਿਰਫ਼ ਉਥੇ ਜਿਥੇ ਕਿਸਾਨ ਮਾਲ ਮਹਿਕਮੇ ਦੀ ਮੌਜੂਦਾ ਰਿਪੋਰਟ ਪ੍ਰਤੀ ਸਹਿਮਤ ਨਾ ਹੋਣ, ਨਵੀਂ ਜਮ•ਾਬੰਦੀ ਦੀ ਲੋੜ ਹੋਵੇਗੀ। ਉਨ•ਾਂ ਸਪੱਸ਼ਟ ਕੀਤਾ ਕਿ ਜੇ ਕਿਸੇ ਕਿਸਾਨ ਦੀ ਪ੍ਰਸ਼ਾਸਕੀ ਸੁਧਾਰ ਦੇ ਪੋਰਟਲ ਤੋਂ ਡਾਊਨਲੋਡ ਸੂਚੀ ਵਿੱਚ ਉਸਦੀ ਮਾਲਕੀ ਦੇ ਰਕਬੇ ਸਬੰਧੀ ਫਰਕ ਹੈ ਤਾਂ ਕੇਵਲ ਉਸ ਕਿਸਾਨ ਨੂੰ ਹੀ ਨਵੀਂ ਜਮ•ਾਂਬੰਦੀ ਲੈਣ ਦੀ ਲੋੜ ਹੈ।
ਸ. ਰੰਧਾਵਾ ਨੇ ਕਿਹਾ ਸਹਿਕਾਰੀ ਬੈਂਕਾਂ ਨੂੰ ਮਜ਼ਬੂਤ ਕਰਨ ਲਈ ਰਿਕਵਰੀ ਵਧਾਈ ਜਾਵੇਗੀ ਅਤੇ ਨਿੱਜੀ ਬੈਂਕਾਂ ਵਾਂਗ ਪੇਸ਼ੇਵਾਰ ਪਹੁੰਚ ਅਪਣਾਈ ਜਾਵੇਗੀ। ਉਨ•ਾਂ ਕਿਹਾ ਕਿ ਪਹਿਲੇ ਪੜਾਅ ਵਿੱਚ ਉਨ•ਾਂ ਵੱਡੇ ਡਿਫਾਲਟਰਾਂ ਦੀ ਸੂਚੀ ਤਿਆਰ ਕੀਤੀ ਹੈ ਜਿਹੜੀ ਵੱਡੇ ਕਿਸਾਨ ਹਨ ਅਤੇ ਕਰਜ਼ੇ ਦੀ ਕੋਈ ਵੀ ਕਿਸ਼ਤ ਨਹੀਂ ਮੋੜੀ। ਇਨ•ਾਂ ਵੱਡੇ ਕਿਸਾਨਾਂ ਵੱਲ 276 ਕਰੋੜ ਰੁਪਏ ਦਾ ਕਰਜ਼ਾ ਖੜ•ਾ ਹੈ। ਉਨ•ਾਂ ਕਿਹਾ ਕਿ ਹਰ ਮਹੀਨੇ 20 ਵੱਡੇ ਕਿਸਾਨਾਂ ਖਿਲਾਫ ਕਾਰਵਾਈ ਆਰੰਭੀ ਜਾਵੇਗੀ ਅਤੇ ਇਸ ਵਾਰ ਜਿਹੜੇ 20 ਕਿਸਾਨ ਲਏ ਹਨ ਉਨ•ਾਂ ਵੱਲ 10 ਤੋਂ 12 ਕਰੋੜ ਰੁਪਏ ਤੱਕ ਦਾ ਕਰਜ਼ਾ ਖੜ•ਾ ਹੈ। ਉਨ•ਾਂ ਕਿਹਾ ਕਿ ਇਹ ਕਿਸਾਨ ਕਰਜ਼ਾ ਮੋੜਨ ਦੇ ਕਾਬਲ ਹਨ ਪ੍ਰੰਤੂ ਇਨ•ਾਂ ਵੱਲੋਂ ਮੋੜਿਆ ਨਹੀਂ ਗਿਆ ਅਤੇ ਇਨ•ਾਂ ਨੇ ਆਪਣੇ ਵੱਖ-ਵੱਖ ਪਰਿਵਾਰਕਾਂ ਮੈਂਬਰਾਂ ਦੇ ਨਾਂ ਉਤੇ ਕਰਜ਼ਾ ਲਿਆ ਹੈ। ਇਸ ਸੂਚੀ ਵਿੱਚ ਪਹਿਲਾ ਨੰਬਰ ਮੁਕਤਸਰ ਜ਼ਿਲੇ ਦੇ ਦਿਆਲ ਸਿੰਘ ਕੋਲਿਆਵਾਲੀ ਦਾ ਆਉਂਦਾ ਹੈ ਜਿਸ ਵੱਲ ਇਕ ਕਰੋੜ ਰੁਪਏ ਦਾ ਕਰਜ਼ਾ ਖੜ•ਾ ਹੈ।
ਸ. ਰੰਧਾਵਾ ਨੇ ਦੱਸਿਆ ਕਿ ਸੂਬੇ ਵਿੱਚ 3543 ਸਹਿਕਾਰੀ ਸੁਸਾਇਟੀਆਂ ਹਨ ਜਿਨ•ਾਂ ਵਿੱਚੋਂ 1993 ਮੁਨਾਫੇ ਵਿੱਚ ਹਨ ਅਤੇ 1550 ਘਾਟੇ ਵਿੱਚ ਚੱਲ ਰਹੀਆਂ ਹਨ। ਉਨ•ਾਂ ਕਿਹਾ ਕਿ ਵਿਭਾਗ ਵੱਲੋਂ ਘਾਟੇ ਵੱਲੋਂ ਸੁਸਾਇਟੀਆਂ ਨੂੰ ਪੈਰਾਂ 'ਤੇ ਖੜ•ੇ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ ਜਦੋਂ ਕਿ ਮੁਨਾਫੇ ਵਾਲੀਆਂ ਸੁਸਾਇਟੀਆਂ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਉਨ•ਾਂ ਕਿਹਾ ਕਿ 1450 ਸੁਸਾਇਟੀਆਂ ਅਜਿਹੀਆਂ ਹਨ ਜਿੱਥੇ ਐਗਰੋ ਸਰਵਿਸ ਸੈਂਟਰ ਹਨ। ਸਹਿਕਾਰੀ ਬੈਂਕਾਂ ਨੂੰ ਮਜ਼ਬੂਤ ਕਰਨ ਲਈ ਸਹਿਕਾਰਤਾ ਮੰਤਰੀ ਨੇ ਫੈਸਲਾ ਕੀਤਾ ਕਿ ਸਰਕਾਰੀ ਵਿਭਾਗਾਂ ਦੀ ਰਕਮ ਇਨ•ਾਂ ਬੈਂਕਾਂ ਵਿੱਚ ਜਮ•ਾਂ ਕਰਵਾਉਣ ਅਤੇ ਮੁਲਾਜ਼ਮਾਂ ਦੇ ਤਨਖਾਹ ਵਾਲੇ ਖਾਤੇ ਇਨ•ਾਂ ਬੈਂਕਾਂ ਵਿੱਚ ਖੋਲ•ਣ ਦੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਉਨ•ਾਂ ਕਿਹਾ ਕਿ ਇਸ ਸਬੰਧੀ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਆਪਣੇ ਵਿਭਾਗ ਦੀ ਰਕਮ ਸਹਿਕਾਰੀ ਬੈਂਕਾਂ ਵਿੱਚ ਜਮ•ਾਂ ਕਰਵਾਉਣ ਦੀ ਸਹਿਮਤੀ ਦਿੱਤੀ ਹੈ। ਸ. ਰੰਧਾਵਾ ਜਿਨ•ਾਂ ਕੋਲ ਜੇਲ•ਾਂ ਦਾ ਵਿਭਾਗ ਵੀ ਹੈ, ਨੇ ਕਿਹਾ ਕਿ ਜੇਲ• ਵਿਭਾਗ ਦੇ ਮੁਲਾਜ਼ਮਾਂ ਦੇ ਤਨਖਾਹ ਵਾਲੇ ਖਾਤੇ ਸਹਿਕਾਰੀ ਬੈਂਕਾਂ ਵਿੱਚ ਖੁੱਲ•ਵਾਏ ਜਾਣਗੇ ਅਤੇ ਹਰ ਜੇਲ• ਵਿੱਚ ਸਹਿਕਾਰੀ ਬੈਂਕ ਦਾ ਏ.ਟੀ.ਐਮ. ਸਥਾਪਤ ਕੀਤਾ ਜਾਵੇਗਾ।
ਸ਼ੂਗਰਫੈਡ ਬਾਰੇ ਜਾਣਕਾਰੀ ਦਿੰਦਿਆਂ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਕੁਝ ਖੰਡ ਮਿੱਲਾਂ ਬੰਦ ਪਈਆਂ ਹਨ ਜਿੱਥੇ ਚੱਲਣ ਦੀ ਸੰਭਾਵਨਾ ਹੈ, ਉਸ ਬਾਰੇ ਮਾਹਿਰਾਂ ਦੀ ਰਾਏ ਲੈਣ ਉਪਰੰਤ ਸਕਰਾਤਮਕ ਫੈਸਲਾ ਲਿਆ ਜਾਵੇਗਾ। ਉਨ•ਾਂ ਕਿਹਾ ਕਿ ਬਟਾਲਾ ਵਿਖੇ ਨਵੀਂ ਖੰਡ ਮਿੱਲ ਸਥਾਪਤ ਕੀਤੀ ਜਾਵੇਗੀ। ਉਨ•ਾਂ ਇਹ ਵੀ ਕਿਹਾ ਕਿ ਜੇਕਰ ਕਣਕ ਤੇ ਝੋਨੇ ਵਾਂਗ ਗੰਨੇ ਦਾ ਵੀ ਘੱਟੋ-ਘੱਟ ਸਮਰਥਨ ਮੁੱਲ ਕਿਸਾਨਾਂ ਨੂੰ ਫਸਲ ਵੇਚਣ ਸਾਰ ਹੀ ਮਿਲ ਜਾਵੇ ਤਾਂ ਖੰਡ ਮਿੱਲਾਂ ਹੋਰ ਸੁਰਜੀਤ ਹੋ ਸਕਦੀਆਂ ਹਨ। ਉਨ•ਾਂ ਕਿਹਾ ਕਿ ਵੇਰਕਾ ਦੁੱਧ ਨੂੰ ਕੌਮੀ ਰਾਜਧਾਨੀ ਨਵੀਂ ਦਿੱਲੀ ਦੀ ਮਾਰਕਿਟ ਵਿੱਚ ਭੇਜਿਆ ਜਾਵੇਗਾ। ਉਨ•ਾਂ ਕਿਹਾ ਕਿ ਪੰਜਾਬ ਵਿੱਚ ਵੇਰਕਾ ਪਹਿਲਾ ਹੀ ਸਿਖਰਲਾ ਬਰਾਂਡ ਹੈ ਅਤੇ ਵੇਰਕਾ ਹੁਣ ਆਪਣਾ ਦਾਇਰਾ ਹੋਰ ਵਧਾਏਗਾ।
ਮੀਟਿੰਗ ਵਿੱਚ ਵਧੀਕ ਮੁੱਖ ਸਕੱਤਰ-ਵਿੱਤ ਕਮਿਸ਼ਨਰ ਸਹਿਕਾਰਤਾ ਸ੍ਰੀ ਡੀ.ਪੀ.ਰੈਡੀ, ਰਜਿਸਟਰਾਰ ਸਹਿਕਾਰੀ ਸੁਸਾਇਟੀ ਸ੍ਰੀ ਅਰਵਿੰਦਰ ਸਿੰਘ ਬੈਂਸ, ਮਾਰਕਫੈਡ ਦੇ ਪ੍ਰਬੰਧਕੀ ਨਿਰਦੇਸ਼ਕ ਸ੍ਰੀ ਰਾਹੁਲ ਤਿਵਾੜੀ, ਵਿਸ਼ੇਸ਼ ਸਕੱਤਰ ਸਹਿਕਾਰਤਾ ਸ੍ਰੀ ਗਗਨਦੀਪ ਸਿੰਘ ਬਰਾੜ, ਵਧੀਕ ਰਜਿਸਟਰਾਰ (ਪ੍ਰਸ਼ਾਸਕੀ) ਸ੍ਰੀ ਵਿਮਲ ਸੇਤੀਆ, ਪੰਜਾਬ ਰਾਜ ਸਹਿਕਾਰੀ ਬੈਂਕ ਦੇ ਪ੍ਰਬੰਧਕੀ ਨਿਰਦੇਸ਼ਕ ਸ੍ਰੀ ਐਸ.ਕੇ.ਬਾਤਿਸ਼,  ਪੰਜਾਬ ਰਾਜ ਖੇਤੀਬਾੜੀ ਵਿਕਾਸ ਬੈਂਕ ਦੇ ਪ੍ਰਬੰਧਕੀ ਨਿਰਦੇਸ਼ਕ ਸ੍ਰੀ ਹਰਿੰਦਰ ਸਿੰਘ ਸਿੱਧੂ, ਵਧੀਕ ਰਜਿਟਰਾਰ (ਸਹਿਕਾਰੀ ਸੁਸਾਇਟੀ) ਸ੍ਰੀਮਤੀ ਨਿਸ਼ਾ ਰਾਣੀ, ਪਨਕੋਫੈਡ ਦੇ ਪ੍ਰਬੰਧਕੀ ਨਿਰਦੇਸ਼ਕ ਸ੍ਰੀ ਮੁਨੇਸ਼ਵਰ ਚੰਦਰ, ਪੰਜਾਬ ਰਾਜ ਸਹਿਕਾਰੀ ਸਿਖਲਾਈ ਸੰਸਥਾ ਦੇ ਪ੍ਰਬੰਧਕੀ ਨਿਰਦੇਸ਼ਕ ਸ੍ਰੀ ਮਨਜੀਤ ਸਿੰਘ, ਵਧੀਕ ਮੁੱਖ ਆਡੀਟਰ ਸ੍ਰੀ ਸਰਬਜੀਤ ਸਿੰਘ ਤੇ ਮਿਲਕਫੈਡ ਦੇ ਸੀ.ਓ.ਓ. ਸ੍ਰੀ ਐਚ.ਐਸ. ਗਰੇਵਾਲ ਵੀ ਹਾਜ਼ਰ ਸਨ।
ਇਸ ਮੌਕੇ ਸਹਿਕਾਰਤਾ ਮੰਤਰੀ ਅਤੇ ਸਮੁੱਚੇ ਅਧਿਕਾਰੀਆਂ ਨੇ ਵਿਭਾਗ ਦਾ ਪੰਦਰਵਾੜਾ ਰਸਾਲਾ 'ਪੰਜਾਬ ਕੋਆਪ੍ਰੇਸ਼ਨ' ਦਾ ਮਈ ਮਹੀਨੇ ਦੇ ਪਹਿਲੇ ਅੱਧ ਦਾ ਅੰਕ ਵੀ ਰਿਲੀਜ਼ ਕੀਤਾ।
ਨੰ: ਪੀਆਰ/18/301