• Home
  • ਪਿੰਡ ਬਛੌੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਾ ਦੋਸ਼ੀ ਕਾਬੂ

ਪਿੰਡ ਬਛੌੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਾ ਦੋਸ਼ੀ ਕਾਬੂ

  • ਨਵਾਂ ਸ਼ਹਿਰ (ਖਬਰ ਵਾਲੇ ਬਿਊਰੋ )ਜ਼ਿਲ੍ਹੇ ਦੇ ਪਿੰਡ  ਵਿਛੋੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ । ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਨਵਾਂਸ਼ਹਿਰ ਦੇ ਪਿੰਡ  ਵਿਛੋੜੀ ਵਿਖੇ ਗੁਰਦੁਆਰਾ  ਸਾਹਿਬ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਜਗਜੀਤ ਜੱਗਾ ਨਾਮ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ।ਸੂਤਰਾਂ ਅਨੁਸਾਰ ਜਗਜੀਤ ਦੀ ਮਾਂ ਦਾ ਉਸੇ ਦਿਨ ਹੀ ਅੰਤਿਮ ਸੰਸਕਾਰ ਸੀ। ,ਸਸਕਾਰ ਸਮੇਂ ਇਹ ਆਪਣੇ ਰਿਸ਼ਤੇਦਾਰਾਂ ਨਾਲ ਹੱਥੋਪਾਈ ਹੋ ਕੇ ਗੁਰਦੁਆਰਾ ਸਾਹਿਬ ਪਹੁੰਚਿਆ, ਜਿੱਥੇ ਇਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ । ਜਦੋਂ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਉਸ ਦੀ ਮਾਂ ਦੇ ਸਸਕਾਰ ਤੋਂ ਬਾਅਦ ਅਲਾਹਣੀਆਂ  ਦੇ ਪਾਠ ਕਰਨ ਲਈ ਪਹਿਲਾਂ ਗੁਰਦੁਆਰਾ  ਸਾਹਿਬ ਵਿਖੇ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਚੁੱਕੀ ਹੈ ਅਤੇ ਇੱਕ ਪਾਸੇ ਜਗਜੀਤ ਜਗ੍ਹਾ ਨਾਂ ਦਾ ਵਿਅਕਤੀ ਕੱਪੜੇ ਉਤਾਰੀ  ਪਿਆ ਹੈ 'ਸੰਸਕਾਰ ਤੋਂ ਬਾਅਦ ਲੋਕ ਵੀ ਇਕੱਠੇ ਹੋ ਕੇ ਗੁਰਦੁਆਰਾ ਸਾਹਿਬ ਵਿਖੇ ਜਦੋਂ ਪੁੱਜੇ ਤਾਂ ਉਨ੍ਹਾਂ ਇਸ ਦੀ ਪੁਲਿਸ ਨੂੰ ਸੂਚਨਾ ਦਿੱਤੀ । ਬਲਾਚੌਰ  ਪੁਲਸ ਦੇ ਪੁੱਜੇ ਅਧਿਕਾਰੀਆਂ ਨੇ ਮੌਕੇ ਤੇ ਜਗਜੀਤ ਜੱਗਾ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਇਸ ਸਮੇਂ ਉਨ੍ਹਾਂ ਗੁਰਦੁਆਰਾ ਸਾਹਿਬ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਵੀ ਦੇਖੀ ਜਿਸ ਵਿੱਚ ਉਹ ਸਾਫ਼ ਨਜ਼ਰ ਆ ਰਿਹਾ ਹੈ।  ਉਸ ਇਸ ਦੀ ਗ੍ਰਿਫਤਾਰੀ ਸੀਸੀਟੀਵੀ ਕੈਮਰੇ ਚ ਹੋਈ ਸ਼ਨਾਖ਼ਤ ਤੋਂ ਬਾਅਦ ਕੀਤੀ ਗਈ । ਇਸ ਘਟਨਾ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਤਣਾਅ ਪਾਇਆ ਗਿਆ। ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੰਗਤਾਂ ਨਾਲ ਦੁੱਖ ਜ਼ਾਹਿਰ ਕੀਤਾ ਉਨ੍ਹਾਂ ਦੱਸਿਆ ਕਿ ਪਿੰਡ ਵਾਲਿਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਜੱਗਾ ਨਾਲ ਨਾਮ ਦਾ ਇਹ ਵਿਅਕਤੀ ਦਾ ਪਿਤਾ ਚ ਪਹਿਲਾਂ ਸਰਪੰਚ ਰਹਿ ਚੁੱਕਾ ਹੈ ।ਉਹ ਵੀ  ਪਾਠ ਕੀਰਤਨ ਕਰਨ ਤੋਂ ਵਰਜਦਾ ਰਹਿੰਦਾ ਸੀ ।ਹੋ ਸਕਦਾ ਹੈ ਕਿ ਇਸ ਨੇ ਆਪਣੀ ਮਾਂ ਦੇ  ਅੰਤਿਮ ਸੰਸਕਾਰ ਤੋਂ ਬਾਅਦ ਅਲਾਹਣੀਆਂ ਦੇ ਪਾਠ ਕਾਰਨ ਬੇਅਦਬੀ ਕੀਤੀ ਹੋਵੇ । ਇਹ ਵੀ ਸੂਚਨਾ ਮਿਲੀ ਹੈ ਕਿ ਇਹ ਵਿਅਕਤੀ ਨਿਰੰਕਾਰੀ ਮਿਸ਼ਨ ਨਾਲ ਸਬੰਧ ਰੱਖਦਾ ਸੀ ।ਪੁਲਿਸ ਵੱਲੋਂ ਮੁਕੱਦਮਾ ਦਰਜ ਕਰਨ ਉਪਰੰਤ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਇਸ ਤੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ ।