• Home
  • ਹੁਣ ਵਟਸਐੱਪ ਰਾਹੀਂ ਕਾਨੂੰਨੀ ਨੋਟਿਸ ਭੇਜਣ ਨੂੰ ਹਾਈ ਕੋਰਟ ਨੇ ਦਿੱਤੀ ਮਾਨਤਾ

ਹੁਣ ਵਟਸਐੱਪ ਰਾਹੀਂ ਕਾਨੂੰਨੀ ਨੋਟਿਸ ਭੇਜਣ ਨੂੰ ਹਾਈ ਕੋਰਟ ਨੇ ਦਿੱਤੀ ਮਾਨਤਾ

ਦਿੱਲੀ (ਖ਼ਬਰ ਵਾਲੇ ਬਿਊਰੋ ) ਹੁਣ ਵਟਸਐਪ ਰਾਹੀਂ ਕਾਨੂੰਨੀ ਨੋਟਿਸ ਵੀ ਭੇਜਿਆ ਜਾਇਆ ਕਰੇਗਾ ,ਵਟਸਐੱਪ ਨੂੰ ਕਾਨੂੰਨੀ ਮਾਨਤਾ ਮੁੰਬਈ ਦੀ ਹਾਈਕੋਰਟ ਵੱਲੋਂ ਦੇ ਦਿੱਤੀ ਗਈ ਹੈ ।

ਇਹ ਇਤਿਹਾਸਕ ਫੈਸਲਾ ਮੁੰਬਈ ਦੀ ਹਾਈਕੋਰਟ ਨੇ ਐਸ ਬੀ ਆਈ ਕਾਰਡ ਐਂਡ ਪੇਮੈਂਟ ਸਰਵਿਸ ਪ੍ਰਾਈਵੇਟ ਲਿਮਟਿਡ ਤੇ ਮੁੰਬਈ ਦੇ ਹੀ ਨਾਗਰਿਕ ਰੋਹਿਤ ਯਾਦਵ ਦੇ ਕੇਸ ਵਿੱਚ ਸੁਣਾਇਆ ਹੈ । ਇਸੇ ਬੈਂਕ ਨੇ ਰੋਹਿਤ ਨੂੰ ਵਟਸਐਪ  ਰਾਹੀਂ  ਉਸ ਵੱਲ ਰਹਿੰਦੇ ਪੈਸਿਆਂ ਤੇ ਡਿਫਾਲਟਰ ਹੋਣ ਦਾ ਮੈਸੇਜ ਨੋਟਿਸ ਦੇ ਰੂਪ ਵਿੱਚ ਭੇਜਿਆ ਸੀ , ਜਿਸ ਨੂੰ ਉਸ ਨੇ ਪੜ੍ਹ ਵੀ ਲਿਆ ਸੀ ।ਐਸਬੀਆਈ ਦੇ ਵਕੀਲ ਵੱਲੋਂ  ਦਿੱਤੀ ਦਲੀਲ ਨੂੰ ਹਾਈਕੋਰਟ ਨੇ ਪ੍ਰਵਾਨ ਕਰ ਲਿਆ ਹੈ ,ਅਤੇ ਇਹ ਕਿਹਾ ਗਿਆ ਕਿ ਵਟਸਐਪ ਤੇ ਮੈਸੇਜ  ਭੇਜਣ ਵਾਲੇ ਦੇ ਵਟਸਐਪ ਤੇ  ਜੇਕਰ ਬਲੂ ਟਿੱਕ ਹੋ ਗਈ ਤਾਂ ਇਸ ਦਾ ਮਤਲਬ ਹੈ ਮੈਸੇਜ ਪੜ੍ਹਿਆ ਗਿਆ ।

ਦੱਸਣਯੋਗ ਹੈ ਕਿ ਇਸ ਤੋਂ  ਦੋ ਦਿਨ  ਪਹਿਲਾਂ ਪੰਜਾਬ ਅਤੇ ਹਰਿਆਣਾ ਦੀ ਹਾਈਕੋਰਟ ਦੇ ਜਸਟਿਸ ਕੁਲਦੀਪ ਸਿੰਘ ਵੱਲੋਂ ਵਟਸਐਪ ,ਸਕਾਈਪ ਜਾਂ ਫੇਸਬੁੱਕ ਰਾਹੀਂ ਅਦਾਲਤ ਨੂੰ ਗਵਾਹੀ ਦੇਣ ਦਾ ਫੈਸਲਾ ਇੱਕ ਐਨਆਰਆਈ ਦੀ ਦਰਖਾਸਤ ਤੇ ਕੀਤਾ ਗਿਆ ਸੀ ।