• Home
  • ਹੁਣ ਪੰਚਾਇਤੀ ਚੋਣਾਂ ਵਿੱਚ ਵੀ ਨਹੀਂ ਹੋਣਗੇ ਉਮੀਦਵਾਰਾਂ ਦੇ ਕਾਗ਼ਜ਼ ਰੱਦ !

ਹੁਣ ਪੰਚਾਇਤੀ ਚੋਣਾਂ ਵਿੱਚ ਵੀ ਨਹੀਂ ਹੋਣਗੇ ਉਮੀਦਵਾਰਾਂ ਦੇ ਕਾਗ਼ਜ਼ ਰੱਦ !

ਚੰਡੀਗੜ੍ਹ 13 ਮਈ( ਪਰਮਿੰਦਰ ਸਿੰਘ ਜੱਟਪੁਰੀ )
ਹੁਣ ਪੰਜਾਬ ਵਿੱਚ ਅਗਲੀਆਂ ਹੋਣ ਵਾਲੀਆਂ ਪੰਚਾਇਤੀ ਚੋਣਾਂ ,ਸੰਮਤੀ ਚੋਣਾਂ ਅਤੇ ਨਗਰ ਕੌਂਸਲਾਂ ਦੀਆਂ ਚੋਣਾਂ ਚ ਕੋਈ ਆਪਣੇ ਸਬੰਧੀ ਜਾਣਕਾਰੀ ਛੁਪਾਉਣ ਤੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਨਹੀਂ ਹੋਇਆ ਕਰਨਗੇ,ਕਿਉਂਕਿ ਚੋਣ ਕਮਿਸ਼ਨ ਵੱਲੋਂ ਹਲਕਾ ਸ਼ਾਹਕੋਟ ਦੀ ਹੋ ਰਹੀ ਜ਼ਿਮਨੀ ਚੋਣ ਵਿੱਚ ਅਜਿਹਾ ਫ਼ੈਸਲਾ ਕਾਂਗਰਸੀ ਉਮੀਦਵਾਰ ਜਿਸ ਨੇ ਆਪਣੇ ਉੱਪਰ  ਮੁਕੱਦਮਾ ਦਰਜ ਦੀ ਜਾਣਕਾਰੀ ਛੁਪਾ ਲਈ ਸੀ ਦੇ ਹੱਕ ਚ ਲਿਆ ਗਿਆ ਹੈ ।
ਆਮ ਤੌਰ ਤੇ ਪੰਚਾਇਤੀ ਚੋਣਾਂ ਜਾਂ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਉਨ੍ਹਾਂ ਦੇ ਵਿਰੋਧੀਆਂ ਵੱਲੋਂ ਇਤਰਾਜ ਲਗਾਏ ਜਾਣ ਤੇ  ਇਸ ਪੱਖੋਂ ਰੱਦ ਹੋ ਜਾਂਦੇ ਸਨ ਕਿ ਉਨ੍ਹਾਂ ਨੇ ਅਜਿਹੀਆਂ ਹੀ ਆਪਣੀਆਂ ਜਾਣਕਾਰੀਆਂ ਛੁਪਾ ਰੱਖੀਆਂ ਸਨ ।ਖਾਸ ਕਰਕੇ ਸੱਤਾਧਾਰੀ ਧਿਰ ਵੱਲੋਂ ਆਪਣੇ ਵਿਰੋਧੀ ਉਮੀਦਵਾਰਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ ।
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਐਸ ਕਰਨਾ ਰਾਜੂ ਨੇ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਇਹ ਕਿਹਾ ਕਿ ਜੇਕਰ ਉਮੀਦਵਾਰ ਨੂੰ ਅਦਾਲਤ ਵੱਲੋਂ ਸਜ਼ਾ ਸੁਣਾਈ ਗਈ ਜਾਂ ਇਸ ਸਬੰਧੀ ਕੇਸ ਵਿਚਾਰ ਅਧੀਨ ਹੋਵੇ ਅਤੇ ਜਾਂ ਫਿਰ ਬਰੀ ਹੋ ਗਿਆ ਹੋਵੇ ਉਹ ਜਾਣਕਾਰੀ ਉਮੀਦਵਾਰ ਨੇ ਆਪਣੇ ਨਾਮਜ਼ਦਗੀ ਪੱਤਰਾਂ ਵਿੱਚ ਸ਼ਾਮਿਲ ਨਹੀਂ ਕੀਤੀ ਤਾਂ ਉਸ ਉਮੀਦਵਾਰ ਦੇ ਹੀ ਕਾਗਜ਼ ਰੱਦ ਹੋ ਸਕਦੇ ਹਨ ।
ਚੋਣ ਕਮਿਸ਼ਨ ਦੇ ਇਸ ਫੈਸਲੇ ਦਾ ਹੇਠਲੇ ਪੱਧਰ ਤੇ ਬਹੁਤ ਸਾਰੇ ਉਮੀਦਵਾਰ ਜਿਨ੍ਹਾਂ ਦੇ ਕਾਗਜ਼ ਆਪਣੇ ਸਬੰਧੀ ਜਾਣਕਾਰੀ ਛੁਪਾਉਣ ਤੋਂ ਰੱਦ ਹੋ ਜਾਂਦੇ ਸਨ ।