• Home
  • ਹੁਣ ਚੰਡੀਗੜ੍ਹ ਦੀ ਹਾਈ ਸਕਿਓਰਿਟੀ ਜੇਲ ਚੋਂ ਤਿੰਨ ਮੋਬਾਇਲ ਮਿਲੇ

ਹੁਣ ਚੰਡੀਗੜ੍ਹ ਦੀ ਹਾਈ ਸਕਿਓਰਿਟੀ ਜੇਲ ਚੋਂ ਤਿੰਨ ਮੋਬਾਇਲ ਮਿਲੇ

ਚੰਡੀਗੜ੍ਹ (ਖਬਰ ਵਾਲੇ ਬਿਊਰੋ )ਪੰਜਾਬ ਦੀਆਂ ਜੇਲ੍ਹਾਂ ਤੋਂ ਬਾਅਦ ਅੱਜ ਚੰਡੀਗੜ੍ਹ ਦੀ ਬੜੈਲ ਜੇਲ ਤੋਂ ਕੈਦੀ ਤੋਂ 3 ਮੋਬਾਇਲ  ਮਿਲਣ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ । ਚੰਡੀਗੜ੍ਹ ਦੇ ਹਾਈ ਸਕਿਓਰਿਟੀ ਜੇਲ ਚੋਂ ਬੈਰਕ ਨੰਬਰ 10  ਚੋਂ ਗੋਬਿੰਦ ਨਾਮ ਦੇ ਕੈਦੀ ਤੋਂ ਤਲਾਸ਼ੀ ਦੌਰਾਨ ਤਿੰਨ ਵਾਰ ਫੜੇ ਗਏ ਹਨ ਦੇਰ ਰਾਤ ਤੱਕ ਪੂਰੀ ਜੇਲ੍ਹ ਵਿੱਚ ਸਰਚ ਅਭਿਆਨ ਜਾਰੀ ਸੀ ।ਦੱਸਣਯੋਗ ਹੈ ਕਿ ਇਹ ਚੰਡੀਗੜ੍ਹ ਦੀ ਹਾਈ ਸਕਿਓਰਿਟੀ ਜੇਲ ਹੈ ਜਿੱਥੇ ਕਿ ਖਤਰਨਾਕ ਅਪਰਾਧੀਆਂ ਨੂੰ ਰੱਖਿਆ ਗਿਆ ਹੈ ।