• Home
  • ਹੁਣ ਕਿਸਾਨਾਂ ਕੋਲੋਂ ਗੁੰਡ ਟੈਕਸ ਵਸੂਲਿਆ ਜਾ ਰਿਹਾ ਹੈ : ਅਕਾਲੀ ਦਲ

ਹੁਣ ਕਿਸਾਨਾਂ ਕੋਲੋਂ ਗੁੰਡ ਟੈਕਸ ਵਸੂਲਿਆ ਜਾ ਰਿਹਾ ਹੈ : ਅਕਾਲੀ ਦਲ

 ਚੰਡੀਗੜ28 ਅਪ੍ਰੈ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਪੰਜਾਬ ਵਿਚ ਇੱਕ ਹੋਰ ਕਿਸਮ ਦਾ ਗੁੰਡਾ ਟੈਕਸ ਸ਼ੁਰੂ ਹੋ ਚੁੱਕਿਆ ਹੈ। ਇਸ ਵਾਰ ਇਸ ਦਾ ਨਿਸ਼ਾਨਾ ਕਿਸਾਨਾਂ ਅਤੇ ਆੜ•ਤੀਆਂ ਨੂੰ ਬਣਾਇਆ ਜਾ ਰਿਹਾ ਹੈ, ਜਿਸ ਤਹਿਤ ਖਰੀਦੀ ਹੋਈ ਕਣਕ ਗੋਦਾਮਾਂ ਵਿਚ ਭੇਜਣ ਲਈ ਉਹਨਾਂ ਨੂੰ 3 ਤੋਂ 4 ਰੁਪਏ ਪ੍ਰਤੀ ਬੋਰੀ ਦੇਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ।
ਇਸ ਬਾਰੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਮੰਡੀਆਂ ਵਿਚੋਂ ਚੁਕਾਈ ਨਾ ਹੋਣ ਕਰਕੇ ਜਾਣ ਬੁੱਝ ਕੇ ਕਣਕ ਦੀ ਖਰੀਦ ਵਿਚ ਕੀਤੀ ਜਾ ਰਹੀ ਦੇਰੀ ਤੋਂ ਕਿਸਾਨ ਪਹਿਲਾਂ  ਹੀ ਪਰੇਸ਼ਾਨ ਹਨ। ਉਹਨਾਂ ਕਿਹਾ ਕਿ  ਕਣਕ ਦੀ ਚੁਕਾਈ ਬਾਰੇ ਟਰਾਂਸਪੋਰਟ ਯੂਨੀਅਨਾਂ ਨਾਲ ਕੋਈ ਸਮਝੌਤਾ ਸਿਰੇ ਨਾ ਚੜ•ਣ ਮਗਰੋਂ ਕਾਂਗਰਸੀ ਸਿਆਸਤਦਾਨਾਂ ਨੇ ਚੁਕਾਈ ਦੇ ਠੇਕੇ ਖੁਦ ਲੈ ਲਏ ਹਨ ਜਦਕਿ ਉਹਨਾਂ ਕੋਲ ਇਸ ਕੰਮ ਵਾਸਤੇ ਲੋੜੀਂਦੇ ਸਰੋਤ ਨਹੀ ਹਨ। ਉਹ ਹੁਣ ਕਣਕ ਦੀ ਮੰਡੀਆਂ ਚੋਂ ਚੁਕਾਈ ਵਾਸਤੇ ਆੜ•ਤੀਆਂ ਅਤੇ ਕਿਸਾਨਾਂ ਨੂੰ ਅਦਾਇਗੀ ਕਰਨ ਲਈ ਮਜ਼ਬੂਰ ਕਰ ਰਹੇ ਹਨ।
ਇਸ ਨੂੰ ਬਠਿੰਡਾ ਰਿਫਾਈਨਰੀ ਨੂੰ ਰੇਤਾ ਅਤੇ ਬਜਰੀ ਸਪਲਾਈ ਕਰਨ ਵਾਲੇ ਠੇਕੇਦਾਰਾਂ ਤੋਂ ਵਸੂਲੇ ਜਾਂਦੇ ਗੁੰਡਾ ਟੈਕਸ ਦੇ ਤੁਲ ਕਰਾਰ ਦਿੰਦਿਆਂ ਪਰਮਬੰਸ ਰੋਮਾਣਾ ਨੇ ਕਿਹਾ ਕਿ ਇਹ ਤਾਂ ਉਸ ਤੋਂ ਵੀ ਭੈੜਾ ਹੈ। ਫਰੀਦਕੋਟ ਅਤੇ ਮਾਲਵਾ ਖੇਤਰ ਦੇ ਕਾਂਗਰਸੀ ਸਿਆਸਤਦਾਨ ਖਰੀਦੀ ਹੋਈ ਕਣਕ ਦੀ ਗੋਦਾਮਾਂ ਵਿਚ ਢੁਆਈ ਵਾਸਤੇ ਕਿਸਾਨਾਂ ਨੂੰ ਅਦਾਇਗੀ  ਕਰਨ ਲਈ ਮਜ਼ਬੂਰ ਕਰਕੇ ਉਹਨਾਂ ਦਾ ਲਹੂ ਪੀ ਰਹੇ ਹਨ।
ਅਕਾਲੀ ਦਲ ਦੇ ਬੁਲਾਰੇ ਨੇ ਕਿਹਾ ਕਿ ਇਸ ਮਾਮਲੇ ਵਿਚ ਖੁਰਾਕ ਅਤੇ ਸਪਲਾਈ ਵਿਭਾਗ ਮੂਕ ਦਰਸ਼ਕ ਦੀ ਭੂਮਿਕਾ ਨਿਭਾ ਰਿਹਾ ਹੈ ਅਤੇ ਕਿਸਾਨਾਂ ਨੂੰ ਇਨਸਾਫ ਦਿਵਾਉਣ ਵਿਚ ਪੂਰੀ ਤਰ•ਾਂ ਨਾਕਾਮ ਸਾਬਿਤ ਹੋ ਰਿਹਾ ਹੈ। ਉਹਨਾਂ ਕਿਹਾ ਕਿ ਇਹ ਇਸ ਲਈ ਹੋ ਰਿਹਾ ਹੈ, ਕਿਉਂਕਿ ਇੱਥੇ ਵੀ ਬਠਿੰਡਾ ਵਿਚ ਗੁੰਡਾ ਟੈਕਸ ਵਾਲੇ ਮਾਮਲੇ ਵਾਂਗ ਕਿਸਾਨਾਂ ਅਤੇ ਆੜ•ਤੀਆਂ ਕੋਲੋਂ ਧੱਕੇ ਨਾਲ ਕੀਤੀ ਜਾ ਰਹੀ ਇਸ ਉਗਰਾਹੀ ਵਿਚ ਕਾਂਗਰਸੀ ਸਿਆਸਤਦਾਨਾਂ ਦਾ ਹੱਥ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਇਸ ਦਾ ਸਖ਼ਤੀ ਨਾਲ ਵਿਰੋਧ ਕਰੇਗਾ ਅਤੇ ਕਿਸਾਨਾਂ ਅਤੇ ਆੜ•ਤੀਆਂ ਨੂੰ ਇਹ ਗੁੰਡਾ ਟੈਕਸ ਨਾ ਦੇਣ ਲਈ ਕਹੇਗਾ। ਉਹਨਾਂ ਇਹ ਵੀ ਮੰਗ ਕੀਤੀ ਕਿ ਮੰਡੀਆਂ ਵਿਚੋਂ ਤੁਰੰਤ ਕਣਕ ਦੀ ਚੁਕਾਈ ਕੀਤੀ ਜਾਵੇ। ਉਹਨਾਂ ਕਿਹਾ ਕਿ ਮਾੜੇ ਪ੍ਰਬੰਧਾਂ ਕਰਕੇ ਸਾਰੀ ਖਰੀਦ ਪ੍ਰਕਿਰਿਆ ਠੱਪ ਹੋ ਕੇ ਰਹਿ ਗਈ ਹੈ।
ਸਰਦਰ ਰੋਮਾਣਾ ਨੇ ਕਿਹਾ ਕਿ ਕਾਂਗਰਸੀ ਸਿਆਸਤਦਾਨਾਂ ਦੀ ਦਖ਼ਲਅੰਦਾਜ਼ੀ ਕਰਕੇ ਸੂਬੇ ਦੀਆਂ ਖਰੀਦ ਏਜੰਸੀਆਂ ਢੁੱਕਵੇਂ ਲੇਬਰ ਠੇਕੇ ਸਹੀਬੰਦ ਨਹੀਂ ਕਰ ਪਾਈਆਂ। ਫਲਸਰੂਪ ਚੁਕਾਈ ਦੀ ਪ੍ਰਕਿਰਿਆ  ਵਾਸਤੇ ਲੋੜੀਂਦੀ ਲੇਬਰ ਨਾ ਮਿਲਣ ਸਦਕਾ ਹੀ ਮੰਡੀਆਂ ਵਿਚ ਕਣਕ ਦੇ ਅੰਬਾਰ ਲੱਗੇ ਹੋਏ ਹਨ।