• Home
  • … ਹੁਣ ਐਮ ਐਲ ਏ ਨੂੰ ਗੈਂਗਸਟਰਾਂ ਦੀ ਧਮਕੀ. ! ਕੀ ਵਿਧਾਇਕ ਦੀ ਗੈਂਗਸਟਰਾਂ ਨਾਲ ਸਾਂਝ ਤਾਂ ਨਹੀਂ ਸੀ ?

… ਹੁਣ ਐਮ ਐਲ ਏ ਨੂੰ ਗੈਂਗਸਟਰਾਂ ਦੀ ਧਮਕੀ. ! ਕੀ ਵਿਧਾਇਕ ਦੀ ਗੈਂਗਸਟਰਾਂ ਨਾਲ ਸਾਂਝ ਤਾਂ ਨਹੀਂ ਸੀ ?

ਚੰਡੀਗੜ੍ਹ (ਖਬਰ ਵਾਲੇ ਬਿਊਰੋ)
ਪੰਜਾਬ ਸਰਕਾਰ ਦਾ ਦਾਅਵਾ ਹੈ ਕਿ ਪੰਜਾਬ ਚ ਗੈਂਗਸਟਰਾਂ ਦਾ ਸਫਾਇਆ ਕਰ ਦਿੱਤਾ ਹੈ ,ਪਰ ਰੋਜ਼ਾਨਾ ਹੁੰਦੀਆਂ ਘਟਨਾਵਾਂ ਤੋਂ ਬਾਅਦ ਇੰਝ ਲੱਗਦਾ ਹੈ ਕਿ ਜਿਵੇਂ ਗੈਂਗਸਟਰਾ ਦੇ ਹੌਂਸਲੇ ਪਹਿਲਾਂ ਨਾਲੋਂ ਬੁਲੰਦ ਹਨ, ਪਰ ਉਨ੍ਹਾਂ  ਕੰਮ ਕਰਨ ਦਾ ਤਰੀਕਾ ਬਦਲ ਲਿਆ ਹੈ । ਬੀਤੇ ਕੱਲ੍ਹ ਮੁੱਖ ਮੰਤਰੀ ਕੈਪਟਨ ਸਿੰਘ ਤੇ ਪੰਜਾਬ ਦੇ ਡੀਜੀਪੀ ਨੂੰ ਜੇਲ੍ਹ ਦੇ ਵਿੱਚੋਂ ਵੀਡੀਓ ਬਣਾ ਕੇ ਦਿੱਤੀ ਜਾਨੋਂ ਮਾਰਨ ਦੀ ਧਮਕੀ ਤੋਂ ਬਾਅਦ ਅੱਜ ਸੁਲਤਾਨਪੁਰ ਲੋਧੀ ਦੇ ਐਮਐਲਏ ਨੂੰ ਨਾਮੀ ਗੈਂਗਸਟਰਾਂ ਵੱਲੋਂ ਜਾਨੋ ਮਾਰਨ ਦੀ ਧਮਕੀ ਦੇ ਦਿੱਤੀ ਗਈ । ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਨੂੰ ਧਮਕੀਆਂ ਦੇਣ ਵਾਲੇ ਪੰਜਾਬ ਦੇ ਪ੍ਰਮੁੱਖ ਖਤਰਨਾਕ ਅਪਰਾਧੀ ਰਹੇ ਸੁੱਖਾ ਕਾਹਲਵਾਂ ਗੈਂਗ ਦੇ ਸਰਗਰਮ ਜੋਟੀ ਗੈਂਗਸਟਰ ਹਰਜੋਤ ਸਿੰਘ ਤੇ ਅਮਰਵੀ ਲਾਲੀ ਦਾ ਨਾਂ ਦੱਸਿਆ ਜਾਂਦਾ ਹੈ ਇਹ ਵੀ ਪਤਾ ਲੱਗਾ ਹੈ ਕਿ ਇਹ ਗੈਂਗਸਟਰ ਨਵਤੇਜ ਸਿੰਘ ਚੀਮਾ ਨੂੰ ਆਪਣੇ ਤੇ ਅਪਰਾਧਕ ਮਾਮਲਿਆਂ ਨੂੰ ਹਲ ਕਰਵਾਉਣ ਦੀ ਮਦਦ ਲਈ ਦਬਾਅ ਪਾ ਰਹੇ ਹਨ ।ਗੈਂਗਸਟਰਾਂ ਵੱਲੋਂ ਵਿਧਾਇਕ ਤੇ ਮਦਦ ਲਈ ਪਾਉਣਾ ਦਬਾਅ ਕਈ ਤਰ੍ਹਾਂ ਦੇ ਸੁਆਲ ਖੜ੍ਹੇ ਕਰਦਾ ਹੈ। ਕੀ ਵਿਧਾਇਕ ਦੇ ਗੈਂਗਸਟਰਾਂ ਨਾਲ ਕੋਈ ਸਬੰਧ ਤਾਂ ਨਹੀਂ ਰਹੇ । ਕਿਉਂਕਿ ਪਿਛਲੇ ਸਮੇਂ ਦੌਰਾਨ ਬਹੁਤ ਸਾਰੇ ਰਾਜਨੀਤਕ ਲੋਕਾਂ ਵੱਲੋਂ ਗੈਂਗਸਟਰਾਂ ਨੂੰ ਹੀ ਵਰਤਿਆ ਜਾਂਦਾ ਸੀ । ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਬਣਨ ਸਾਰ ਹੀ ਗੈਂਗਸਟਰਾਂ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਸੀ, ਜਿਸ ਕਾਰਨ ਰਾਜਨੀਤਿਕ ਲੋਕ ਗੈਂਗਸਟਰਾਂ ਤੋਂ ਪਿੱਛਾ ਛਡਾਉਣ ਲੱਗੇ ਸਨ ਅਤੇ ਕਈਆਂ ਤੇ ਤਾਂ ਸਰੇਆਮ ਲੋਕਾਂ ਨੇ ਉਂਗਲ ਵੀ ਉਠਾ ਦਿੱਤੀ ਸੀ ।
ਭਾਵੇਂ ਪੁਲਸ ਨੇ ਗੈਂਗਸਟਰਾਂ ਵਿਰੁੱਧ ਮੁਕੱਦਮਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ,ਪਰ ਉਨ੍ਹਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਉਨ੍ਹਾਂ ਦੀ ਵਿਧਾਇਕ ਨਾਲ ਕੀ ਸਾਂਝ ਸੀ ।ਕਿਉਂਕਿ ਵਿਧਾਇਕ ਪੰਜਾਬ ਵਿੱਚ ਬਹੁਤ ਸਾਰੇ ਹਨ, ਜਿਨ੍ਹਾਂ ਦੀ ਸਿੱਧੀ ਮੁੱਖ ਮੰਤਰੀ ਦੇ ਦਰਬਾਰ ਤੱਕ ਪਹੁੰਚ ਹੈ, ਉਨ੍ਹਾਂ ਇਕੱਲੇ ਵਿਧਾਇਕ ਜਾਂ ਇਸ ਦੇ ਰਿਸ਼ਤੇਦਾਰਾਂ ਨੂੰ ਮਦਦ ਕਰਨ ਲਈ ਕਿਉਂ ਧਮਕੀਆਂ  ਦਿਤੀਆ।