• Home
  • ਹਿਰਨ ਮਾਰਨ ਤੇ ਸਲਮਾਨ ਨੂੰ ਸਜ਼ਾ ਹੋ ਸਕਦੀ ਹੈ ਤਾਂ ਲੱਖਾਂ ਜੀਵ ਜੰਤੂ ਮਾਰਨ  ਵਾਲੀ ਫ਼ੈਕਟਰੀ ਦੇ ਮਾਲਕਾਂ ਤੇ ਕਿਉਂ ਨਹੀਂ -ਸਿੰਘ ਸਾਹਿਬਾਨ 

ਹਿਰਨ ਮਾਰਨ ਤੇ ਸਲਮਾਨ ਨੂੰ ਸਜ਼ਾ ਹੋ ਸਕਦੀ ਹੈ ਤਾਂ ਲੱਖਾਂ ਜੀਵ ਜੰਤੂ ਮਾਰਨ  ਵਾਲੀ ਫ਼ੈਕਟਰੀ ਦੇ ਮਾਲਕਾਂ ਤੇ ਕਿਉਂ ਨਹੀਂ -ਸਿੰਘ ਸਾਹਿਬਾਨ 

ਅੰਮ੍ਰਿਤਸਰ 20ਮਈ (ਖ਼ਬਰ ਵਾਲੇ ਬਿਊਰੋ )
ਹਿਰਨ ਮਾਰਨ ਤੇ ਸਲਮਾਨ ਖਾਨ ਵਰਗਿਆਂ ਨੂੰ ਸਜ਼ਾ ਹੋ ਸਕਦੀ ਹੈ ਪਰ ਪਾਣੀ ਚ  ਲੱਖਾਂ ਜੀਵ ਜੰਤੂਆਂ ਨੂੰ ਮਾਰਨ ਵਾਲਿਆਂ ਨੂੰ ਸਜ਼ਾ ਕਿਉਂ ਨਹੀਂ ਹੋ ਸਕਦੀ, ਇਹ ਟਿੱਪਣੀ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਅੱਜ ਬਿਆਸ ਦਰਿਆ ਵਿੱਚ ਸ਼ੂਗਰ ਮਿੱਲ ਦਾ ਸੀਰਾ ਪੈਣ ਤੋਂ ਬਾਅਦ ਲੱਖਾਂ ਦੀ ਤਾਦਾਦ ਵਿੱਚ ਮੱਛੀਆਂ ਅਤੇ ਜੀਵ ਜੰਤੂਆਂ ਦੇ ਮਰਨ ਤੋਂ ਬਾਅਦ ਕੀਤੀ ।
ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ  ਗੁਰੂ ਸਾਹਿਬਾਂ ਨੇ ਪਾਣੀ ਨੂੰ ਪਵਿੱਤਰ ਦਾ ਦਰਜਾ ਦਿੱਤਾ ਹੈ ਅਤੇ ਪਾਣੀ ਹੀ ਜੇਕਰ ਜ਼ਹਿਰੀਲਾ ਹੋ ਗਿਆ ਗੰਧਲਾ ਹੋ ਗਿਆ ਤਾਂ ਕਿਸਾਨ ਕਿੱਥੋਂ ਖੇਤੀ ਪਾਲੇਗਾ ਅਤੇ ਧਰਤੀ ਤੇ ਰਹਿਣ ਵਾਲੇ ਮਨੁੱਖੀ ਜੀਵਨ ਨੂੰ ਖ਼ਤਰਾ ਹੋਵੇਗਾ ।ਇਸ ਸਮੇਂ ਉਨ੍ਹਾਂ ਜ਼ਹਿਰੀਲੇ ਪਾਣੀਆਂ ਦੇ ਜ਼ਿੰਮੇਵਾਰ ਫ਼ੈਕਟਰੀਆਂ ਦੇ ਮਾਲਕਾਂ ਨੂੰ ਦੱਸਿਆ ,ਅਤੇ ਕਿਹਾ ਇਨ੍ਹਾਂ ਦੀ ਬਦੌਲਤ ਹੀ ਅੱਜ ਕੈਂਸਰ ਅਤੇ ਹੈਪਟਸ- ਸੀ  ਵਰਗੀਆਂ ਭਿਆਨਕ ਬਿਮਾਰੀਆਂ ਨੇ ਪੰਜਾਬ ਨੂੰ ਜਕੜ ਰੱਖਿਆ ਹੋਇਆ ਹੈ ।ਸਿੰਘ ਸਾਹਿਬਾਨ ਨੇ ਕਿਹਾ ਕਿ ਇਸ ਮੁੱਦੇ ਤੇ ਸਿਆਸਤ ਨਹੀਂ ਹੋਣੀ ਚਾਹੀਦੀ ਸਗੋਂ ਸਰਕਾਰਾਂ ਨੂੰ ਸਾਰੀਆਂ ਧਿਰਾਂ ਨਾਲ ਬੈਠ ਕੇ ਹੱਲ ਕੱਢਣਾ ਚਾਹੀਦਾ ਅਤੇ ਪਾਣੀ ਪ੍ਰਦੂਸ਼ਤ ਫੈਲਾ ਰਹੇ ਲੋਕਾਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ।