• Home
  • ਹਾਈ ਪ੍ਰੋਫਾਈਲ ਡਰੱਗ ਮਾਮਲਾ -ਹਾਈ ਕੋਰਟ ਨੇ ਅਗਲੀ ਤਰੀਕ 25 ਤੇ ਪਾਈ

ਹਾਈ ਪ੍ਰੋਫਾਈਲ ਡਰੱਗ ਮਾਮਲਾ -ਹਾਈ ਕੋਰਟ ਨੇ ਅਗਲੀ ਤਰੀਕ 25 ਤੇ ਪਾਈ

ਚੰਡੀਗੜ੍ਹ,23 ਮਈ (ਖ਼ਬਰ ਵਾਲੇ ਬਿਊਰੋ)
 ਪੰਜਾਬ ਦਾ ਹਾਈ ਪ੍ਰੋਫਾਈਲ ਡਰੱਗ ਮਾਮਲੇ ਦੀ ਅੱਜ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਚ ਪੇਸ਼ੀ ਹੋਈ ਜਿਸ ਵਿੱਚ ਡੀਜੀਪੀ ਚਟੋਪਾਧਿਆਏ ,ਈਡੀ ਦੇ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਤੋਂ ਇਲਾਵਾ ਐਸਐਸਪੀ ਰਾਜਜੀਤ ਸਿੰਘ ਪੇਸ਼ ਹੋਏ ਅਤੇ ਪੰਜਾਬ ਸਰਕਾਰ ਵੱਲੋਂ ਐਡਵੋਕੇਟ ਜਨਰਲ ਅਤੁਲ ਨੰਦਾ ਨੇ ਰਿਪੋਰਟਾ ਪੇਸ਼ ਕੀਤੀਆਂ। ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਡੀਜੀਪੀ ਚਚੱਟੋਪਾਧਿਆ  ਵੱਲੋਂ ਦਿੱਤੀ ਗਈ 34ਪੇਜਾ ਦੀ ਰਿਪੋਰਟ ਚ ਉਨ੍ਹਾਂ ਇੰਸਪੈਕਟਰ ਇੰਦਰਜੀਤ ਸਿੰਘ ਨਾਲ ਜੁੜੇ ਡਰੱਗ ਕਨੈਕਸ਼ਨ ਚ ਵੱਡੇ- ਵੱਡੇ ਅਧਿਕਾਰੀਆਂ ਤੇ ਰਾਜਨੀਤਕਾਂ ਦੀ ਬੜੀ ਬਰੀਕੀ ਨਾਲ ਪੜਤਾਲ ਉਪਰੰਤ  ਸ਼ਮੂਲੀਅਤ ਬਾਰੇ ਲਿਖਿਆ ਹੋਇਆ ਹੈ  । ਇਹ ਵੀ ਪਤਾ ਲੱਗਿਆ ਹੈ ਕਿ  ਐਡਵੋਕੇਟ ਜਨਰਲ ਨੇ ਹਾਈਕੋਰਟ ਵਿਚ ਕਿਹਾ ਕਿ ਇਸ ਰਿਪੋਟ ਵਿੱਚ ਕੁਝ ਖਾਮੀਆਂ ਹਨ ।
ਡੀਜੀਪੀ ਚੱਟੋਪਾਧਿਆ ਸਮੇਤ ਸਾਰਿਆਂ  ਨੇ ਦਿੱਤੀ ਗਈ ਰਿਪੋਰਟ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ।ਪਰ ਡੀਜੀਪੀ ਚੱਟੋਪਾਧਿਆ ਨੂੰ ਚੱਢਾ ਖੁਦਕੁਸ਼ੀ ਕੇਸ ਵਿੱਚੋਂ ਅਦਾਲਤ ਤੋਂ ਰਾਹਤ ਮਿਲੀ ਹੈ, ਕਿਉਂਕਿ ਹਾਈਕੋਰਟ ਵੱਲੋਂ ਇਸ ਕੇਸ ਤੇ ਸਟੇਅ ਜਾਰੀ ਰੱਖੀ ਗਈ ਹੈ । ਕੇਂਦਰ ਸਰਕਾਰ ਵੱਲੋਂ ਈਡੀ ਨੇ ਨਸ਼ਿਆਂ ਦੇ ਸਬੰਧ ਚ ਹਾਈਕੋਰਟ ਵਿਚ ਆਪਣੀ ਰਿਪੋਰਟ ਦਾਖਲ ਕੀਤੀ ।
ਅੱਜ ਦੇ ਕੇਸ ਚ ਪੰਜਾਬ ਸਰਕਾਰ ਵੱਲੋਂ ਐਡਵੋਕੇਟ ਜਨਰਲ ਅਤੁਲ ਨੰਦਾ ਨੇ ਐਸ ਟੀ ਅੇਫ ਦੀ ਰਿਪੋਰਟ ਅਤੇ ਵਿਜੀਲੈਂਸ ਵੱਲੋਂ ਇੰਸਪੈਕਟਰ ਇੰਦਰਜੀਤ ਸਿੰਘ ਬਾਰੇ ਰਿਪੋਰਟ ਹਾਈਕੋਰਟ ਵਿਚ ਦਾਖਲ ਕੀਤੀ । ਸਾਰੀਆਂ ਰਿਪੋਰਟਾਂ ਸੀਲਬੰਦ ਲਿਫ਼ਾਫ਼ਿਆਂ ਚ ਸਨ।
ਡਰੱਗ ਮਾਮਲੇ ਦੇ ਸਬੰਧ ਚ ਮਾਨਯੋਗ ਹਾਈਕੋਰਟ ਨੇ ਅਗਲੀ ਤਰੀਕ 25 ਜੁਲਾਈ ਤੇ ਰੱਖ ਦਿੱਤੀ ਹੈ।