• Home
  • ਹਾਈ ਕੋਰਟ ਦਾ ਫੈਸਲਾ…! ਹੁਣ ਫੇਸਬੁੱਕ ,ਵਟਸਐਪ ਜਾਂ ਸਕਾਈਪ ਰਾਹੀਂ ਦਿੱਤੀ ਜਾ ਸਕਦੀ ਹੈ ਗਵਾਹੀ

ਹਾਈ ਕੋਰਟ ਦਾ ਫੈਸਲਾ…! ਹੁਣ ਫੇਸਬੁੱਕ ,ਵਟਸਐਪ ਜਾਂ ਸਕਾਈਪ ਰਾਹੀਂ ਦਿੱਤੀ ਜਾ ਸਕਦੀ ਹੈ ਗਵਾਹੀ

ਚੰਡੀਗੜ੍ਹ (ਖਬਰ ਵਾਲੇ ਬਿਊਰੋ) ਹੁਣ ਅਦਾਲਤਾਂ ਵਿੱਚ ਫੇਸਬੁੱਕ ਵਟਸਐਪ ਅਤੇ ਸਕਾਈਪ ਰਾਹੀਂ ਗਵਾਹੀ ਦਿੱਤੀ ਜਾ ਸਕੇਗੀ ,ਇਸ ਦੀ ਬਾਕਾਇਦਾ ਸ਼ੁਰੂਆਤ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਇੱਕ ਐਨ ਆਰ ਆਈ ਨੂੰ ਵਟਸਐਪ ਜਾਂ ਸਕਾਈਪ ਰਾਹੀਂ ਬਿਆਨ ਦੇਣ ਦੀ ਇਜਾਜ਼ਤ ਦੇ ਦਿੱਤੀ ।

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਕ ਕਦਮ ਹੋਰ ਅੱਗੇ ਚੱਲਦੇ ਅੱਜ ਦੇ ਕੰਪਿਊਟਰ ਯੁੱਗ ਦੀ ਨਬਜ਼ ਨੂੰ ਦੇਖਦੇ ਲਏ ਗਏ ਇਸ ਫ਼ੈਸਲੇ ਬਾਰੇ ਵਿਸਥਾਰ ਚ ਗੱਲ ਕਰੀਏ ਤਾਂ ਸੁੱਚਾ ਸਿੰਘ ਜੋ ਕਿ ਅਮਰੀਕਾ ਵਿੱਚ ਰਹਿੰਦਾ ਹੈ ,ਉਸ ਦੀ ਗਵਾਹੀ ਇੱਕ ਕੇਸ ਚ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਹੋਣੀ ਸੀ।ਇਸ ਲਈ ਸੁੱਚਾ ਸਿੰਘ ਨੇ  ਭਾਰਤ ਚ ਆਉਣ ਤੋਂ ਅਸਮਰੱਥਾ ਜ਼ਾਹਰ ਕੀਤੀ। ਜਿਸ ਤੋਂ ਬਾਅਦ ਮਾਣਯੋਗ ਅਦਾਲਤ ਨੇ ਉਸ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਅਮਰੀਕਾ ਦੀ ਕਿਸੇ ਅਦਾਲਤ ਚੋਂ ਜਾਂ ਫਿਰ ਅਮਰੀਕਾ ਵਿਖੇ ਭਾਰਤੀ ਦੂਤ ਘਰ ਚੋਂ ਗਵਾਹੀ ਦੇ ਬਿਆਨ ਦੇਣ ਦਾ ਆਦੇਸ਼ ਦਿੱਤਾ ਸੀ,ਪਰ ਅਮਰੀਕਾ ਤੇ ਭਾਰਤੀ ਸਮੇਂ ਵਿੱਚ ਕਰੀਬ 12 ਘੰਟੇ ਦਾ ਫਰਕ ਹੈ। ਜਿਸ ਕਾਰਨ ਉੱਥੇ ਦੀਆਂ ਇਨ੍ਹਾਂ ਥਾਵਾਂ ਤੇ ਗਵਾਹੀ   ਨਹੀਂ ਦੇ ਸਕਿਆ , ਕਿਉਂਕਿ  ਭਾਰਤ ਵਿੱਚ ਦਿਨ ਉਸ ਵੇਲੇ ਹੁੰਦਾ ਹੈ ਅਤੇ ਅਮਰੀਕਾ ਵਿੱਚ ਰਾਤ । ਆਪਣੇ ਕੇਸ ਵਿੱਚ ਗਵਾਹੀ ਦੇ ਬਿਆਨ ਦਰਜ ਕਰਨ ਦੇ ਬਾਅਦ ਵਿੱਚ ਸੁੱਚਾ ਸਿੰਘ ਨੇ ਵਟਸਐਪ ਜਾਂ ਸਕਾਈਪ ਰਾਹੀਂ ਬਿਆਨ ਦੇਣ ਦੀ ਆਪਣੇ ਵਕੀਲ ਰਾਹੀਂ ਦਰਖਾਸਤ ਦਿੱਤੀ ।ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਕੁਲਦੀਪ ਸਿੰਘ ਨੇ  ਇੱਕ ਇਤਿਹਾਸ ਸਿਰਜਦਿਆਂ ਸੁੱਚਾ ਸਿੰਘ ਵੱਲੋਂ ਦਿੱਤੀ ਗਈ ਦਰਖਾਸਤ ਨੂੰ ਸਵੀਕਾਰ ਕਰ ਲਿਆ ਹੈ ਅਤੇ ਸੁੱਚਾ ਸਿੰਘ ਨੂੰ ਫੇਸਬੁੱਕ, ਵਾਟਸਐਪ' ਜਾ ਫਿਰ  ਸਕਾਈਪ  ਵਰਗੀ ਵੀਡੀਓ ਚੈਟ ਐਪਲੀਕੇਸ਼ਨ ਤੋਂ ਅਦਾਲਤ ਨੂੰ ਬਿਆਨ ਦਰਜ  ਕਰਨ ਦੀ ਆਗਿਆ ਦੇ ਦਿੱਤੀ ਹੈ ।

ਦੱਸਣਯੋਗ ਹੈ ਕਿ ਸੁੱਚਾ ਸਿੰਘ ਦਾ ਜ਼ਮੀਨੀ ਝਗੜਾ ਲੁਧਿਆਣਾ ਜ਼ਿਲ੍ਹੇ ਦੇ  ਸਮਰਾਲਾ  ਅਦਾਲਤ ਵਿੱਚ ਅਕਾਲੀ ਸਰਕਾਰ ਸਮੇਂ ਪ੍ਰਭਾਵਸ਼ਾਲੀ ਮੰਤਰੀ ਰਹੇ ਸ਼ਰਨਜੀਤ ਸਿੰਘ ਢਿੱਲੋਂ ਦੇ ਭਰਾ ਅਜਮੇਰ ਸਿੰਘ ਭਾਗਪੁਰ ਨਾਲ ਚੱਲਦਾ ਹੈ ।ਇਸ ਕੇਸ ਵਿੱਚ ਸੁੱਚਾ ਸਿੰਘ ਨੇ ਆਪਣੀ ਗਵਾਹੀ ਦੇਣ ਲਈ   ਅਦਾਲਤ ਤੋਂ ਕੇਸ ਦੀ ਤਰੀਕ ਦਾ ਸਮਾਂ ਵਧਾਉਣ ਲਈ ਮੰਗ ਕੀਤੀ ਸੀ ।ਸਮਰਾਲਾ ਦੀ ਅਦਾਲਤ ਵੱਲੋਂ ਇਨਕਾਰ ਕਰਨ ਤੋਂ ਬਾਅਦ ਵਿੱਚ ਸੁੱਚਾ ਸਿੰਘ ਨੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਸੀ । ਮਾਨਯੋਗ ਹਾਈਕੋਰਟ ਨੇ ਸੁੱਚਾ ਸਿੰਘ ਨੂੰ ਆਪਣੀ ਟਰਾਇਲ ਅਦਾਲਤ ਨਾਲ ਸੰਪਰਕ ਕਰਨ ਤੋਂ ਬਾਅਦ ਮਿਥੇ ਟਾਈਮ ਤੇ ਬਿਆਨ ਦੇਣ ਦੇ ਆਦੇਸ਼ ਦਿੱਤੇ ਹਨ ।