• Home
  • ਹਵਾਈ ਜਹਾਜ਼ ਹੋਇਆ ਹਾਦਸਾਗ੍ਰਸਤ, 106 ਲੋਕਾਂ ਦੀ ਮੌਤ

ਹਵਾਈ ਜਹਾਜ਼ ਹੋਇਆ ਹਾਦਸਾਗ੍ਰਸਤ, 106 ਲੋਕਾਂ ਦੀ ਮੌਤ

ਹਵਾਨਾ- ਕਿਊਬਾ ਦੀ ਰਾਜਧਾਨੀ ਹਵਾਨਾ ਦੇ ਹੋਜ਼ੇ ਮਾਰਟੀ ਹਵਾਈ ਅੱਡੇ ਦੇ ਨਜ਼ਦੀਕ ਇੱਕ ਵੱਡਾ ਹਵਾਈ ਜਹਾਜ਼ ਹਾਦਸਾ ਹੋ ਜਾਣ ਨਾਲ 106 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਇਹ ਜਹਾਜ਼ ਹਵਾਨਾ ਤੋਂ ਪੂਰਬ ਵਾਲੇ ਪਾਸੇ ਸਥਿਤ ਸ਼ਹਿਰ ਹੋਲਗਾਨ ਜਾ ਰਿਹਾ ਸੀ। ਇਸ ਹਾਦਸੇ 'ਚ ਤਿੰਨ ਲੋਕ ਜਿੰਦਾ ਬਚੇ ਹਨ, ਜਿਨ੍ਹਾਂ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ।