• Home
  • ਹਰਿਆਣਾ ਸਰਕਾਰ ਨੇ 21 ਆਈ.ਪੀ.ਐਸ. ਅਤੇ 8 ਐਚ.ਪੀ.ਐਸ. ਅਧਿਕਾਰੀਆਂ ਦੇ ਨਿਯੁਕਤੀ ਅਤੇ ਤਬਾਦਲੇ ਕੀਤੇ

ਹਰਿਆਣਾ ਸਰਕਾਰ ਨੇ 21 ਆਈ.ਪੀ.ਐਸ. ਅਤੇ 8 ਐਚ.ਪੀ.ਐਸ. ਅਧਿਕਾਰੀਆਂ ਦੇ ਨਿਯੁਕਤੀ ਅਤੇ ਤਬਾਦਲੇ ਕੀਤੇ

ਚੰਡੀਗੜ, 24 ਅਪ੍ਰੈਲ  – ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ 21 ਆਈ.ਪੀ.ਐਸ. ਅਤੇ 8 ਐਚ.ਪੀ.ਐਸ. ਅਧਿਕਾਰੀਆਂ ਦੇ ਨਿਯੁਕਤੀ ਅਤੇ ਤਬਾਦਲੇ ਦੇ ਆਦੇਸ਼ ਜਾਰੀ ਕੀਤੇਹਨ।
ਅਸ਼ਵਿਨ, ਪੁਲਿਸ ਸੁਪਰਡੈਂਟ, ਸੁਰੱਖਿਆ (ਸੀ.ਆਈ.ਡੀ.) ਨੂੰ ਪੁਲਿਸ ਸੁਪਰਡੈਂਟ, ਸਟੇਟ ਕਰਾਇਮ ਬਿਊਰੋ ਲਗਾਇਆ ਹੈ। ਸੁੱਖਵੀਰ ਸਿੰਘ, ਡੀ.ਸੀ.ਪੀ. (ਅਪਰਾਧ), ਫਰੀਦਾਬਾਦ ਨੂੰਪੁਲਿਸ ਸੁਪਰਡੈਂਟ, ਟੈਲੀਕਾਮ (ਮੁੱਖ ਦਫਤਰ), ਪੰਚਕੂਲਾ, ਅਸ਼ੋਕ ਕੁਮਾਰ, ਕਮਾਂਡੈਂਟ ਪਹਿਲੀ ਬਟਾਲਿਅਨ, ਐਚ.ਏ.ਪੀ., ਅੰਬਾਲਾ ਨੂੰ ਆਪਣੇ ਕਾਰਜਭਾਰ ਦੇ ਨਾਲ ਪੁਲਿਸ ਸੁਪਰਡੈਂਟਨੈਸ਼ਨਲ ਹਾਈਵੇ ਟ੍ਰੈਫਿਕ, ਕਰਨਾਲ, ਪੰਕਜ ਨੈਨ, ਪੁਲਿਸ ਸੁਪਰਡੈਂਟ, ਰੋਹਤਕ ਨੂੰ ਪੁਲਿਸ ਸੁਪਰਡੈਂਟ, ਝੱਜਰ, ਹਾਮਿਦ ਅਖ਼ਤਰ, ਪੁਲਿਸ ਸੁਪਰਡੈਂਟ, ਸਟੇਟ ਵਿਜੀਲੈਂਸ ਬਿਊਰੋ ਨੂੰ ਪੁਲਿਸਸੁਪਰਡੈਂਟ, ਸਿਰਸਾ ਲਗਾਇਆ ਹੈ।
ਰਾਹੁਲ ਸ਼ਰਮਾ, ਪੁਲਿਸ ਸੁਪਰਡੈਂਟ, ਪਾਣੀਪਤ ਨੂੰ ਪੁਲਿਸ ਸੁਪਰਡੈਂਟ, ਸੁਰੱਖਿਆ (ਸੀ.ਆਈ.ਡੀ.) ਲਗਾਇਆ ਹੈ। ਸ੍ਰੀਮਤੀ ਸਲੋਚਣਾ ਕੁਮਾਰੀ, ਪੁਲਿਸ ਸੁਪਰਡੈਂਟ, ਪਲਵਲ ਨੂੰਡੀ.ਸੀ.ਪੀ., ਟੈਫ੍ਰਿਕ, ਗੁਰੂਗਾ੍ਰਮ, ਸ੍ਰੀਮਤੀ ਸੰਗੀਤਾ ਰਾਣੀ, ਪੁਲਿਸ ਸੁਪਰਡੈਂਟ, ਰਿਵਾੜੀ ਨੂੰ ਪੁਲਿਸ ਸੁਪਰਡੈਂਟ, ਪਾਣੀਪਤ, ਰਾਜੇਂਦਰ ਕੁਮਾਰ ਮੀਣਾ, ਪੁਲਿਸ ਸੁਪਰਡੈਂਟ , ਐਚ.ਪੀ.ਏ.ਮਧੂਬਨ ਨੂੰ ਡੀ.ਸੀ.ਪੀ, ਪੰਚਕੂਲਾ, ਜਸ਼ਨਪ੍ਰੀਤ ਸਿੰਘ ਰੰਧਾਵਾ, ਪੁਲਿਸ ਸੁਪਰਡੈਂਟ, ਕਰਨਾਲ ਨੂੰ ਪੁਲਿਸ ਸੁਪਰਡੈਂਟ, ਰੋਹਤਕ, ਸੁਮਰ ਪ੍ਰਤਾਪ ਸਿੰਘ, ਪੁਲਿਸ ਸੁਪਰਡੈਂਟ (ਟੈਲੀਕਾਮ) ਵਾਧੂਕਾਰਜਭਾਰ, ਪੁਲਿਸ ਸੁਪਰਡੈਂਟ  (ਕਾਨੂੰਨ ਤੇ ਵਿਵਸਥਾ), ਪੁਲਿਸ ਮੁੱਖ ਦਫਤਰ, ਪੰਚਕੂਲਾ ਨੂੰ ਪੁਲਿਸ ਸੁਪਰਡੈਂਟ , ਕਾਨੂੰਨ ਤੇ ਵਿਵਸਥਾ, ਪੁਲਿਸ ਮੁੱਖ ਦਫਤਰ, ਪੰਚਕੂਲਾ, ਵਾਸਿਮਅਕਰਮ, ਪੁਲਿਸ ਸੁਪਰਡੈਂਟ (ਸੀ.ਆਈ.ਡੀ.) ਨੂੰ ਪੁਲਿਸ ਸੁਪਰਡੈਂਟ , ਪਲਵਲ, ਗੰਗਾ ਰਾਮ ਪੁਨਿਆ, ਰਾਜਪਾਲ ਦੇ ਏ.ਡੀ.ਸੀ. ਨੂੰ ਪੁਲਿਸ ਸੁਪਰਡੈਂਟ, ਭਿਵਾਨੀ ਲਗਾਇਆ ਹੈ।
ਕ੍ਰਿਤ ਪਾਲ, ਡੀ.ਸੀ.ਪੀ., ਐਨ.ਆਈ.ਟੀ., ਫਰੀਦਾਬਾਦ ਨੂੰ ਪੁਲਿਸ ਸੁਪਰਡੈਂਟ, ਸਟੇਟ ਵਿਜੀਲੈਂਸ ਬਿਊਰੋ, ਨਿਯੁਕਤੀ ਦੀ ਉਡੀਕ ਕਰ ਰਹੇ ਵਿਕਾਸ ਧਨਖੜ ਨੂੰ ਏ.ਆਈ.ਜੀ. (ਪ੍ਰੋਵਿਜਨਿੰਗ), ਵਿਨੋਦ ਕੁਮਾਰ, ਕਮਾਂਡੇਂਟ, ਦੂਜੀ ਬਟਾਲਿਅਨ, ਐਚ.ਏ.ਪੀ. ਨੂੰ ਪੁਲਿਸ ਸੁਪਰਡੈਂਟ, ਸਟੇਟ ਵਿਜੀਲੈਂਸ ਬਿਊਰੋ, ਸ਼ਿਵ ਚਰਣ, ਪੁਲਿਸ ਸੁਪਰਡੈਂਟ, ਸਟੇਟ ਵਿਜੀਲੈਂਸ ਬਿਊਰੋ,ਹਿਸਾਰ ਨੂੰ ਡੀ.ਸੀ.ਪੀ., ਬੱਲਭਗੜ ਅਤੇ ਡੀ.ਸੀ.ਪੀ., ਐਨ.ਆਈ.ਟੀ., ਫਰੀਦਾਬਾਦ ਦਾ ਵਾਧੂ ਕਾਰਜਭਾਰ ਸੌਂਪਿਆ ਹੈ। ਰਾਜੇਸ਼ ਦੁਗੱਲ, ਕਮਾਂਡੈਂਟ ਦੂਜੀ ਬਟਾਲਿਅਨ, ਭੌਂਡਸੀ ਨੂੰ ਪੁਲਿਸਸੁਪਰਡੈਂਟ, ਰਿਵਾੜੀ, ਮਨਬੀਰ ਸਿੰਘ, ਡੀ.ਸੀ.ਪੀ., ਪੰਚਕੂਲਾ ਨੂੰ ਪੁਲਿਸ ਸੁਪਰਡੈਂਟ, ਸਟੇਟ ਵਿਜੀਲੈਂਸ ਬਿਊਰੋ, ਵਿਰੇਂਦਰ ਕੁਮਾਰ, ਡੀ.ਸੀ.ਪੀ., ਟ੍ਰੈਫਿਕ ਫਰੀਦਾਬਾਦ ਨੂੰ ਡੀ.ਸੀ.ਪੀ.ਸੈਂਟਰਲ, ਫਰੀਦਾਬਾਦ ਦਾ ਵਾਧੂ ਕਾਰਜਭਾਰ ਸੌਂਪਿਆ ਹੈ। ਅਸ਼ੋਕ ਕੁਮਾਰ ਪੁਲਿਸ ਸੁਪਰਡੈਂਟ, ਨੈਸ਼ਨਲ ਹਾਈਵੇ, ਟ੍ਰੈਫਿਕ, ਕਰਨਾਲ ਨੂੰ ਕਮਾਂਡੈਂਟ ਦੂਜੀ ਬਟਾਲਿਅਨ, ਐਚ.ਏ.ਪੀ. ਮਧੂਬਨ,ਸੁਰੇਂਦਰ ਸਿੰਘ ਭੋਰਿਆ, ਪੁਲਿਸ ਸੁਪਰਡੈਂਟ, ਭਿਵਾਨੀ ਨੂੰ ਪੁਲਿਸ ਸੁਪਰਡੈਂਟ, ਕਰਨਾਲ ਲਗਾਇਆ ਹੈ।
ਇਸ ਤਰਾਂ, ਭੁਪਿੰਦਰ ਸਿੰਘ, ਡੀ.ਸੀ.ਪੀ. ਸੈਂਟਰਲ, ਫਰੀਦਾਬਾਦ ਨੂੰ ਪੁਲਿਸ ਸੁਪਰਡੈਂਟ, ਸੀ.ਆਈ.ਡੀ, ਡੀ.ਕੇ.ਭਾਰਦਵਾਜ, ਵਧੀਕ ਪੁਲਿਸ ਸੁਪਰਡੈਂਟ, ਐਸ.ਪੀ.ਟੀ. ਨੂੰ ਕਮਾਂਡੈਂਟ ਦੂਜੀਬਟਾਲਿਅਨ, ਭੌਂਡਸੀ, ਮੋਹੀਤ ਹਾਂਡਾ, ਏ.ਐਸ.ਪੀ., ਪੰਚਕੂਲਾ ਨੂੰ ਰਾਜਪਾਲ ਦਾ ਏ.ਡੀ.ਸੀ., ਮੋਹਿੰਦਰ ਸਿੰਘ ਸੇਠੀ, ਏ.ਸੀ.ਪੀ., ਗੁਰੂਗ੍ਰਾਮ ਨੂੰ ਡੀ.ਸੀ.ਪੀ., ਮਾਨੇਸਰ, ਰਾਜੀਵ ਦੇਸਵਾਲ,ਡੀ.ਐਸ.ਪੀ., ਗੋਹਣਾ ਨੂੰ ਪੁਲਿਸ ਸੁਪਰਡੈਂਟ, ਐਸ.ਪੀ.ਟੀ. ਦਾ ਵਾਧੂ ਕਾਰਜਭਾਰ, ਵਿਜੈ ਕੱਕਰ, ਡੀ.ਐਸ.ਪੀ, ਮੱਖ ਦਫਤਰ ਸਿਰਸਾ ਨੂੰ ਸਿਰਸਾ ਦਾ ਵਧੀਕ ਪੁਲਿਸ ਸੁਪਰਡੈਂਟ, ਰਾਜੇਸ਼ਕੁਮਾਰ, ਡੀ.ਐਸ.ਪੀ., ਅੰਬਾਲਾ ਨੂੰ ਅੰਬਾਲਾ ਦਾ ਵਧੀਕ ਪੁਲਿਸ ਸੁਪਰਡੈਂਟ ਲਗਾਇਆ ਗਿਆ ਹੈ।